20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਦਾਣਾ ਮੰਡੀ ਰਾਏਕੋਟ 'ਚ ਮੂੰਗੀ ਦੀ ਖ਼ਰੀਦ ਕੱਲ੍ਹ ਤੋਂ ਸ਼ੁਰੂ ਹੋਵੇਗੀ

Ad Position 21
No active advertisement
ਅਜੀਤ ਡੈਸਕ 24-05-2026
ਰਾਏਕੋਟ, 23 ਮਈ (ਪੱਤਰ ਪ੍ਰੇਰਕ)-ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਵਲੋਂ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੀ ਮੁੱਖ ਮੰਗ ਮੂੰਗੀ ਦੀ ਖਰੀਦ ਚਾਲੂ ਕਰਵਾਉਣ ਲਈ ਕੀਤੇ ਉਪਰਾਲਿਆਂ ਸਦਕਾ ਰਾਏਕੋਟ ਦਾਣਾ ਮੰਡੀ 'ਚ ਮੂੰਗੀ ਦੀ ਫ਼ਸਲ ਦੀ ਖ਼ਰੀਦ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਸਰਪ੍ਰਸਤ ਗੁਰਮੇਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਿੱਤਰ ਨੇ ਦੱਸਿਆ ਕਿ ਰਾਏਕੋਟ ਇਲਾਕੇ ਦੇ ਕਿਸਾਨਾਂ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਦਾਣਾ ਮੰਡੀ ਰਾਏਕੋਟ 'ਚ 25 ਮਈ ਤੋਂ ਮੂੰਗੀ ਦੀ ਖ਼ਰੀਦੀ ਦੀ ਸ਼ੁਰੂਆਤ ਹੋ ਰਹੀ ਹੈ | ਜਿਸ ਨਾਲ ਹੁਣ ਕਿਸਾਨਾਂ ਨੂੰ ਜਗਰਾਉਂ ਮੰਡੀ ਜਾਂ ਹੋਰਨਾਂ ਦੂਰ-ਦੁਰਾਡੇ ਮੰਡੀਆਂ ਵਿਚ ਮੂੰਗੀ ਦੀ ਫ਼ਸਲ ਨੂੰ ਵੇਚਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਕਿਉਂਕਿ ਹੁਣ ਜਗਰਾਉਂ ਮੰਡੀ ਦੇ ਰੇਟ ਮੁਤਾਬਿਕ ਹੀ ਦਾਣਾ ਮੰਡੀ ਰਾਏਕੋਟ ਵਿੱਚ ਮੂੰਗੀ ਦੀ ਫ਼ਸਲ ਦਾ ਸਹੀ ਤੇ ਵਾਜਬ ਮੁੱਲ ਮਿਲੇਗਾ | ਉਨ੍ਹਾਂ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੀ ਮੂੰਗੀ ਦੀ ਫ਼ਸਲ ਨੂੰ ਸੁੱਕੀ ਤੇ ਨਮੀ ਰਹਿਤ ਲਿਆਉਣ ਲਈ ਪਹਿਲਕਦਮੀ ਕਰਨ ਤਾਂ ਜੋ ਫ਼ਸਲ ਦਾ ਸਹੀ ਮੁੱਲ ਮਿਲ ਸਕੇ | ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਹੇਮਰਾਜ ਬਾਂਸਲ, ਭੂਸ਼ਣ ਬਵੇਜਾ, ਪੰਕਜ ਛਾਪਾ, ਪ੍ਰਦੀਪ ਕੁਮਾਰ ਅਤੇ ਪ੍ਰੇਮ ਸਾਗਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਵਿਧਾਇਕ ਇਯਾਲੀ ਦੇ ਯਤਨਾਂ ਨਾਲ ਹੰਬੜਾਂ ਸੜਕ ਦਾ ਕੰਮ ਮੁਕੰਮਲ ਹੋ ਸਕਿਆ-ਪ੍ਰਧਾਨ ਧਾਲੀਵਾਲ
Ad Position 24