ਚੌਂਕੀਮਾਨ, 23 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਕੋਠੇ ਪੋਨਾ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਉੱਪਲ ਦੇ ਭਰਜਾਈ ਅਤੇ ਬੇਅੰਤ ਸਿੰਘ ਸੋਨੀ ਉੱਪਲ ਦੇ ਸਤਿਕਾਰਯੋਗ ਮਾਤਾ ਭੁਪਿੰਦਰ ਕੌਰ ਉੱਪਲ ਪਤਨੀ ਸਵ: ਮੁਖਤਿਆਰ ਸਿੰਘ ਉੱਪਲ ਇਸ ਫਾਨੀ ਸੰਸਾਰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਇਸ ਮੌਕੇ ਸਾਬਕਾ ਸਰਪੰਚ ਹਰਪਾਲ ਸਿੰਘ ਉੱਪਲ ਤੇ ਚੇਅਰਮੈਨ ਲਖਵਿੰਦਰ ਸਿੰਘ ਉੱਪਲ ਨੇ ਦੱਸਿਆ ਕਿ ਭੁਪਿੰਦਰ ਕੌਰ ਪਤਨੀ ਸਵ: ਮੁਖਤਿਆਰ ਸਿੰਘ ਉੱਪਲ ਦਾ ਅੰਤਿਮ ਸੰਸਕਾਰ ਅੱਜ ਮਿਤੀ 24 ਮਈ 2026 ਦਿਨ ਐਤਵਾਰ ਨੂੰ ਪਿੰਡ ਕੋਠੇ ਪੋਨਾ ਦੇ ਸ਼ਮਸ਼ਾਨਘਾਟ ਵਿਚ ਠੀਕ 11 ਵਜੇ ਕੀਤਾ ਜਾਵੇਗਾ |