ਰਾਏਕੋਟ, 30 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 'ਚ ਵੱਖੋ-ਵੱਖ ਵਾਰਡਾਂ ਤੋਂ ਚੋਣ ਜਿੱਤਣ ਵਾਲੇ 11 ਕਾਂਗਰਸੀ ਕੌਂਸਲਰਾਂ ਨੂੰ ਅੱਜ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਪਿੰਡ ਗੋਂਦਵਾਲ ਵਿਖੇ ਪਿੰਡ ਦੀਆਂ 3 ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰਾਮ ਪੰਚਾਇਤ, ਵੇਰਕਾ ਤੇ ਖੇਤੀਬਾੜੀ ਸਹਿਕਾਰੀ ਸਭਾ ਅਤੇ ਕਾਂਗਰਸੀ ਵਰਕਰਾਂ ਵਲੋਂ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਅਤੇ ਸਰਪੰਚ ਬਲਦੇਵ ਸਿੰਘ ਖ਼ਾਲਸਾ ਗੋਂਦਵਾਲ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦੇ ਹੋਏ ਮੁਬਾਰਕਵਾਦ ਦਿੱਤੀ | ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਨੇ ਦੱਸਿਆ ਕਿ ਸ਼ਹਿਰ ਦੇ ਸਮੁੱਚੇ 15 ਵਾਰਡਾਂ 'ਚ ਕਾਂਗਰਸ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ, ਉੱਥੇ ਹੀ 15 ਵਿਚੋਂ 11 ਵਾਰਡਾਂ ਉੱਪਰ ਸਾਂਸਦ ਡਾ: ਅਮਰ ਸਿੰਘ ਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਸਦਕਾ ਕਾਂਗਰਸ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ | ਜਿਸ ਵਿਚ ਵਾਰਡ ਨੰਬਰ-02 ਤੋਂ ਸੁਖਵਿੰਦਰ ਸਿੰਘ, ਵਾਰਡ ਨੰਬਰ-03 ਤੋਂ ਪ੍ਰਦੀਪ ਕੌਰ, ਵਾਰਡ ਨੰਬਰ-04 ਤੋਂ ਜਗਦੇਵ ਸਿੰਘ ਜੱਗਾ ਗਿੱਲ, ਵਾਰਡ ਨੰਬਰ-05 ਤੋਂ ਪਰਮਜੀਤ ਕੌਰ, ਵਾਰਡ ਨੰਬਰ-06 ਤੋਂ ਚਰਨਜੀਵ ਕੁਮਾਰ, ਵਾਰਡ ਨੰਬਰ-07 ਤੋਂ ਸ਼ਰਨਜੀਤ ਕੌਰ, ਵਾਰਡ ਨੰਬਰ-10 ਤੋਂ ਸੰਜੇ ਕੁਮਾਰ, ਵਾਰਡ ਨੰਬਰ-11 ਤੋਂ ਬਲਜੀਤ ਕੌਰ, ਵਾਰਡ ਨੰਬਰ-12 ਤੋਂ ਬਲਜਿੰਦਰ ਸਿੰਘ ਰਿੰਪਾ, ਵਾਰਡ ਨੰਬਰ-13 ਤੋਂ ਅਮਨਦੀਪ ਕੌਰ ਗਰੇਵਾਲ ਅਤੇ ਵਾਰਡ ਨੰਬਰ-15 ਤੋਂ ਸੁਖਬੀਰ ਸਿੰਘ ਰਾਏ ਨੇ ਸ਼ਾਨਦਾਰ ਜ਼ਿੱਤ ਪ੍ਰਾਪਤ ਕਰਕੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਹੈ | ਇੰਨ੍ਹਾਂ ਨਵੇਂ ਚੁਣੇ ਕਾਂਗਰਸੀ ਕੌਂਸਲਰਾਂ ਨੇ ਆਪਣੀ ਜਿੱਤ ਦਾ ਸਿਹਰਾ ਐੱਮ.