15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੰਡੀ ਮੁੱਲਾਂਪੁਰ 'ਚ ਕਾਂਗਰਸ ਵਲੋਂ ਤੇਲ ਕੀਮਤਾਂ 'ਚ ਵਾਧੇ ਵਿਰੁੱਧ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 31-05-2026
ਮੁੱਲਾਂਪੁਰ-ਦਾਖਾ, 30 ਮਈ (ਨਿਰਮਲ ਸਿੰਘ ਧਾਲੀਵਾਲ)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਣ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨ: ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਭਾਜਪਾ ਦੀ ਕੇਂਦਰ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਰਾਜ ਭਰ 'ਚ ਅੱਜ ਵਿਧਾਨ ਸਭਾ ਹਲਕਾ ਪੱਧਰੀ ਰੋਸ ਪ੍ਰਦਰਸ਼ਨਾਂ ਦੀ ਕਾਲ 'ਤੇ ਵਿਧਾਨ ਸਭਾ ਹਲਕਾ ਦਾਖਾ 'ਚ ਵੱਡੀ ਤਾਆਦ ਕਾਂਗਰਸੀਆਂ ਨੇ ਦਾਣਾ ਮੰਡੀ ਮੁੱਲਾਂਪੁਰ ਵਿਖੇ ਵਰ੍ਹਦੇ ਮੀਂਹ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਾਧੇ ਨੂੰ ਆਰਥਿਕ ਤੂਫਾਨ ਦੱਸਦਿਆਂ ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਕਿਸਾਨ ਤੋਂ ਲੈ ਕੇ ਫੈਕਟਰੀਆਂ, ਹਰ ਛੋਟੇ-ਵੱਡੇ ਉਦਯੋਗ ਵਾਲਾ ਪੀੜਤ ਹੈ | ਕੈਪਟਨ ਸੰਧੂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਸੀ, ਪੈਟਰੋਲ ਡੀਜ਼ਲ ਕੀਮਤਾਂ 11 ਦਿਨਾਂ 'ਚ ਚਾਰ ਵਾਰ ਵਧਾ ਦਿੱਤੀਆਂ ਗਈਆਂ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਹਿੰਗਾਈ ਵਧਾਉਣ ਦੇ ਵਿਰੋਧ ਬਾਰੇ ਪੂਰੀ ਤਰ੍ਹਾਂ ਚੁੱਪ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਵਧੀਆਂ ਤੇਲ ਕੀਮਤਾਂ 'ਤੇ ਕੋਈ ਜਵਾਬ ਨਹੀਂ | ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਕਾਰਪੋਰੇਟ ਲਈ ਕੰਮ ਕਰ ਰਹੀ ਕੇਂਦਰ ਦੀ ਭਾਜਪਾ ਸਰਕਾਰ ਜੇਕਰ ਆਮ ਲੋਕਾਂ ਦੀ ਹੁੰਦੀ ਤਾਂ ਤੇਲ 'ਤੇ ਲੱਗੇ ਵਾਧੂ ਟੈਕਸ ਨੂੰ ਘਟਾ ਸਕਦੀ ਸੀ | ਕੈਪਟਨ ਸੰਧੂ ਨੇ ਕਿਹਾ ਕਿ ਕੇਂਦਰ ਵਲੋਂ ਪੈਟਰੋਲ ਤੇ ਡੀਜ਼ਲ ਦੇ ਵਧੇ ਭਾਅ ਨੂੰ ਪੰਜਾਬ ਸਰਕਾਰ ਸੂਬਾਈ ਕਰ ਘਟਾ ਕੇ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਰਾਹਤ ਦੇ ਸਕਦੀ ਸੀ, ਪਰ ਸਰਕਾਰ ਪੈਟਰੋਲ-ਡੀਜ਼ਲ 'ਤੇ ਵੈਟ ਨਹੀਂ ਘਟਾ ਰਹੀ, ਜੋ ਅੰਦਾਜ਼ਨ 10 