24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬੀਕੇਯੂ ਡਕੌਂਦਾ ਵਲੋਂ ਪਿੰਡ ਸਲੇਮਪੁਰ ਵਿਖੇ ਇਕਾਈ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 21-05-2026
ਹੰਬੜਾਂ, 20 ਮਈ (ਮੇਜਰ ਹੰਬੜਾਂ)-ਬੀਕੇਯੂ ਏਕਤਾ ਡਕੌਂਦਾ (ਧਨੇਰ) ਜਥੇਬੰਦੀ ਦੀ ਅਹਿਮ ਮੀਟਿੰਗ ਪਿੰਡ ਸਲੇਮਪੁਰ ਵਿਖੇ ਹਰਦੀਪ ਸਿੰਘ ਇਕਾਈ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ ਨੂੰ ਬੀੇਕੇਯੂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ ਨੇ ਸੰਬੋਧਨ ਕੀਤਾ | ਪ੍ਰਧਾਨ ਭੱਟੀਆਂ ਨੇ ਕਿਹਾ ਕਿ ਕਿਸਾਨ ਮਸਲਿਆਂ ਦੇ ਹੱਲ ਲਈ ਸਾਨੂੰ ਲਾਮਬੰਦ ਹੋਣ ਦੀ ਜ਼ਰੂਰਤ ਹੈ, ਜਿਸ ਨਾਲ ਹੀ ਅਸੀਂ ਸਰਕਾਰਾਂ ਤੋਂ ਕਿਸਾਨੀ ਮਸਲਿਆਂ ਨੂੰ ਹੱਲ ਕਰਵਾ ਸਕਦੇ ਹਾਂ ਕਿਉਂਕਿ ਅੱਜ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨ ਵਿਰੋਧੀ ਫ਼ੈਸਲਿਆਂ ਰਾਹੀਂ ਕਿਸਾਨਾਂ ਨੂੰ ਖ਼ਤਮ ਕਰਨ 'ਤੇ ਤੁਲੀਆਂ ਹੋਈਆਂ ਹਨ | ਉਨ੍ਹਾਂ ਨੇ ਜਿੱਥੇ ਮੋਦੀ ਸਰਕਾਰ ਵਲੋਂ ਆਏ ਦਿਨ ਡੀਜ਼ਲ, ਪੈਟਰੋਲ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾ ਵਧਾਏ ਜਾਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਉੱਥੇ ਪੰਜਾਬ ਸਰਕਾਰ ਤੇਲ ਕੀਮਤਾਂ ਘਟਾਏ ਜਾਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਫ਼ਸਲਾਂ ਲਈ ਮਹਿੰੰਗੇ ਮੁੱਲ ਦੇ ਫੂਕੇ ਜਾਣ ਵਾਲੇ ਤੇਲ ਡੀਜ਼ਲ ਵਿਚ ਰਾਹਤ ਮਿਲ ਸਕੇ | ਇਸ ਮੌਕੇ ਬਲਾਕ ਪ੍ਰਧਾਨ ਬੇਅੰਤ ਸਿੰਘ ਬਾਣੀਏਵਾਲ, ਹਰਬੰਸ ਸਿੰਘ ਬੀਰਮੀ, ਕੁਲਦੀਪ ਸਿੰਘ ਫਾਗਲਾ, ਮਨਪ੍ਰੀਤ ਸਿੰਘ ਮਨੀ ਗੌਂਸਪੁਰ, ਕੇਵਲਜੀਤ ਸਿੰਘ ਈਸੇਵਾਲ, ਤਲਜਿੰਦਰ ਸਿੰਘ ਪ੍ਰਧਾਨ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-01 ਤੋਂ ਅਕਾਲੀ ਉਮੀਦਵਾਰ ਵੀਨਾ ਰਾਣੀ ਚੋਣ ਮੈਦਾਨ 'ਚ ਨਿੱਤਰੇ, ਪ੍ਰਚਾਰ ਤੇਜ਼ <br/> ਅਗਲੀ ਖ਼ਬਰ ਕੌਂਸਲ ਚੋਣਾਂ 'ਚ ਇਕ ਅਨੋਖਾ ਰੋਸ ਇੰਜ ਵੀ...
Ad Position 24