ਪੀ ਡਾ: ਅਮਰ ਸਿੰਘ, ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਅਤੇ ਸਮੂਹ ਵੋਟਰਾਂ ਤੇ ਸਮਰਥਕਾਂ ਨੂੰ ਦਿੱਤਾ ਹੈ, ਜਿੰਨ੍ਹਾਂ ਸਦਕਾ ਉਨ੍ਹਾਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ | ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਆਪੋ-ਆਪਣੇ ਵਾਰਡਾਂ ਵਿਚ ਵਿਕਾਸ ਕਾਰਜ਼ਾਂ ਦੀ ਲਹਿਰ ਚਲਾਈ ਜਾਵੇਗੀ ਅਤੇ ਅਧੂਰੇ ਰਹਿੰਦੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨਾਲ ਕੀਤੇ ਵਾਅਦੇ ਵਫ਼ਾ ਹੋ ਸਕਣ | ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵਲੋਂ ਚੋਣ ਲੜ੍ਹਨ ਵਾਲੇ ਹੋਰ ਚਾਰ ਉਮੀਦਵਾਰਾਂ ਵਾਰਡ ਨੰਬਰ-01 ਤੋਂ ਸ਼੍ਰੀਮਤੀ ਬਿੰਦੂ ਗੁਪਤਾ, ਵਾਰਡ ਨੰਬਰ-08 ਤੋਂ ਕੇ.ਕੇ ਸ਼ਰਮਾ, ਵਾਰਡ ਨੰਬਰ-09 ਤੋਂ ਆਸ਼ੂ ਜੈਨ ਅਤੇ ਵਾਰਡ ਨੰਬਰ-14 ਤੋਂ ਮੈਨੇਜਰ ਮੋਹਣ ਸਿੰਘ, ਕੌਂਸਲਰ ਜਗਦੇਵ ਸਿੰਘ ਜੱਗਾ ਗਿੱਲ ਦੀ ਪਤਨੀ ਸੰਦੀਪ ਕੌਰ ਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਦਰਸ਼ਨ ਜੋਸ਼ੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਏਕੋਟ, ਕਮਲਜੀਤ ਬਹਿਲ, ਨਰੈਣ ਦੱਤ, ਸਰਪੰਚ ਬਲਦੇਵ ਸਿੰਘ ਖ਼ਾਲਸਾ ਗੋਂਦਵਾਲ, ਸੂਬੇਦਾਰ ਗੁਰਨਾਮ ਸਿੰਘ ਨਾਹਰ, ਪਟਵਾਰੀ ਸੋਹਣ ਸਿੰਘ ਗੋਂਦਵਾਲ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਗਰੇਵਾਲ, ਕੇ.ਕੇ ਸ਼ਰਮਾ, ਮੋਹਣ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਗਿਆਨੀ ਗੁਰਦਿਆਲ ਸਿੰਘ, ਪ੍ਰਧਾਨ ਮੋਹਣ ਸਿੰਘ ਖੰਗੂੜਾ, ਸਾਬਕਾ ਸਰਪੰਚ ਮਹਿੰਦਰ ਸਿੰਘ, ਪ੍ਰਧਾਨ ਸਰਦੂਲ ਸਿੰਘ, ਪ੍ਰਧਾਨ ਬਲਜਿੰਦਰ ਸਿੰਘ, ਪ੍ਰਧਾਨ ਕੈਪਟਨ ਅਮਰ ਸਿੰਘ, ਜਸਵੰਤ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਖ਼ਾਲਸਾ, ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਇੰਦੂ ਬਾਲਾ, ਸਾਬਕਾ ਕੌਂਸਲਰ ਮਨਜੀਤ ਕੌਰ, ਪੰਚ ਗੁਰਮੇਲ ਸਿੰਘ, ਦਲਜੀਤ ਕੌਰ, ਸੂਬੇਦਾਰ ਜਗਜੀਤ ਸਿੰਘ, ਪੰਚ ਜਗਦੀਪ ਸਿੰਘ, ਪੰਚ ਲਖਬੀਰ ਸਿੰਘ, ਪੰਚ ਹਰਜੀਤ ਕੌਰ, ਪੰਚ ਅਰਸ਼ਦੀਪ ਕੌਰ, ਪੰਚ ਨਰਿੰਦਰ ਕੌਰ ਤੂਰ, ਪੰਚ ਦਵਿੰਦਰ ਸਿੰਘ, ਸਾਬਕਾ ਪੰਚ ਬਲਜਿੰਦਰ ਸਿੰਘ, ਨੰਬਰਦਾਰ ਕਮਲਜੀਤ ਸਿੰਘ, ਨੰਬਰਦਾਰ ਚਤਰ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਪਰਮਜੀਤ ਸਿੰਘ ਪੰਮਾ, ਮੈਨੇਜਰ ਕੁਲਦੀਪ ਸਿੰਘ, ਪਿਸ਼ੌਰਾ ਸਿੰਘ ਮਾਨ, ਨਿਰਮਲ ਸਿੰਘ, ਅਪ੍ਰੈਲ ਸਿੰਘ, ਨੱਥਾ ਸਿੰਘ, ਜਸ਼ਨਦੀਪ ਸਿੰਘ ਤੱਤਲਾ, ਹਰਜਿੰਦਰ ਸਿੰਘ ਖੰਗੂੜਾ ਆਦਿ ਹਾਜ਼ਰ ਸਨ |