19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਚਾਚੇ ਵਲੋਂ ਭਤੀਜੇ ਦੇ ਕਤਲ ਮਾਮਲੇ 'ਚ 1 ਦੋਸ਼ੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 24-05-2026
ਹਠੂਰ, 23 ਮਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਡੱਲਾ 'ਚ ਸਾਂਝੀ ਪਾਣੀ ਵਾਲੀ ਮੋਟਰ ਦੇ ਖਰਚੇ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਵਿਅਕਤੀ ਦੀ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਹਠੂਰ ਪੁਲਿਸ ਨੇ ਮੁਕੱਦਮਾ ਨੰਬਰ 85 ਮਿਤੀ 22-05-2026 ਤਹਿਤ ਧਾਰਾ 103, 333 ਅਤੇ 3 (5) ਬੀ.ਐੱਨ.ਐੱਸ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਨਿਰਮਲ ਸਿੰਘ ਪੁੱਤਰ ਲੇਟ ਨਾਹਰ ਸਿੰਘ ਵਾਸੀ ਪੱਤੀ ਧਾਲੀਵਾਲ, ਨੇੜੇ ਬੱਸ ਸਟੈਂਡ ਪਿੰਡ ਡੱਲਾ ਨੇ ਦੱਸਿਆ ਕਿ 20 ਮਈ ਦੀ ਰਾਤ ਕਰੀਬ 9 ਵਜੇ ਉਹ ਆਪਣੀ ਮਾਤਾ ਗੁਰਮੇਲ ਕੌਰ ਅਤੇ ਭਰਾ ਸੇਵਕ ਸਿੰਘ ਨਾਲ ਘਰ 'ਚ ਮੌਜੂਦ ਸੀ | ਇਸ ਦੌਰਾਨ ਉਸ ਦਾ ਚਾਚਾ ਕਰਮਜੀਤ ਸਿੰਘ ਅਤੇ ਚਾਚੇ ਦਾ ਪੁੱਤਰ ਯਾਦਵਿੰਦਰ ਸਿੰਘ ਉਰਫ਼ ਸਨੀ, ਦੋਵੇਂ ਵਾਸੀ ਪਿੰਡ ਡੱਲਾ, ਉਨ੍ਹਾਂ ਦੇ ਘਰ ਆ ਗਏ ਅਤੇ ਦੋਵਾਂ ਨੇ ਮਿਲ ਕੇ ਸੇਵਕ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ ਲਏ | ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਜ਼ਖ਼ਮੀ ਸੇਵਕ ਸਿੰਘ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਜਗਰਾਉਂ ਲੈ ਕੇ ਗਏ, ਜਿੱਥੋਂ ਉਸ ਨੂੰ ਸਿਵਲ ਹਸਪਤਾਲ ਹਠੂਰ ਭੇਜਿਆ ਗਿਆ | ਹਠੂਰ ਹਸਪਤਾਲ 'ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈੱਫਰ ਕਰ ਦਿੱਤਾ | ਜਿੱਥੇ ਇਲਾਜ ਦੌਰਾਨ 21 ਮਈ ਦੀ ਸ਼ਾਮ ਸੇਵਕ ਸਿੰਘ ਦੀ ਮੌਤ ਹੋ ਗਈ | ਸ਼ਿਕਾਇਤਕਰਤਾ ਅਨੁਸਾਰ ਸਾਂਝੀ ਪਾਣੀ ਵਾਲੀ ਮੋਟਰ 'ਤੇ ਹੋਏ ਖ਼ਰਚੇ 'ਚ ਬਣਦਾ ਹਿੱਸਾ ਮੰਗਣ ਨੂੰ ਲੈ ਕੇ ਦੋਵੇਂ ਧਿਰਾਂ ਵਿਚਕਾਰ ਰੰਜਿਸ਼ ਚੱਲ ਰਹੀ ਸੀ | ਉਸ ਨੇ ਦੋਸ਼ ਲਾਇਆ ਕਿ ਇਸੇ ਰੰਜਿਸ਼ ਕਾਰਨ ਕਰਮਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਹਮਲਾ ਕੀਤਾ, ਜਿਸ ਕਾਰਨ ਉਸ ਦੇ ਭਰਾ ਦੀ ਮੌਤ ਹੋਈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਵੀ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ ਕਾਲਜ ਦਾਖਾ 12ਵੀਂ ਪਾਸ ਵਿਦਿਆਰਥੀਆਂ ਨੂੰ ਦਾਖ਼ਲੇ ਸਮੇਂ ਵਿਸ਼ਿਆਂ ਦੀ ਚੋਣ ਬਾਰੇ ਜਾਗਰੂਕ ਕੀਤਾ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਨੇ 2 ਵਿਦਿਆਰਥੀਆਂ ਦੀ ਸਾਲਾਨਾ ਫ਼ੀਸ ਦਿੱਤੀ
Ad Position 24