10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵਾਰਡ ਨੰਬਰ-13 ਤੋਂ 'ਆਪ' ਉਮੀਦਵਾਰ ਸੋਨੀਆ ਮਿੱਢਾ ਦੇ ਚੋਣ ਦਫ਼ਤਰ ਦਾ ਵਿਧਾਇਕ ਹਾਕਮ ਸਿੰਘ ਵਲੋਂ ਉਦਘਾਟਨ <br/>

Ad Position 21
No active advertisement
ਵਾਰਡ ਨੰਬਰ-13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਸੋਨੀਆ ਮਿੱਢਾ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਠੇਕੇਦਾਰ ਹਾਕਮ ਸਿੰਘ, ਨਾਲ ਅਜੇ ਮਿੱਢਾ ਅਤੇ ਹੋਰ ਪਾਰਟੀ ਆਗੂ | ਤਸਵੀਰਾਂ: ਸੁਸ਼ੀਲ <br/> 20-05-2026
ਰਾਏਕੋਟ, 19 ਮਈ (ਸੁਸ਼ੀਲ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਏਕੋਟ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ ਹੈ | ਇਸੇ ਤਹਿਤ ਵਾਰਡ ਨੰਬਰ-13 ਤੋਂ ਆਮ ਆਦਮੀ ਪਾਰਟੀ ਦੀ ਮਜ਼ਬੂਤ ਉਮੀਦਵਾਰ ਸ੍ਰੀਮਤੀ ਸੋਨੀਆ ਮਿੱਢਾ ਪਤਨੀ ਅਜੈ ਮਿੱਢਾ (ਦਰਸ਼ਨ ਐਨਕਾਂ ਵਾਲੇ) ਦੇ ਚੋਣ ਦਫ਼ਤਰ ਦਾ ਉਦਘਾਟਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪਨਗ੍ਰੇਨ ਦੇ ਚੇਅਰਮੈਨ ਡਾਕਟਰ ਤੇਜਪਾਲ ਸਿੰਘ ਗਿੱਲ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਸੀਨੀਅਰ ਆਗੂ ਗੁਰਦੇਵ ਸਿੰਘ ਬਾਵਾ, ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਗਰੇਵਾਲ, ਸ਼ਹਿਰੀ ਪ੍ਰਧਾਨ ਰਾਮ ਕੁਮਾਰ ਛਾਪਾ, ਵਿਜੇ ਕੁਮਾਰ ਮਿੱਢਾ ਦੀ ਮੌਜੂਦਗੀ ਵਿਚ ਕੀਤਾ ਗਿਆ | ਇਸ ਮੌਕੇ ਸਥਾਨਕ ਗਰੀਨ ਸਿਟੀ ਕਾਲੋਨੀ ਵਿਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਮੌਜੂਦ ਵਾਰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਦੇਖ ਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਚੋਣ ਜਲਸੇ ਵਿਚ ਮੌਜੂਦ ਵਾਰਡ ਵਾਸੀਆਂ ਦੇ ਵੱਡੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਵਾਰਡ ਤੋਂ ਸੋਨੀਆਂ ਮਿੱਢਾ ਦੀ ਜਿੱਤ ਯਕੀਨੀ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਸਦਕਾ ਅੱਜ ਹਰ ਵਰਗ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਇਸ ਵਾਰ ਨਗਰ ਕੌਂਸਲ ਰਾਏਕੋਟ 'ਤੇ 'ਆਪ' ਦਾ ਕਬਜ਼ਾ ਹੋਣਾ ਤੈਅ ਹੈ | ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਵਿਜੇ ਮਿੱਢਾ, ਪੂਨਮ ਮਿੱਢਾ, ਇਸ਼ੂ ਪਾਸੀ ਬਲਾਕ ਪ੍ਰਧਾਨ, ਰਿੰਕਾ ਕੁਤਬਾ ਬਾਹਮਣੀਆਂ, ਪ੍ਰਵੀਨ ਕਾਂਸਲ, ਬੰਟੀ ਸੋਖਲ, ਦੀਪਕ ਕੁਮਾਰ, ਸ਼ੇਖਰ ਕੌੜਾ, ਸੰਦੀਪ ਕੌੜਾ, ਡਾ. ਗੁਲਸ਼ਨ ਅਰੋੜਾ, ਮਾਸਟਰ ਨਵੀਨ ਗੋਇਲ, ਰਾਜੀਵ ਗਾਬਾ, ਪੂਜਾ ਪਾਸੀ, ਮੋਨੂ ਮੱਕੜ, ਸੋਨੂ ਮੱਕੜ, ਡਾ. ਵਿਸ਼ਾਲ ਜੈਨ, ਤਨੂ ਗਰਗ, ਅਮਨ ਵਰਮਾ, ਰੀਤੂ ਗੁਲਾਟੀ, ਵੰਦਨਾ ਵਰਮਾ, ਪ੍ਰੀਤ ਕੌਰ, ਜਗਪ੍ਰੀਤ ਕੌਰ, ਰੀਚਾ, ਪ੍ਰੀਆ, ਤਾਨਿਆ ਰਿਸ਼ੀ, ਰਜਨੀ ਪਰੂਥੀ, ਸਤੀਸ਼ ਪਰੂਥੀ, ਸੋਨੂ ਪਰੂਥੀ, ਸਤੀਸ਼ ਪਰੂਥੀ, ਨੀਤੂ ਜਨੇਜਾ, ਬੰਟੀ ਜਨੇਜਾ, ਹੈਪੀ ਵਰਮਾ, ਡਾਕਟਰ ਕਮਲ ਕੌੜਾ, ਡਾਕਟਰ ਖੁਸ਼ਦੀਪ ਕੌੜਾ, ਡਾਕਟਰ ਪ੍ਰੀਤੀ ਕੌੜਾ, ਭਿੰਦਰਪਾਲ ਸਿੰਘ ਗਰੇਵਾਲ, ਰੂਬਲ ਪਾਸੀ, ਸ਼ਿਵਾਨੀ ਪਾਸੀ, ਵਿੱਕੀ ਡਾਲਰ, ਆਯੁਸ਼ ਗਰਗ, ਸ਼ੈਂਪੀ ਜੈਨ, ਭੁਪਿੰਦਰ ਸਿੰਘ ਬੋਪਾਰਾਏ, ਵਿੱਕੀ, ਪ੍ਰਕਾਸ਼ ਸਿੰਘ, ਗੁਰਜੰਟ ਸਿੰਘ, ਸੰਦੀਪ ਗਰੇਵਾਲ, ਸੁਖਪ੍ਰੀਤ ਬੜਿੰਗ, ਹਰਜੋਤ ਗਰੇਵਾਲ, ਗਗਨ ਨੱਥੋਵਾਲ, ਮਨਦੀਪ ਸਿੰਘ, ਜਗਰੂਪ ਸਿੰਘ ਗਰੇਵਾਲ, ਸਨਪ੍ਰੀਤ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਵਾਰਡਵਾਸੀ ਮਰਦ ਅਤੇ ਔਰਤਾਂ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਨੇ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਕੈਪਟਨ ਸੰਧੂ ਨੇ ਬੇਟ ਇਲਾਕੇ 'ਚੋਂ 'ਲੋਕ ਆਵਾਜ਼ ਯਾਤਰਾ' ਦੀ ਸ਼ੁਰੂਆਤ ਕਰਦਿਆਂ ਵਰਕਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤ...
Ad Position 24