14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਰਾਏਕੋਟ ਨਗਰ ਕੌਂਸਲ ਚੋਣਾਂ 'ਚ 70.14 ਫ਼ੀਸਦੀ ਵੋਟਾਂ ਪੋਲ ਹੋਈਆਂ <br/>

Ad Position 21
No active advertisement
ਅਜੀਤ ਡੈਸਕ 27-05-2026
ਰਾਏਕੋਟ, 26 ਮਈ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਨਗਰ ਕੌਂਸਲ ਰਾਏਕੋਟ ਦੀਆਂ ਚੋਣਾਂ-2026 ਲਈ ਅੱਜ ਹੋਈ ਵੋਟਿੰਗ ਅਮਨ-ਅਮਾਨ ਨਾਲ ਸੰਪੰਨ ਹੋ ਗਈ | ਪ੍ਰਾਪਤ ਅੰਕੜਿਆਂ ਮੁਤਾਬਿਕ ਰਾਏਕੋਟ ਸ਼ਹਿਰ 'ਚ ਕੁੱਲ 20,596 ਵੋਟਰਾਂ 'ਚੋਂ 14,447 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਕਿ 70.14 ਫ਼ੀਸਦੀ ਬਣਦੀ ਹੈ | ਰਾਏਕੋਟ ਸ਼ਹਿਰ 'ਚ ਕੁੱਲ ਵੋਟਰਾਂ ਦੀ ਗਿਣਤੀ 20,596 ਹੈ, ਇੰਨ੍ਹਾਂ 'ਚੋਂ 10,712 ਮਰਦ ਵੋਟਰ ਤੇ 9,884 ਔਰਤ ਵੋਟਰ ਸ਼ਾਮਿਲ ਹਨ | ਅੱਜ ਹੋਈ ਪੋਲਿੰਗ ਦੌਰਾਨ ਕੁੱਲ 14,447 ਵੋਟਾਂ ਪਈਆਂ, ਜਿਸ ਵਿਚ 7524 ਮਰਦ ਤੇ 6923 ਔਰਤ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਸ ਹਿਸਾਬ ਨਾਲ ਰਾਏਕੋਟ 'ਚ 70.14 ਫ਼ੀਸਦੀ ਵੋਟਿੰਗ ਦਰਜ਼ ਕੀਤੀ ਗਈ | ਸਵੇਰ ਸਮੇਂ ਤੋਂ ਹੀ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ | ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਤੇ ਔਰਤਾਂ 'ਚ ਵੀ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਸੀ | ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਵਾਰਡਾਂ 'ਚ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਰਹੀ ਅਤੇ ਕਿਸੇ ਵੀ ਪੋਲਿੰਗ ਬੂਥ ਤੋਂ ਕੋਈ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ | ਹੁਣ ਸਾਰੀਆਂ ਨਜ਼ਰਾਂ 29 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ 'ਤੇ ਟਿਕੀਆਂ ਹੋਈਆਂ ਹਨ ਕਿਉਂਕਿ ਉਸੇ ਦਿਨ ਪਤਾ ਲੱਗੇਗਾ ਕਿ ਰਾਏਕੋਟ ਨਗਰ ਕੌਂਸਲ 'ਤੇ ਕਿਸ ਪਾਰਟੀ ਦਾ ਕਬਜ਼ਾ ਹੁੰਦਾ ਹੈ | ਇਸ ਮੌਕੇ ਰਿਟਰਨਿੰਗ ਚੋਣ ਅਧਿਕਾਰੀ ਆਦੇਸ਼ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਬੂਥ 'ਤੇ ਵੋਟਿੰਗ ਪ੍ਰਕਿਰਿਆ 'ਚ ਵੋਟਰਾਂ, ਸਪੋਟਰਾਂ ਤੇ ਉਮੀਦਵਾਰਾਂ ਨੇ ਪੂਰਾ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਤਪਦੀ ਗਰਮੀ, ਗੁੰਡਾਗਰਦੀ ਅਤੇ ਦਹਿਸ਼ਤ ਦੇ ਮਾਹੌਲ ਕਾਰਨ ਰਾਏਕੋਟ ਦੇ ਪੋਲਿੰਗ ਬੂਥ ਰਹੇ ਸੁੰਨੇ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਰਿਵਾਰ ਸਮੇਤ ਵੋਟ ਪਾਈ <br/>
Ad Position 24