14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਤਪਦੀ ਗਰਮੀ, ਗੁੰਡਾਗਰਦੀ ਅਤੇ ਦਹਿਸ਼ਤ ਦੇ ਮਾਹੌਲ ਕਾਰਨ ਰਾਏਕੋਟ ਦੇ ਪੋਲਿੰਗ ਬੂਥ ਰਹੇ ਸੁੰਨੇ

Ad Position 21
No active advertisement
ਅਜੀਤ ਡੈਸਕ 27-05-2026
ਰਾਏਕੋਟ, 26 ਮਈ (ਬਲਵਿੰਦਰ ਸਿੰਘ ਲਿੱਤਰ)-26 ਮਈ ਨੂੰ ਪੈ ਰਹੀ ਤਿੱਖੀ ਗਰਮੀ ਅਤੇ ਬੀਤੀ ਰਾਤ ਹੋਈ ਲੜਾਈ ਤੇ ਸਵੇਰ ਸਮੇਂ ਵਾਰਡ ਨੰਬਰ-04 ਦੇ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਗਿੱਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਸ਼ਹਿਰ ਵਿਚ ਪੂਰੇ ਦਿਨ ਡਰ ਦਾ ਮਾਹੌਲ ਬਣਿਆ ਰਿਹਾ | ਕੁਝ ਲੋਕ ਗਰਮੀ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲੇ, ਜਦਕਿ ਕੁਝ ਲੋਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਜ਼ਖਮੀ ਜਗਦੇਵ ਸਿੰਘ ਦੀ ਵੀਡੀਓ ਦੇਖ ਕੇ ਇੰਨੇ ਸਹਿਮ ਗਏ ਕਿ ਉਹ ਪੋਲਿੰਗ ਬੂਥਾਂ 'ਤੇ ਜਾਣ ਤੋਂ ਘਬਰਾ ਰਹੇ ਸਨ | ਇਸ ਕਾਰਨ ਸ਼ਹਿਰ ਦੇ ਕਈ ਪੋਲਿੰਗ ਬੂਥ ਬਿਲਕੁਲ ਸੁੰਨੇ ਨਜ਼ਰ ਆ ਰਹੇ ਸਨ | ਜਿਸ ਦੌਰਾਨ ਵਾਰਡ ਨੰਬਰ-09 ਦੇ ਪੋਲਿੰਗ ਬੂਥ ਨੰਬਰ-15 'ਤੇ ਵੋਟਰਾਂ ਦੀ ਆਮਦ ਘੱਟ ਦੇਖਣ ਨੂੰ ਮਿਲੀ, ਜਿਸ ਕਰਕੇ ਇੰਨ੍ਹਾਂ ਬੂਥਾਂ 'ਤੇ ਸੰਨਾਟਾ ਛਾਇਆ ਰਿਹਾ |
Ad Position 22
No active advertisement
ਪਿਛਲੀ ਖ਼ਬਰ ਪਹਿਲੀ ਵਾਰ ਲੋਕਤੰਤਰ ਦਾ ਹਿੱਸਾ ਬਣੇ ਨੌਜਵਾਨ ਵੋਟਰਾਂ ਨੇ ਉਤਸ਼ਾਹ ਨਾਲ ਪਾਈ ਆਪੋ-ਆਪਣੀ ਵੋਟ ਅਗਲੀ ਖ਼ਬਰ ਰਾਏਕੋਟ ਨਗਰ ਕੌਂਸਲ ਚੋਣਾਂ 'ਚ 70.14 ਫ਼ੀਸਦੀ ਵੋਟਾਂ ਪੋਲ ਹੋਈਆਂ <br/>
Ad Position 24