ਚੌਂਕੀਮਾਨ, 30 ਮਈ (ਤੇਜਿੰਦਰ ਸਿੰਘ ਚੱਢਾ)-ਪੰਜਾਬ ਰੋਡਵੇਜ਼ ਮੁਕਤਸਰ ਦੇ ਬੱਸ ਡਰਾਈਵਰ ਤੇ ਕੰਡਕਟਰ ਵਲੋਂ ਟੋਲ ਪਲਾਜ਼ਾ ਚੌਂਕੀਮਾਨ 'ਤੇ ਮੁਲਾਜ਼ਮ ਨਾਲ ਧੱਕਾਮੁੱਕੀ ਕੀਤੀ ਤੇ ਧੱਕਾ ਮਾਰ ਕੇ ਥੱਲੇ ਸੁੱਟਦਿਆਂ ਉਸ ਦੀ ਪੱਗ ਉਤਾਰ ਦਿੱਤੀ | ਇਸ ਮੌਕੇ ਪੀੜਤ ਮੁਲਾਜ਼ਮ ਬਲਜਿੰਦਰ ਸਿੰਘ ਢੋਲਣ ਨੇ ਦੱਸਿਆ ਕਿ ਮੈਂ ਆਪਣੀ ਡਿਊਟੀ ਵੀ.ਆਈ.ਪੀ ਲਾਇਨ 'ਤੇ ਕਰ ਰਿਹਾ ਸੀ ਤੇ ਲੁਧਿਆਣਾ ਸਾਈਡ ਤੋਂ ਪੰਜਾਬ ਰੋਡਵੇਜ਼ ਮੁਕਤਸਰ ਦੀ ਬੱਸ ਆਈ ਤਾਂ ਮੈਂ ਉਸ ਨੂੰ ਆਮ ਲਾਇਨਾਂ ਵਾਲੇ ਪਾਸੇ ਤੋਂ ਲੰਘਣ ਲਈ ਡਰਾਈਵਰ ਨੂੰ ਆਖਿਆ ਤਾਂ ਬੱਸ ਡਰਾਈਵਰ ਤੇ ਕੰਡਕਟਰ ਧੱਕੇ ਨਾਲ ਬੱਸ ਵੀ.ਆਈ.ਪੀ ਲਾਇਨ ਵਿਚੋਂ ਕੱਢ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਆਖਿਆ ਕਿ ਕੇਂਦਰ ਸਰਕਾਰ ਵਲੋਂ ਹੁਣ ਪੰਜਾਬ ਰੋਡਵੇਜ਼ ਬੱਸਾਂ ਨੂੰ ਫਾਸਟ ਟੈੱਗ ਲਗਾ ਕੇ ਆਮ ਲਾਇਨਾਂ ਵਿਚ ਜਾਣ ਲਈ ਟੋਲ ਪਲਾਜ਼ਾ ਨੂੰ ਹੁਕਮ ਜਾਰੀ ਕੀਤੇ ਹਨ ਤੇ ਮੇਰੀ ਦਿਹਾੜੀ 350 ਰੁਪਏ ਹੈ ਤੇ ਜੇਕਰ ਮੈਂ ਤੁਹਾਡੀ ਬੱਸ ਵੀ.ਆਈ.ਪੀ ਲਾਇਨ ਵਿਚੋਂ ਲੰਘਾ ਦਿੱਤੀ ਤਾਂ ਮੇਰੀ ਦਿਹਾੜੀ ਕੱਟ ਲਈ ਜਾਵੇਗੀ, ਪਰ ਉਹ ਨਾ ਮੰਨੇ 'ਤੇ ਮੇਰੇ ਨਾਲ ਧੱਕਾ ਮੁੱਕੀ ਕਰਦੇ ਹੋਏ ਬੱਸ ਨੂੰ ਭਜਾ ਕੇ ਲਏ ਗਏ ਤੇ ਬੱਸ ਦਾ ਨੰਬਰ ਪੀ.ਬੀ. 04 ਬੀਏ 7495 ਹੈ | ਉਸ ਨੇ ਕਿਹਾ ਕਿ ਮੈਨੂੰ ਇਨਸਾਫ਼ ਮਿਲੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ | ਇਸ ਮੌਕੇ ਕੈਪਟਨ ਹਰਪਾਲ ਸਿੰਘ, ਪਰਮਜੀਤ ਸਿੰਘ ਗੁੜੇ, ਕਰਮ ਸਿੰਘ, ਰਣਜੀਤ ਸਿੰਘ ਹਰਵਿੰਦਰ ਸਿੰਘ, ਜਗਦੀਪ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਸੁੱਖਾ, ਸਰਬਜੀਤ ਸਿੰਘ, ਲਵਪ੍ਰੀਤ ਸਿੰਘ, ਜਸਦੀਪ ਸਿੰਘ, ਹਰਸਦੀਪ ਸਿੰਘ, ਪ੍ਰਭਦੀਪ ਸਿੰਘ, ਗੁਰਦੀਪ ਸਿੰਘ ਆਦਿ ਮੁਲਾਜਮਾਂ ਨੇ ਪੰਜਾਬ ਰੋਡਵੇਜ ਮੁਕਤਸਰ ਖਿਲਾਫ ਨਾਅਰੇਬਾਜੀ ਕੀਤੀ ਤੇ ਰੋਸ ਵਜੋ ਵੀ.ਆਈ.ਪੀ ਲਾਇਨ ਤਰਕੀਰਬਨ 1 ਘੰਟਾ ਬੰਦ ਰੱਖੀ |