13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਹੋਦਿਆ ਵਾਲੀਬਾਲ ਮੁਕਾਬਲਿਆਂ ’ਚ ਗੁਰੂ ਨਾਨਕ ਸਕੂਲ ਮੁੱਲਾਂਪੁਰ ਟੀਮਾਂ ਜੇਤੂ ਬਣੀਆਂ

ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਪੜ੍ਹਾਈ ਦੇ ਨਾਲ ਸਕੂਲ ਖੇਡ ਮੁਕਾਬਲਿਆਂ ’ਚ ਪਹਿਲੋ ਦਿਨੋਂ ਮੋਹਰੀ ਬਣਿਆ ਹੋਇਆ। ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਵਾਲੀਬਾਲ ਚੈਂਪੀਅਨਸ਼ਿਪ ਵਿਚ ਗੁਰੂ ਨਾਨਕ ਸਕੂਲ ਮੁੱਲਾਂਪੁਰ ਲੜਕੇ-ਲੜਕੀਆਂ ਦੀਆਂ ਵਾਲੀਬਾਲ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

Ad Position 21
No active advertisement
ਅਜੀਤ ਡੈਸਕ 14-10-2026
ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਪੜ੍ਹਾਈ ਦੇ ਨਾਲ ਸਕੂਲ ਖੇਡ ਮੁਕਾਬਲਿਆਂ ’ਚ ਪਹਿਲੋ ਦਿਨੋਂ ਮੋਹਰੀ ਬਣਿਆ ਹੋਇਆ। ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਵਾਲੀਬਾਲ ਚੈਂਪੀਅਨਸ਼ਿਪ ਵਿਚ ਗੁਰੂ ਨਾਨਕ ਸਕੂਲ ਮੁੱਲਾਂਪੁਰ ਲੜਕੇ-ਲੜਕੀਆਂ ਦੀਆਂ ਵਾਲੀਬਾਲ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀ ਅੰਡਰ-19 ਲੜਕੀਆਂ ਤੇ ਲੜਕਿਆਂ ਦੀ ਅੰਡਰ-17 ਵਰਗ ਲੜਕਿਆਂ ਦੀਆਂ ਵਾਲੀਬਾਲ ਦੋਵੇਂ ਟੀਮਾਂ ਫਾਈਨਲ ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਸਹੋਦਿਆ ਵਾਲੀਬਾਲ ਚੈਂਪੀਅਨ ਬਣੀਆਂ। ਸਕੂਲ ਦੀ ਅੰਡਰ- 14 ਵਰਗ ਲੜਕੇ ਤੇ ਅੰਡਰ- 17 ਵਰਗ ਲੜਕੀਆਂ ਦੋਵੇਂ ਟੀਮਾਂ ਸੈਕਿੰਡ ਰਨਰਅੱਪ ਰਹੀਆਂ, ਜਦ ਕਿ ਅੰਡਰ-19 ਲੜਕਿਆਂ ਦੀ ਟੀਮ ਤੀਸਰਾ ਸਥਾਨ ਹਾਸਿਲ ਕੀਤਾ। ਸਹੋਦਿਆ ਵਾਲੀਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਬਾਅਦ ਜੇਤੂ ਟੀਮਾਂ ਦੇ ਸਮੁੱਚੇ ਖਿਡਾਰੀ-ਖਿਡਾਰਨਾਂ ਦਾ ਮੁੱਲਾਂਪੁਰ ਸਕੂਲ ਕੈਂਪਸ ਪਹੁੰਚਣ ’ਤੇ ਮੈਡਮ ਜਸਵੀਰ ਕੌਰ ਗਰੇਵਾਲ, ਨੀਰਜ ਸ਼ਰਮਾ, ਜਯੋਤਸਨਾ ਗੁਪਤਾ, ਭੁਪਿੰਦਰ ਕੌਰ, ਕੋਚ ਜੈਸ਼ਨਪ੍ਰੀਤ ਸਿੰਘ, ਮਨਦੀਪ ਸਿੰਘ, ਹੋਰ ਅਧਿਆਪਕਾਂ ਵਲੋਂ ਨਿੱਘਾ ਸਵਾਗਤ ਕੀਤਾ। ਇਥੇ ਵਰਣਨਯੋਗ ਹੈ ਕਿ ਦਹਾਕਿਆਂ ਤੋਂ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਵਿਦਿਆਰਥੀ ਪੜ੍ਹਾਈ, ਸੱਭਿਆਚਾਰਕ, ਧਾਰਮਿਕ ਖੇਤਰ ਦੇ ਨਾਲ ਖੇਡਾਂ ਵਿਚ ਸਕੂਲ ਦਾ ਨਾਂਅ ਚਮਕਾਉਂਦੇ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਕਿੰਗਜ਼ਵੇ ਗਲੋਬਲ ਸਕੂਲ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਸਾਇੰਸ ਸਿਟੀ ਦਾ ਟੂਰ ਲਗਵਾਇਆ ਅਗਲੀ ਖ਼ਬਰ ਤੇਜ਼ ਰਫ਼ਤਾਰ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਪਲਟਿਆ, ਵੱਡਾ ਹਾਦਸਾ ਟਲਿਆ
Ad Position 24