07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਆਲੀਵਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਢਿੱਲੋਂ ਨੂੰ ਮਿਲ ਕੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 03-06-2026
ਹੰਬੜਾਂ, 2 ਜੂਨ (ਮੇਜਰ ਹੰਬੜਾਂ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਵਲੋਂ ਆਪਣੇ ਸਾਥੀਆਂ ਨਾਲ ਭਾਜਪਾ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਿਲ ਕੇ ਵਧਾਈ ਦਿੱਤੀ ਤੇ ਕਿਹਾ ਕਿ ਸ: ਢਿੱਲੋਂ ਦੇ ਪ੍ਰਧਾਨ ਬਣਨ ਨਾਲ ਪੰਜਾਬ ਅੰਦਰ ਭਾਜਪਾ ਹੋਰ ਮਜ਼ਬੂਤ ਹੋਵੇਗੀ | ਸ: ਆਲੀਵਾਲ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਮਿਹਨਤੀ ਆਗੂ ਹਨ, ਜਿਨ੍ਹਾਂ ਦੇ ਪੰਜਾਬ 'ਚ ਭਾਜਪਾ ਦੀ ਵਾਗਡੋਰ ਸੰਭਾਲਣ ਨਾਲ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਸ਼ਾਨਦਾਰ ਜਿੱਤਾਂ ਦਰਜ ਕਰਕੇ ਨਵਾਂ ਇਤਿਹਾਸ ਸਿਰਜੇਗੀ ਤੇ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਤੁਰ ਸਕੇਗਾ | ਆਲੀਵਾਲ ਨੇ ਕਿਹਾ ਕਿ ਅੱਜ 'ਆਪ' ਸਰਕਾਰ ਦੇ ਰਾਜ 'ਚ ਸੂਬੇ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਤੇ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ, ਜਿਸ ਲਈ 'ਆਪ' ਸਰਕਾਰ ਨੂੰ ਸੂਬੇ 'ਚੋਂ ਚਲਦਾ ਕਰਕੇ ਸੂਬੇ ਅੰਦਰ ਭਾਜਪਾ ਦੀ ਸਰਕਾਰ ਲਿਆਉਣਾ ਬੇਹੱਦ ਜ਼ਰੂਰੀ ਹੈ | ਕੇਵਲ ਸਿੰਘ ਢਿੱਲੋਂ ਇਕ ਨਿਧੱੜਕ ਆਗੂ ਹਨ ਜੋ ਕਿ ਸੂਬੇ 'ਚ ਭਾਜਪਾ ਦੀ ਸਰਕਾਰ ਬਣਾਉਣ 'ਚ ਵੱਡਾ ਰੋਲ ਅਦਾ ਕਰਨਗੇ ਤੇ ਉਨ੍ਹਾਂ ਦੇ ਸੂਬੇ ਦੇ ਭਾਜਪਾ ਪ੍ਰਧਾਨ ਬਣਨ ਨਾਲ ਹਰ ਪਾਸੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਚੇਅਰਮੈਨ ਬਲਵਿੰਦਰ ਸਿੰਘ ਸ਼ੇਖਕੁੱਤਬ, ਸਿਮਰਨਜੀਤ ਸਿੰਘ ਢਿੱਲੋਂ, ਮਨਦੀਪ ਕੁਮਾਰ ਮੱਲਣ, ਕਪਿਲ ਗੁਪਤਾ ਹੰਬੜਾਂ, ਬਾਬੂ ਵਿਜੇ ਕੁਮਾਰ ਮੱਲਣ, ਸ਼ਿੰਗਾਰਾ ਸਿੰਘ, ਸਾਬਕਾ ਪੰਚ ਬਲਵਿੰਦਰ ਸਿੰਘ ਸਮੇਤ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿਛਲੇ ਸਮੇਂ ਦੌਰਾਨ ਆਪਣੇ ਟੁੱਟੇ ਕੌਂਸਲਰਾਂ ਕਾਰਨ ਮੁੜ ਕੌਂਸਲਰਾਂ ਦੇ ਟੁੱਟਣ ਦਾ ਕਾਂਗਰਸ ਨੂੰ ਡਰ ਸਤਾਉਣ ਲੱਗਾ ਅਗਲੀ ਖ਼ਬਰ ਰਾਤ ਦੇ ਹਨੇਰੇ 'ਚ ਵੇਅਰ ਹਾਊਸ ਦੀ ਕਣਕ 'ਤੇ ਪਾਣੀ ਪਾਉਣ ਦਾ ਪਰਦਾਫਾਸ਼
Ad Position 24