ਪ੍ਰਚਾਰ-ਸੰਚਾਰ ਦੇ ਸਾਧਨਾਂ ਦੀ ਦੁਰਵਰਤੋਂ ਨੇ ਮਨੁੱਖੀ ਮਨ ਦੀ ਸ਼ਾਂਤੀ ਖੋਹੀ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ
*ਬੱਚਿਆਂ ’ਚ ਸਮਾਜ ਸੇਵਾ ਤੇ ਗੁਰਮਤਿ ਵਾਲੇ ਸੰਸਕਾਰ ਦ੍ਰਿੜ੍ਹ ਕਰਵਾਉਣ ਦੀ ਲੋੜ
ਲੋਹਟਬੱਦੀ, 13 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਵਿਖੇ ਸਮਾਜ ਸੇਵੀ ਗੁਰਦਿਆਲ ਸਿੰਘ ਦੇ ਪੁੱਤਰ ਮਾ: ਮਨਜੀਤ ਸਿੰਘ ਬੀ. ਐੱਲ.
ਮ
ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਨਾਲ ਪਿ੍ੰਸੀਪਲ ਮਨਦੀਪ ਸਿੰਘ ਚਾਹਲ ਤੇ ਵਾਈਸ ਪਿ੍ੰਸੀਪਲ ਸੁਨੀਲ ਸ਼ਰਮਾ। ਅਜੀਤ ਤਸਵੀਰ
14-10-2026
ਲੋਹਟਬੱਦੀ, 13 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਵਿਖੇ ਸਮਾਜ ਸੇਵੀ ਗੁਰਦਿਆਲ ਸਿੰਘ ਦੇ ਪੁੱਤਰ ਮਾ: ਮਨਜੀਤ ਸਿੰਘ ਬੀ. ਐੱਲ. ਓ. ਬੜੂੰਦੀ ਦੇ ਗ੍ਰਹਿ ਸੰਗਤ ਨਾਲ ਵਿਚਾਰ ਚਰਚਾ ਕਰਦਿਆਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ (ਸੰਚਾਲਕ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਖੁਰਦ) ਵਾਲਿਆਂ ਨੇ ਕਿਹਾ ਕਿ ਅੱਜ ਦਾ ਸਮਾਂ ਵਿਗਿਆਨ ਦਾ ਯੁੱਗ ਹੈ, ਵਿਗਿਆਨ ਨੇ ਮਨੁੱਖ ਨੂੰ ਅਨੇਕਾਂ ਸੁੱਖ-ਸੁਵਿਧਾਵਾਂ, ਸਾਧਨ ਤੇ ਤਰੱਕੀ ਦੇ ਅਨੇਕਾਂ ਰਸਤੇ ਦਿਖਾਏ ਹਨ ਪਰ ਮਨੁੱਖਾ ਪ੍ਰਾਣੀਆਂ ਨੇ ਇਸ ਨਾਲ ਪ੍ਰਮਾਤਮਾ ਦੇ ਰਸਤੇ ਨੂੰ ਲੱਭਣ ਦੀ ਬਜਾਇ ਰੂਹਾਨੀਅਤ ਅਤੇ ਆਪਣੇ ਅਸਲ ਮਨੋਰਥ ਤੋਂ ਦੂਰੀ ਬਣਾ ਲਈ ਹੈ। ਜਿਵੇਂ-ਜਿਵੇਂ ਆਵਾਜਾਈ ਅਤੇ ਪ੍ਰਚਾਰ-ਸੰਚਾਰ ਦੇ ਸਾਧਨ ਵਧ ਗਏ ਉਵੇਂ ਹੀ ਮਨੁੱਖੀ ਮਨ ਦੀ ਸ਼ਾਂਤੀ ਗੁਆਚ ਗਈ ਪ੍ਰਤੀਤ ਹੁੰਦੀ ਹੈ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਭਟਕਦੇ ਹੋਏ ਮਨੁੱਖੀ ਮਨ ਨੂੰ ਧਰਮ ਅਤੇ ਕਰਮ ਦੇ ਸਹੀ ਰਸਤੇ ’ਤੇ ਲਿਆਉਣ ਲਈ ਸਾਨੂੰ ਗੁਰਬਾਣੀ ਸਿਧਾਂਤਾਂ ਅਨੁਸਾਰ ਜੀਵਨ ਦੀ ਜਾਂਚ ਸਿੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਨੂੰ ਆਪਣੀ ਕਮਾਈ ਵਿਚੋਂ ਦਸਵੰਧ ਭਾਵ ਆਪਣੀ ਨੇਕ ਕਮਾਈ ਦਾ 10ਵਾਂ ਹਿੱਸਾ ਕੱਢ ਕੇ ਲੋੜਵੰਦਾਂ ਦੀ ਮਦਦ, ਸਮਾਜਿਕ ਕਾਰਜਾਂ ਜਾਂ ਧਾਰਮਿਕ ਕਾਰਜਾਂ ਲਈ ਦਾਨ ਦੇਣਾ ਚਾਹੀਦਾ ਹੈ। ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਪਰਿਵਾਰ, ਮਾਤਾ-ਪਿਤਾ ਤੇ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਪ੍ਰਤੀ ਸੰਜੀਦਾ ਹੋਣਾ ਵੀ ਧਰਮ ਦਾ ਹੀ ਹਿੱਸਾ ਹੈ। ਵਿਗਿਆਨਕ ਸਾਧਨਾਂ (ਮੋਬਾਈਲ/ਸੋਸ਼ਲ ਮੀਡੀਆ) ਵਿਚ ਗੁੰਮ ਕੇ ਪਰਿਵਾਰਕ ਰਿਸ਼ਤਿਆਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਪਰਿਵਾਰ ਵਿਚ ਪ੍ਰੇਮ, ਸਤਿਕਾਰ ਅਤੇ ਗੁਰਮਤਿ ਵਾਲੇ ਸੰਸਕਾਰ ਦ੍ਰਿੜ੍ਹ ਕਰਵਾਓ। ਇਸ ਮੌਕੇ ਗੁਰਦਿਆਲ ਸਿੰਘ, ਮਾ. ਮਨਜੀਤ ਸਿੰਘ ਤੋਂ ਇਲਾਵਾ ਬਸੰਤ ਸਿੰਘ ਭੱਟੀ, ਇੰਦਰਜੀਤ ਸਿੰਘ ਢੋਲਣ, ਨਿਸ਼ਾਨ ਸਿੰਘ ਲੁਧਿਆਣਾ, ਪਰਮੋਦ ਸਿੰਘ ਬਾਟਾ ਪੰਚ, ਬੀਬੀ ਚਰਨਜੀਤ ਕੌਰ ਪ੍ਰਧਾਨ ਸ਼੍ਰੋ.ਅ.ਦਲ (ਬ) ਇਕਾਈ ਬੜੂੰਦੀ, ਜਗਰੂਪ ਸਿੰਘ ਭੱਟੀ, ਡਾ: ਅਵਤਾਰ ਸਿੰਘ ਬੋਟੀ, ਰੂਪ ਸਿੰਘ ਭੱਟੀ, ਨਿਰਮਲ ਸਿੰਘ ਚਹਿਲ, ਹਰਜੀਤ ਸਿੰਘ ਬਿੱਟੂ ਚਹਿਲ, ਮਿਸਤਰੀ ਭੋਲਾ ਸਿੰਘ, ਮਾਣਕ ਸਿੰਘ, ਮਿਸਤਰੀ ਬਿੰਦਰ ਸਿੰਘ, ਹਰਪਾਲ ਸਿੰਘ ਪਾਲਾ, ਬਹਾਦਰ ਸਿੰਘ ਭੱਟੀ, ਰਾਜਾ ਸਿੰਘ, ਸਾਬਕਾ ਪੰਚ ਮੇਜਰ ਸਿੰਘ ਬੜੂੰਦੀ, ਅਮਰਜੀਤ ਸਿੰਘ ਰਾਜੂ ਆਦਿ ਹਾਜ਼ਰ ਸਨ।