ਹੰਬੜਾਂ, 23 ਮਈ (ਮੇਜਰ ਹੰਬੜਾਂ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਯਤਨਾਂ ਸਦਕਾ ਜਿੱਥੇ ਲੁਧਿਆਣਾ ਤੋਂ ਵਾਇਆ ਹੰਬੜਾਂ, ਸਿੱਧਵਾਂ ਬੇਟ ਸੜਕ ਦੇ ਕੰਮ ਮੁਕੰਮਲ ਹੋ ਸਕੇ ਹਨ ਉੱਥੇ ਹੰਬੜਾਂ ਤੋਂ ਸਲੇਮਪੁਰ ਸੜਕ ਜੋ ਬਣਨ ਤੋਂ ਅਧੂਰੀ ਰਹਿੰਦੀ ਸੀ ਨੂੰ ਵੀ ਪੂਰਾ ਕੀਤਾ ਗਿਆ ਹੈ ਜੋ ਸ: ਇਯਾਲੀ ਦਾ ਸ਼ਲਾਘਾਯੋਗ ਉਪਰਾਲਾ ਹੈ | ਇਹ ਪ੍ਰਗਾਟਵਾ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਨੇ ਕਿਸੇ ਕਾਰਨ ਕਰਕੇ ਹੰਬੜਾਂ ਤੋਂ ਸਲੇਮਪੁਰ ਤੱਕ ਸੜਕ ਦੇ ਕੰਮ ਜੋ ਕਿ ਕਈ ਮਹੀਨਿਆਂ ਤੋਂ ਬੰਦ ਪਏ ਸਨ ਨੂੰ ਮੁਕੰਮਲ ਹੋਣ 'ਤੇ ਸ: ਇਯਾਲੀ ਦਾ ਧੰਨਵਾਦ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਜਿੱਥੇ ਹਲਕੇ ਦਾਖਾ 'ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਪ੍ਰਤੀ ਹਮੇਸ਼ਾਂ ਯਤਨਸ਼ੀਲ ਰਹੇ ਹਨ ਉੱਥੇ ਉਨ੍ਹਾਂ ਵਲੋਂ ਸਿੱਧਵਾਂ ਬੇਟ ਵਾਇਆ ਹੰਬੜਾਂ, ਲੁਧਿਆਣਾ ਸੜਕ ਦੇ ਨਿਰਮਾਣ ਨੂੰ ਹੱਲ ਕਰਵਾਕੇ ਮਿਸਾਲ ਕਾਇਮ ਕੀਤੀ ਹੈ | ਪ੍ਰਧਾਨ ਧਾਲੀਵਾਲ ਨੇ ਦੱਸਿਆ ਕਿ ਜੇਕਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ 33 ਕਿਲੋਮੀਟਰ ਲੰਮੀ ਲੁਧਿਆਣਾ, ਹੰਬੜਾਂ, ਸਿੱਧਵਾਂ ਬੇਟ ਸੜਕ ਦੇ ਪੱਲਿਓਾ ਪੈਚਵਰਕ ਨਾ ਕਰਵਾਉਂਦੇ ਤਾਂ ਸ਼ਾਇਦ ਅੱਜ ਇਹ ਸੜਕ ਬਣਕੇ ਤਿਆਰ ਨਾ ਹੁੰਦੀ, ਜਿਸ ਲਈ ਇਸ ਸੜਕ ਦੇ ਬਣਨ ਦਾ ਸਿਹਰਾ ਸ: ਇਯਾਲੀ ਸਿਰ ਜਾਂਦਾ ਹੈ | ਪ੍ਰਧਾਨ ਧਾਲੀਵਾਲ ਨੇ ਦਾਅਵੇ ਨਾਲ ਕਿਹਾ ਕਿ ਵਿਧਾਇਕ ਇਯਾਲੀ ਸੜਕਾਂ ਬਣਵਾਏ ਜਾਣ ਦੇ ਨਾਲ ਵਿਕਾਸ ਕਾਰਜ ਕਰਵਾਏ ਜਾਣ 'ਚ ਲੰਮਾਂ ਤਜਰਬਾ ਰੱਖਦੇ ਹਨ, ਜਿਸ ਸਦਕਾ ਉਨ੍ਹਾਂ ਵਲੋਂ ਹਲਕੇ ਦੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਕਰਵਾਏ ਜਾ ਰਹੇ ਹਨ |