ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਲੁਧਿਆਣਾ ਦਿਹਾਤੀ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਹੇਠ ਨਸ਼ਾ ਤਸਕਰਾਂ ਦੀਆਂ ਗਿ੍ਫਤਾਰੀਆਂ ਅਤੇ ਨਸ਼ਾ ਸਪਲਾਈ ਕਰਕੇ ਇਕੱਤਰ ਧਨ ਨਾਲ ਬਣਾਈਆਂ ਜਾਇਦਾਦਾਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ | ਇਹ ਪ੍ਰਗਟਾਵਾ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਡਾ. ਅੰਕੁਰ ਗੁਪਤਾ ਨੇ ਕੀਤਾ | ਬਾਹਰੀ ਰਾਜਾਂ ਤੋਂ ਨਸ਼ੀਲੇ ਪਦਾਰਥਾਂ ਦੀ ਵਧੀ ਆਮਦ ਬਾਰੇ ਸਵਾਲ 'ਚ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਨਸ਼ਾ ਤਸਕਰੀ ਰੋਕਣ ਲਈ ਪੁਲਿਸ ਪੂਰੀ ਸੁਹਿਰਦ ਹੈ, ਸਾਡਾ ਨਾਰਕੋੋਟਿਕਸ ਕੰਟਰੋਲ ਬਿਊਰੋ ਅਜਿਹਾ ਰੋਕਣ ਲਈ ਕਾਮਯਾਬ ਵੀ ਹੋ ਰਿਹਾ | ਕੁਝ ਸੀਨੀਅਰ ਸੈਕੰਡਰੀ ਸਕੂਲਾਂ 'ਚ ਲੜਕਿਆਂ ਵਲੋਂ ਨਸ਼ਾ ਲੈਣ ਦੀਆਂ ਅਫਵਾਹਾਂ ਨੂੰ ਨਕਾਰਦਿਆਂ ਐੱਸ.ਐੱਸ.ਪੀ ਡਾ. ਗੁਪਤਾ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਫਿਰ ਵੀ ਨਸ਼ਿਆਂ ਦੀ ਰੋਕਥਾਮ ਲਈ ਵਿਦਿਆਰਥੀ, ਅਧਿਆਪਕਾਂ ਅਤੇ ਪਿਆਂ ਦੀ ਸਾਂਝੀ ਕਮੇਟੀ ਬਣਾਉਣ ਲਈ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਅਤੇ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕ-ਪਿ੍ੰਸੀਪਲਾਂ ਨੂੰ ਅਪੀਲ ਕਰਾਂਗੇ ਤਾਂ ਜੋ ਨਸ਼ਿਆਂ ਦੇ ਮਾੜੇ ਪ੍ਰਭਾਵ ਪੈਦਾ ਹੀ ਨਾ ਹੋਣ | ਪੁਲਿਸ ਵਲੋਂ ਸਕੂਲਾਂ 'ਚ ਸਾਂਝੀ ਕਮੇਟੀ ਨੂੰ ਮੌਨੀਟਰਿੰਗ ਦਾ ਨਾਂਅ ਦਿੱਤਾ ਜਾਵੇਗਾ |