ਰੁਪਏ ਪ੍ਰਤੀ ਲੀਟਰ ਹੈ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤ ਨੂੰ ਭਾਜਪਾ ਤੋਂ ਬਚਾਉਣ ਅਤੇ ਪੰਜਾਬ ਨੂੰ ਦਿੱਲੀ ਵਾਲਿਆਂ ਤੋਂ ਬਚਾਉਣ ਲਈ ਸਰਕਾਰਾਂ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਕਾਂਗਰਸ ਨੂੰ ਜੇਕਰ ਸੜਕਾਂ 'ਤੇ ਉਤਰਨਾ ਪਿਆ, ਉਹ ਵੀ ਸੰਭਵ ਹੈ | ਦਰਸ਼ਨ ਸਿੰਘ ਬੀਰਮੀ, ਬਲਾਕ ਕਾਂਗਰਸ ਮੁੱਲਾਂਪੁਰ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਬਲਾਕ ਕਾਗਰਸ ਸਿੱਧਵਾਂ ਬੇਟ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਮਨਪ੍ਰੀਤ ਸਿੰਘ ਈਸੇਵਾਲ, ਪ੍ਰਧਾਨ ਤੇਲੂ ਰਾਮ ਬਾਂਸਲ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਕੁਲਦੀਪ ਸਿੰਘ ਬੱਦੋਵਾਲ, ਰਾਜਵਿੰਦਰ ਸਿੰਘ ਰਾਜੂ ਸਰਪੰਚ, ਜਸਪਾਲ ਸਿੰਘ ਸੋਹੀ, ਰੁਲਦਾ ਸਿੰਘ ਪੰਡੋਰੀ, ਮਾਰਕਫੈਡ ਪੰਜਾਬ ਡਾਇਰੈਕਟਰ ਕਰਨੈਲ ਸਿੰਘ ਗਿੱਲ, ਲਖਵਿੰਦਰ ਸਿੰਘ ਘਮਣੇਵਾਲ, ਹੋਰਨਾਂ ਵਲੋਂ ਸਾਉਣੀ ਫ਼ਸਲ ਝੋਨੇ ਦੀ ਬਿਜਾਈ ਤੋਂ ਐਨ ਪਹਿਲਾਂ ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ | ਪੈਟਰੋਲ, ਡੀਜ਼ਲ, ਗੈਸ ਸਿਲੰਡਰ ਕੀਮਤਾਂ 'ਚ ਵਾਧੇ ਦੇ ਵਿਰੋਧ ਵਿਚ ਹਲਕਾ ਦਾਖਾ ਕਾਂਗਰਸ ਪਾਰਟੀ ਦੇ ਰੋਸ ਪ੍ਰਦਰਸ਼ਨ ਸਮੇਂ ਅਮਰਦੀਪ ਸਿੰਘ ਰੂਬੀ, ਤਨਵੀਰ ਸਿੰਘ ਜੋਧਾਂ, ਜਸਵੀਰ ਸਿੰਘ ਖੰਡੂਰ, ਕੁਲਦੀਪ ਸਿੰਘ ਗੁੱਜਰਵਾਲ, ਗੁਰਮੀਤ ਸਿੰਘ ਮਿੰਟੂ ਰੂੰਮੀ, ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਮਾਜਰੀ, ਗੁਰਚਰਨ ਸਿੰਘ ਰਕਬਾ, ਹਰਵਿੰਦਰ ਸਿੰਘ ਰਕਬਾ, ਹਰਕੇਵਲ ਸਿੰਘ ਰਾਏ, ਸੁਰਿੰਦਰ ਸਿੰਘ ਕੇ.ਡੀ, ਚਰਨਜੀਤ ਚੰਨੀ ਅਰੋੜਾ, ਕੌਂਸਲਰ ਸੁਭਾਸ਼ ਕੁਮਾਰ, ਤਰੁਣ ਜਿੰਦਲ, ਪਰਵਿੰਦਰ ਸਿੰਘ ਧਾਲੀਵਾਲ, ਦਿਓਲ ਬੋਪਾਰਾਏ, ਸਰਬਜੋਤ ਕੌਰ ਬਰਾੜ, ਹਰਵਿੰਦਰ ਕੌਰ ਸਿੱਧੂ, ਕੌਂਸਲਰ ਤਰਸੇਮ ਕੌਰ ਮਾਨ, ਹੋਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਗਿੱਲ ਨੇ ਚੋਣਾਂ 'ਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦੀ ਵਧਾਈ ਦਿੱਤੀ ਅਗਲੀ ਖ਼ਬਰ ਕਾਂਗਰਸ ਨੇ ਜਗਰਾਉਂ ਹਲਕੇ 'ਚ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Ad Position 24