17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੀ.ਐੱਚ.ਸੀ. ਹਠੂਰ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 31-05-2026
ਹਠੂਰ, 30 ਮਈ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ. ਹਠੂਰ ਵਿਖੇ ਐੱਸ.ਐੱਮ.ਓ. ਹਠੂਰ ਡਾ. ਅਮਨ ਸ਼ਰਮਾ ਦੀ ਅਗਵਾਈ ਅਤੇ ਪ੍ਰਕਾਸ਼ ਸਿੰਘ ਬੀਹਲਾ ਦੀ ਦੇਖ-ਰੇਖ ਹੇਠ ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਨ ਮਨਾਇਆ ਗਿਆ | ਹੈਲਥ ਇੰਸਪੈਕਟਰ ਪ੍ਰਕਾਸ਼ ਸਿੰਘ ਇਸ ਮੌਕੇ ਹਾਜ਼ਰ ਲੋਕਾਂ ਨੂੰ ਤੰਬਾਕੂ ਸੇਵਨ ਕਰਨ ਦੇ ਮਾੜੇ ਪ੍ਰਭਾਵਾਂ, ਬਿਮਾਰੀਆਂ ਅਤੇ ਇਲਾਜ਼ ਤੇ ਪ੍ਰਹੇਜ਼ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਿੱਖਿਅ ਸੰਸਥਾਵਾਂ, ਬੱਸ ਸਟੈਂਡ, ਗੁਰਦੁਆਰਾ ਸਾਹਿਬ, ਹਸਪਤਾਲ ਅਤੇ ਪਬਲਿਕ ਥਾਵਾਂ 'ਤੇ ਸਿਗਰਟ/ਤੰਬਾਕੂ ਉਤਪਾਦ ਵੇਚਣ, ਖਾਣ ਪੀਣ ਦੀ ਕਾਨੂੰਨ ਅਨੁਸਾਰ ਸਖ਼ਤ ਮਨਾਹੀ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਜੁਰਮਾਨਾ ਤੱਕ ਹੋ ਸਕਦਾ ਹੈ | ਇਸ ਲਈ ਮਨੁੱਖ ਨੂੰ ਇਨ੍ਹਾਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ | ਇਸ ਮੌਕੇ ਹਰਮਿੰਦਰ ਸਿੰਘ, ਕੁਲਦੀਪ ਸਿੰਘ ਡਰਾਈਵਰ, ਕੁਲਦੀਪ ਸਿੰਘ ਓਟ ਕੌਂਸਲਰ ਅਤੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਸ਼ਾਨਦਾਰ ਜਿੱਤ 'ਤੇ ਪ੍ਰਧਾਨ ਧਾਲੀਵਾਲ ਦੀ ਅਗਵਾਈ 'ਚ ਲੱਡੂ ਵੰਡੇ <br/> ਅਗਲੀ ਖ਼ਬਰ ਰਿਟਰਨਿੰਗ ਅਫ਼ਸਰ ਰਵੀ ਚੋਪੜਾ ਵਲੋਂ ਸਾਰੇ ਸ਼ਹਿਰ ਵਾਸੀਆਂ ਦਾ ਵੋਟਾਂ ਅਤੇ ਨਤੀਜਿਆਂ 'ਚ ਸਾਥ ਦੇਣ 'ਤੇ ਧੰਨਵਾਦ
Ad Position 24