ਪੱਖੋਵਾਲ/ਸਰਾਭਾ, 23 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਵਿੱਦਿਅਕ ਸੰਸਥਾਵਾਂ ਤੇ ਹਸਪਤਾਲ ਵਿਖੇ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 130ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਡਾ. ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਨੇ ਫੀਤਾ ਕੱਟ ਕੇ ਕੀਤਾ | ਉਪਰੰਤ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ 'ਤੇ ਫੁੱਲ ਮਲਾਂਵਾਂ ਭੇਟ ਕੀਤੀਆ | ਇਸ ਮੌਕੇ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣਾ ਪਰਉਪਕਾਰ ਦਾ ਕੰਮ ਹੈ ਇਸ ਨਾਲ ਜਿੱਥੇ ਗਰੀਬ ਲੋਕਾਂ ਨੂੰ ਮੁਫਤ ਇਲਾਜ ਮਿਲ ਜਾਂਦਾ ਹੈ ਉੱਥੇ ਹੀ ਕਈ ਗੰਭੀਰ ਬਿਮਾਰੀਆਂ ਦਾ ਮੁੱਢਲੀ ਸਟੇਜ਼ 'ਚ ਇਲਾਜ ਹੋਣ ਨਾਲ ਕੀਮਤੀ ਜਾਂਨਾ ਬਚ ਜਾਂਦੀਆਂ ਹਨ | ਜਾਣਕਾਰੀ ਦਿੰਦਿਆਂ ਡਾ: ਬਾਤਿਸ਼ ਨੇ ਦੱਸਿਆ ਕਿ ਕੈਂਪ ਦੌਰਾਨ 175 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆ ਦਿੱਤੀਆਂ ਜਦਕਿ ਵੱਖ-ਵੱਖ ਜਰਨਲ ਸਰਜਰੀ ਵਾਲੇ ਅਪ੍ਰੇਸ਼ਨਾਂ ਲਈ 20 ਮਰੀਜ਼ਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਅਪ੍ਰੇਸ਼ਨ ਅੱਧੇ ਮੁੱਲ 'ਤੇ ਕੀਤੇ ਜਾਣਗੇ ਤੇ 10 ਮਰੀਜ਼ਾਂ ਲੋੜਵੰਦ ਮਰੀਜ਼ਾਂ ਦੀ ਚੋਣ ਚਿੱਟੇ ਮੋਤੀਏ ਦੇ ਮੁਫ਼ਤ ਅਪ੍ਰੇਸ਼ਨਾਂ ਲਈ ਕੀਤੀ ਹਈ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐੱਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ | ਕੈਂਪ ਦੌਰਾਨ 30 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਕੇ ਸਫ਼ਾਈ ਕੀਤੀ ਗਈ | ਇਸ ਮੌਕੇ ਸੀ.ਟੀ. ਸਕੈਨ ਅਲਟਰਾਂਸਾਊਾਡ ਆਦਿ ਹੋਰ ਜ਼ਰੂਰੀ ਟੈਸਟ ਵੀ ਅੱਧੇ ਮੁੱਲ 'ਤੇ ਕੀਤੇ ਗਏ | ਇਸ ਮੌਕੇ ਡਾ: ਮੋਨਿਕਾਂ ਧਵਨ, ਡਾ: ਗੁਰਮੀਤ ਸਿੰਘ, ਡਾ: ਕਨਿਕਾ ਸ਼ਾਰਧਾ, ਡਾ: ਅਲਪਾ, ਡਾ: ਮਧੀਲਾ, ਪਿ੍ੰ: ਡਾ: ਪ੍ਰਭਜੋਤ ਕੌਰ ਸੈਣੀ, ਵਾਈਸ ਚੇਅਰਮੈਨ ਅਵਤਾਰ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ ਗਰੇਵਾਲ, ਸਾਧੂ ਸਿੰਘ ਆਦਿ ਹਾਜ਼ਰ ਸਨ |