ਦੋਰਾਹਾ, 25 ਮਈ (ਪੱਤਰ ਪ੍ਰੇਰਕ)-ਨਗਰ ਕੌਂਸਲ ਚੋਣਾਂ ਦੋਰਾਹਾ ਲਈ ਰਿਟਰਨਿੰਗ ਅਫ਼ਸਰ ਐਕਸੀਅਨ ਨਿਰਪਾਲ ਸਿੰਘ ਸਿੰਘ ਨੇ ਦੱਸਿਆ ਕਿ ਦੋਰਾਹਾ ਨਗਰ ਕੌਂਸਲ ਦੇ 15 ਵਾਰਡਾਂ ਦੀ ਚੋਣ ਲਈ 26 ਮਈ ਨੂੰ ਵੋਟਾਂ ਪੈਣਗੀਆਂ ਤੇ ਨਤੀਜਾ 29 ਮਈ ਨੂੰ ਆਵੇਗਾ | ਉਨ੍ਹਾਂ ਦੱਸਿਆ ਕਿ ਦੋਰਾਹਾ ਸ਼ਹਿਰ ਦੇ 15 ਵਾਰਡਾਂ ਨਾਲ ਸਬੰਧਿਤ ਕਰੀਬ 18 ਹਜਾਰ ਵੋਟਰ ਹਨ ਤੇ ਵੋਟਾਂ ਸਵੇਰੇ 8 ਤੋ ਸਾਮ 5 ਵਜੇ ਤੱਕ ਪੈਣਗੀਆਂ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1 ਦੀਆਂ ਵੋਟਾਂ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਵਾਰਡ ਨੰਬਰ 2 ਦੀਆ ਵੋਟਾਂ ਪ੍ਰਾਇਮਰੀ ਸਕੂਲ ਦੋਰਾਹਾ, ਵਾਰਡ ਨੰਬਰ 3 ਤੇ 4 ਦੀਆਂ ਵੋਟਾਂ ਸਰਕਾਰੀ ਪ੍ਰਾਇਮਰੀ ਸਕੂਲ ਮਸਾਲ ਨਗਰ, ਵਾਰਡ ਨੰਬਰ 5 ਤੇ 6 ਦੀਆ ਵੋਟਾਂ ਹਿੰਦੀ ਆਰੀਆ ਪੁੱਤਰੀ ਪਾਠਸ਼ਾਲਾ, ਵਾਰਡ ਨੰਬਰ 7 ਤੇ 8 ਦੀਆ ਵੋਟਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਾਰਡ ਨੰਬਰ 9 ਤੇ 11 ਦੀਆ ਵੋਟਾਂ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਵਾਰਡ ਨੰਬਰ 10, 12 ਤੇ 13 ਦੀਆ ਵੋਟਾਂ ਦਸਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਵਾਰਡਾਂ ਨੰਬਰ 14 ਤੇ 15 ਦੀਆ ਵੋਟਾਂ ਸਰਕਾਰੀ ਐਲੀਮੈਂਟਰੀ ਸਕੂਲ ਦੋਰਾਹਾ ਵਿਖੇ ਪੈਣਗੀਆਂ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚੋਣ ਵਿਚ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਬਸਪਾ ਦੇ 52 ਅਤੇ 10 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ |