09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪਾਵਰ ਲਿਫ਼ਟਰ ਹੈੱਡ ਕਾਂਸਟੇਬਲ ਜਸਪਾਲ ਕੌਰ ਨੇ ਵਧਾਇਆ ਪੰਜਾਬ ਪੁਲਿਸ ਦਾ ਮਾਣ

Ad Position 21
No active advertisement
ਅਜੀਤ ਡੈਸਕ 02-06-2026
ਰਾਏਕੋਟ, 1 ਜੂਨ (ਬਲਵਿੰਦਰ ਸਿੰਘ ਲਿੱਤਰ)-ਹੈੱਡ ਕਾਂਸਟੇਬਲ ਜਸਪਾਲ ਕੌਰ ਨੇ ਆਲ ਇੰਡੀਆ ਪੁਲਿਸ ਕਲੱਸਟਰ ਗੇਮਜ਼ 2026-27 ਵਿਚ ਤੀਜਾ ਸਥਾਨ ਹਾਸਿਲ ਕਰਕੇ ਲੁਧਿਆਣਾ ਦਿਹਾਤੀ ਪੁਲਿਸ ਦਾ ਨਾਂਅ ਰੌਸ਼ਨ ਕੀਤਾ | ਲੁਧਿਆਣਾ ਰੂਰਲ ਪੁਲਿਸ ਦੀ ਹੈੱਡ ਕਾਂਸਟੇਬਲ ਜਸਪਾਲ ਕੌਰ (75/ਲੁਧਿਆਣਾ ਆਰ) ਨੇ ਆਲ ਇੰਡੀਆ ਪੁਲਿਸ ਕਲੱਸਟਰ ਗੇਮਜ਼ 2026-27 ਵਿਚ 84 ਕਿੱਲੋ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 407.5 ਕਿੱਲੋ ਕੁੱਲ ਭਾਰ ਚੁੱਕ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਹੈੱਡ ਕਾਂਸਟੇਬਲ ਜਸਪਾਲ ਕੌਰ ਨਾ ਸਿਰਫ਼ ਇਕ ਇਮਾਨਦਾਰ ਪੁਲਿਸ ਕਰਮਚਾਰੀ ਹਨ, ਸਗੋਂ 2 ਬੱਚਿਆਂ ਦੀ ਮਾਂ ਹੋਣ ਦੇ ਨਾਲ-ਨਾਲ ਘਰੇਲੂ ਜ਼ਿੰਮੇਵਾਰੀਆਂ ਅਤੇ ਖੇਡਾਂ ਵਿਚ ਵੀ ਬਹੁਤ ਹੀ ਵਧੀਆ ਸੰਤੁਲਨ ਬਣਾਇਆ ਹੋਇਆ ਹੈ | ਪਰਿਵਾਰ ਦੀ ਸਾਂਭ-ਸੰਭਾਲ, ਘਰ ਦੀਆਂ ਜ਼ਿੰਮੇਵਾਰੀਆਂ ਅਤੇ ਸਖ਼ਤ ਪ੍ਰੈਕਟਿਸ ਨੂੰ ਇਕੱਠੇ ਨਿਭਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ, ਪਰ ਉਨ੍ਹਾਂ ਨੇ ਹਰ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਦੀ ਇਹ ਕਾਮਯਾਬੀ ਕਈ ਮਹਿਲਾਵਾਂ ਲਈ ਪ੍ਰੇਰਣਾ ਹੈ ਕਿ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਹਰ ਮੁਸ਼ਕਿਲ ਨੂੰ ਪਾਰ ਕੀਤਾ ਜਾ ਸਕਦਾ ਹੈ | ਹੈੱਡ ਕਾਂਸਟੇਬਲ ਜਸਪਾਲ ਕੌਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਕੋਚ ਸੰਦੀਪ ਕੌਰ ਨੂੰ ਦਿੱਤਾ, ਜਿਨ੍ਹਾਂ ਦੀ ਰਹਿਨੁਮਾਈ ਹੇਠ ਉਨ੍ਹਾਂ ਨੇ ਕੋਚਿੰਗ ਪ੍ਰਾਪਤ ਕੀਤੀ | ਇਸ ਦੇ ਨਾਲ ਹੀ ਰਾਏਕੋਟ ਸਥਿਤ ਕੰਟਰੀ ਜਿੰਮ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਸਫ਼ਰ ਦੌਰਾਨ ਪੂਰਾ ਸਹਿਯੋਗ ਦਿੱਤਾ | ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਹਰਜਿੰਦਰ ਸਿੰਘ ਖੇੜੀ ਜਿਨ੍ਹਾਂ ਨੇ ਹਰ ਪੜਾਅ 'ਤੇ ਉਨ੍ਹਾਂ ਨੂੰ ਹੌਸਲਾ ਅਤੇ ਸਹਿਯੋਗ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਪੁਲਿਸ ਮਹਿਕਮੇ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਹਮੇਸ਼ਾ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਡਿਊਟੀ ਦੇ ਨਾਲ-ਨਾਲ ਖੇਡਾਂ ਵਿਚ ਅੱਗੇ ਵਧਣ ਲਈ ਪੂਰਾ ਸਹਿਯੋਗ ਦਿੱਤਾ | ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਜਗਰਾਉਂ ਪੁਲਿਸ ਦਾ ਮਾਣ ਹੋਰ ਵੀ ਵੱਧ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਚਰਨਜੀਤ ਸਿੰਘ ਚੰਨੀ ਦੀ ਯਾਦ 'ਚ ਪਿੰਡ ਤਲਵੰਡੀ ਰਾਏ ਵਿਖੇ ਧਾਰਮਿਕ ਸਮਾਗਮ ਅੱਜ ਅਗਲੀ ਖ਼ਬਰ ਰੈੱਡ ਕਰਾਸ ਵਲੋਂ ਡੇਂਗੂ 'ਤੇ ਕਾਬੂ ਪਾਉਣ ਲਈ ਜਾਗਰੂਕਤਾ ਤੇ ਰੋਕਥਾਮ ਮੁਹਿੰਮ ਸ਼ੁਰੂ
Ad Position 24