ਹੰਬੜਾਂ, 20 ਮਈ (ਮੇਜਰ ਹੰਬੜਾਂ)-ਕੁਲ ਹਿੰਦ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਕੇ ਦੀ ਯੋਗ ਅਗਵਾਈ ਹੇਠ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਪ੍ਰਧਾਨ ਮਨਜੀਤ ਸਿੰਘ ਹੰਬੜਾਂ ਵਲੋਂ ਹੰਬੜਾਂ 'ਚ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਨਾਲ ਲੋਕ ਆਵਾਜ਼ ਯਾਤਰਾ ਕੱਢੀ ਗਈ | ਇਸ ਯਾਤਰਾਂ ਦੌਰਾਨ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਕਿਹਾ ਕਿ ਇਸ ਯਾਤਰਾ ਦਾ ਮੁੱਖ ਮਕਸਦ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਸੂਬਾ ਤਬਾਹ ਹੋ ਰਿਹਾ ਹੈ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪਿੰਡ ਹੰਬੜਾਂ 'ਚ ਚੌਥੀ ਪੈਦਲ ਯਾਤਰਾ ਕੱਢੀ ਜਾ ਰਹੀ ਤਾਂ ਕਿ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਸੁਚੇਤ ਕਰਵਾਉਣਾ ਸਾਡਾ ਮੁੱਢਲਾ ਫ਼ਰਜ਼ ਹੈ | ਵੈਦ, ਹੰਬੜਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਹਿੰਗਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਗਰੀਬਾਂ 'ਤੇ ਪੈ ਰਿਹਾ ਹੈ | ਇਸ ਮੌਕੇ ਉਨ੍ਹਾਂ ਹੰਬੜਾਂ ਦੇ ਬਜ਼ਾਰ, ਪੂਰੇ ਪਿੰਡ ਅੰਦਰ ਇਹ ਪੈਦਲ ਯਾਤਰਾ ਕੱਢੀ ਗਈ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਸਾ.ਸਰਪੰਚ ਰਣਯੋਧ ਸਿੰਘ ਜੱਗਾ, ਸਰਪ੍ਰਸਤ ਤੇਜਾ ਸਿੰਘ ਗਿੱਲ, ਪੰਚ ਅਵਤਾਰ ਸਿੰਘ ਹੰਬੜਾਂ, ਜਸਵੰਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਟੀਟੂ ਪੁੜੈਣ, ਸਾਬਕਾ ਸਰਪੰਚ ਸੁਖਦੇਵ ਸਿੰਘ ਗੌਂਸਪੁਰ, ਸਾਬਕਾ ਸਰਪੰਚ ਹਰਵਿੰਦਰ ਸਿੰਘ ਗੌਂਸਪੁਰ, ਪ੍ਰਧਾਨ ਗੁਰਪ੍ਰੀਤ ਸਿੰਘ ਕਲੇਰ, ਸਾਬਕਾ ਸਰਪੰਚ ਸਰਬਜੀਤ ਸਿੰਘ ਧਾਲੀਵਾਲ, ਸੋਹਣ ਸਿੰਘ ਹੀਰਾ, ਪੰਚ ਹਰਜਿੰਦਰ ਸਿੰਘ, ਪ੍ਰਧਾਨ ਜਸਵੀਰ ਸਿੰਘ ਨਾਨੂੰ, ਜੀਸ਼ਾਤ ਸਿੰਘ ਧਾਲੀਵਾਲ, ਪੰਚ ਗੁਰਦੀਪ ਸਿੰਘ ਖਹਿਰਾ ਬੇਟ, ਬੌਬੀ ਗੁਪਤਾ, ਕੁਲਵੰਤ ਸਿੰਘ ਬਾਠ, ਹਰਪਾਲ ਸਿੰਘ ਸਾਬਕਾ ਪੰਚ ਮੈਂਡਲੇ, ਜਸਪਾਲ ਸਿੰਘ ਪਾਲਾ, ਇੰਦਰਜੀਤ ਸਿੰਘ ਥਿੰਦ, ਮਹੇਸ ਕੁਮਾਰ, ਗੁਰਿੰਦਰ ਸਿੰਘ ਗੋਲਡੀ, ਦਵਿੰਦਰ ਸਿੰਘ ਸਿੱਧੂ ਸਮੇਤ ਕਾਂਗਰਸੀ ਵਰਕਰ ਵੀ ਭਾਰੀ ਗਿਣਤੀ 'ਚ ਮੌਜ਼ੂਦ ਸਨ |