ਗੁਰੂਸਰ ਸੁਧਾਰ, 30 ਮਈ (ਬਲਵਿੰਦਰ ਸਿੰਘ ਧਾਲੀਵਾਲ)-ਨਗਰ ਕੌਂਸਲ ਚੋਣਾਂ ਰਾਏਕੋਟ ਵਿਚ ਕਾਂਗਰਸ ਪਾਰਟੀ ਵਲੋਂ ਸ਼ਾਨਦਾਰ ਜਿੱਤ ਦਰਜ ਕਰਨ ਦੀ ਖ਼ੁਸ਼ੀ ਵਿਚ ਅੱਜ ਸਥਾਨਕ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਵਿਖੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਧਾਲੀਵਾਲ ਅੱਬੂਵਾਲ ਦੀ ਅਗਵਾਈ ਹੇਠ ਇਕੱਤਰ ਹੋਏ ਭਾਰੀ ਗਿਣਤੀ 'ਚ ਕਾਂਗਰਸੀ ਸਮਰਥਕਾਂ, ਆਗੂਆਂ ਤੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਉਂਦਿਆਂ ਲੱਡੂ ਵੰਡ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ | ਸਾਬਕਾ ਸਰਪੰਚ ਤੇ ਪ੍ਰਧਾਨ ਰਵਿੰਦਰ ਸਿੰਘ ਧਾਲੀਵਾਲ ਤੇ ਸਮੂਹ ਕਾਂਗਰਸੀਆਂ ਨੇ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ, ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਏ | ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਧਾਲੀਵਾਲ, ਸੀਨੀਅਰ ਆਗੂ ਸਾਬਕਾ ਸਰਪੰਚ ਮਨਜੀਤ ਸਿੰਘ ਬੁੱਟਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਤਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਮਤ ਨਾਲ ਸੂਬੇ ਵਿਚ ਸਰਕਾਰ ਬਣਾਏਗੀ | ਆਗੂਆਂ ਨੇ ਦਾਅਵਾ ਕੀਤਾ ਕਿ ਰਾਏਕੋਟ ਨਗਰ ਕੌਂਸਲ ਚੋਣਾਂ ਵਿਚ ਸੱਤ੍ਹਾਧਾਰੀ ਧਿਰ ਦੀ ਧੱਕੇਸ਼ਾਹੀ ਦਾ ਜਵਾਬ ਲੋਕਾਂ ਨੇ ਕਾਂਗਰਸ ਦੇ ਹੱਕ ਵਿਚ ਫਤਵਾ ਦੇ ਕੇ ਦਿੱਤਾ | ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਧਾਲੀਵਾਲ, ਸੀਨੀਅਰ ਆਗੂ ਮਨਜੀਤ ਸਿੰਘ ਬੁੱਟਰ ਤੁਗਲ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਤਵੰਤ ਸਿੰਘ ਧਾਲੀਵਾਲ, ਸੰਮਤੀ ਮੈਂਬਰ ਜਗਦੇਵ ਸਿੰਘ ਅਕਾਲਗੜ੍ਹ, ਸਾਬਕਾ ਸਰਪੰਚ ਤੇ ਸੰਮਤੀ ਮੈਂਬਰ ਹਰਮਿੰਦਰ ਸਿੰਘ ਪੱਪ ਗਿੱਲ, ਸੀਨੀਅਰ ਆਗੂ ਬਲਜੀਤ ਸਿੰਘ ਹਲਵਾਰਾ, ਸਾਬਕਾ ਚੇਅਰਮੈਨ ਹਰਨੇਕ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕਲੇਰ, ਸ਼ਹਿਰੀ ਪ੍ਰਧਾਨ ਬਾਬੂ ਨਾਇਕ, ਕਮਲ ਗਿੱਲ, ਯਾਦਵਿੰਦਰ ਸਿੰਘ ਧਾਲੀਵਾਲ, ਡਾ: ਭਗਵੰਤ ਸਿੰਘ ਅੱਬੂਵਾਲ, ਨੰਬਰਦਾਰ ਜਸਵੀਰ ਸਿੰਘ ਅੱਬੂਵਾਲ, ਪੰਚ ਰਜਿੰਦਰ ਸਿੰਘ, ਅਮਰਜੀਤ ਸਿੰਘ ਉੱਪਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਕੌਰ ਹਿੱਸੋਵਾਲ, ਤੇਜਿੰਦਰ ਕੌਰ ਢਿੱਲੋਂ, ਮਨਜਿੰਦਰ ਸਿੰਘ ਸੋਨੀ ਹਿੱਸੋਵਾਲ, ਨੰਬਰਦਾਰ ਗੁਰਮੇਲ ਸਿੰਘ ਤੁਗਲ, ਪੰਚ ਜੰਗੀਰ ਸਿੰਘ ਤੁਗਲ, ਪੰਚ ਦਰਸ਼ਨ ਸਿੰਘ, ਗੁਰਮੀਤ ਸਿੰਘ ਕਾਲਾ ਚਾਹਲ, ਦਲਬਾਰਾ ਸਿੰਘ, ਸੁਰਜੀਤ ਸਿੰਘ ਅਕਾਲ ਗਲਾਸ ਹਾਊਸ, ਕੁਲਦੀਪ ਸਿੰਘ ਭੋਲਾ ਹਲਵਾਰੇ ਵਾਲੇ, ਇਕਬਾਲ ਸਿੰਘ ਗਿੱਲ ਪਾਲ, ਬਿੰਦਰ ਬਾਂਸਲ, ਜਗਤਾਰ ਸਿੰਘ ਐਤੀਆਣਾ, ਹਰਦੀਪ ਸਿੰਘ ਦੀਪ, ਦਲਬੀਰ ਸਿੰਘ ਸੁਧਾਰ, ਬਲਵਿੰਦਰ ਸਿੰਘ ਟੂਸਾ, ਜਸਵੰਤ ਸਿੰਘ ਧਿਆਨਾ ਹਿੱਸੋਵਾਲ, ਅਵਤਾਰ ਸਿੰਘ ਬੱਗਾ, ਹਰਸ਼ਾਨਵੀਰ ਸਿੰਘ, ਜਗਦੇਵ ਸਿੰਘ ਜੱਗਾ, ਮੁਖਤਿਆਰ ਸਿੰਘ ਤਾਰੂ, ਕਰਨੈਲ ਸਿੰਘ ਸਰਾਭਾ ਆਦਿ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |