08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਗੁਰਦੁਆਰਾ ਭਜਨਗੜ੍ਹ ਸਾਹਿਬ ਜਗਰਾਉਂ ਵਿਖੇ ਜੀਵਨ ਜਾਚ ਤੇ ਦਸਤਾਰ ਸਿਖਲਾਈ ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 03-06-2026
ਜਗਰਾਉਂ, 2 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਨਵੀਂ ਪੀੜ੍ਹੀ ਨੂੰ ਧਰਮ ਤੇ ਵਿਰਸੇ ਨਾਲ ਜੋੜਨ ਲਈ ਗੁਰਦੁਆਰਾ ਭਜਨਗੜ੍ਹ ਸਾਹਿਬ ਜਗਰਾਉਂ ਵਿਖੇ ਜੀਵਨ ਜਾਂਚ ਅਤੇ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ | ਇਹ ਕੈਂਪ 2 ਜੂਨ ਤੋਂ 7 ਜੂਨ ਸਵੇਰੇ 6:15 ਤੋਂ 8:30 ਵਜੇ ਤੱਕ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਜਗਰਾਉਂ ਅਤੇ ਖ਼ਾਲਸਾ ਏਡ ਵਲੋਂ ਲਗਾਇਆ ਜਾ ਰਿਹਾ ਹੈ | ਇਨ੍ਹਾਂ ਦੋਵਾਂ ਕੈਂਪਾਂ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਕਰਕੇ ਹੋਈ | ਇਸ ਕੈਂਪ ਵਿਚ ਸਿਖਿਆਰਥੀਆਂ ਦੇ ਦੋਵਾਂ ਗਰੁੱਪਾਂ 'ਚੋਂ ਸੀਨੀਅਰ ਗਰੁੱਪ ਵਿਚ ਸ੍ਰੀ ਜਪੁਜੀ ਸਾਹਿਬ, ਸ੍ਰੀ ਜਾਪੁ ਸਾਹਿਬ ਅਤੇ ਤਵ ਪ੍ਰਸਾਦਿ ਸਵੱਈਏ ਪਾਤਿਸ਼ਾਹੀ ਦਸਵੀਂ ਜੀ ਦੀ ਬਾਣੀ ਦੇ ਜਾਪ ਕਰਵਾਏ ਗਏ ਜਦੋਂ ਕਿ ਜੂਨੀਅਰ ਗਰੁੱਪ ਨੂੰ ਸ੍ਰੀ ਜਪੁਜੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ ਗਏ | ਇਸ ਮੌਕੇ ਜੂਨੀਅਰ ਗਰੁੱਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦੇ ਦਰਸ਼ਨ ਵਿਸ਼ੇ 'ਤੇ ਬੀਬੀ ਮਹਿਤਾਬ ਕੌਰ ਨੇ ਅਤੇ ਸੀਨੀਅਰ ਗਰੁੱਪ ਨੂੰ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ ਜੀਵਨ ਇਤਿਹਾਸ ਸਬੰਧੀ ਹਰਪ੍ਰੀਤ ਸਿੰਘ ਕਥਾਵਾਚਕ ਜਗਰਾਉਂ ਨੇ ਜਾਣੂ ਕਰਵਾਇਆ | ਇਸ ਕੈਂਪ ਵਿਚ ਦਸਤਾਰ ਸਿਖਲਾਈ ਲਈ ਵੱਡੀ ਗਿਣਤੀ ਵਿਚ ਨੌਜਵਾਨ ਬੱਚੇ ਬੱਚੀਆਂ ਨੇ ਸ਼ਾਮਿਲ ਹੋ ਕੇ ਦਸਤਾਰ ਸਜਾਉਣ ਦੀ ਜਾਚ ਸਿੱਖੀ | ਇਸ ਕੈਂਪ ਵਿਚ ਸਿਖਿਆਰਥੀਆਂ ਨੂੰ ਜਸਪਾਲ ਸਿੰਘ ਨੇ ਸਰੀਰਕ ਕਸਰਤਾਂ ਨਾਲ ਤੰਦਰੁਸਤ ਰਹਿਣ ਦੀ ਸਿੱਖਿਆ ਦਿੰਦੇ ਹੋਏ ਸਰੀਰਕ ਕਸਰਤਾਂ ਕਰਵਾਈਆਂ | ਇਸ ਕੈਂਪ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ 3 ਜੂਨ ਨੂੰ ਲਾਏ ਜਾ ਰਹੇ ਕੈਂਪ ਦੇ ਸੈਸ਼ਨ 'ਚ ਜੂਨੀਅਰ ਗਰੁੱਪ ਨੂੰ ਬੀਬੀ ਮਨਦੀਪ ਕੌਰ ਚੰਗੀਆਂ ਆਦਤਾਂ ਅਤੇ ਬੀਬੀ ਅਰਵਿੰਦਰ ਕੌਰ ਸੀਨੀਅਰ ਗਰੁੱਪ ਨੂੰ ਨਿਤਨੇਮ ਕਰਨਾ ਕਿਉਂ ਜ਼ਰੂਰੀ ਹੈ ਅਤੇ ਗੁਰਬਾਣੀ ਸਾਡਾ ਜੀਵਨ ਮਾਰਗ ਦਰਸ਼ਨ ਕਿਵੇਂ ਕਰਦੀ ਹੈ ਪ੍ਰਤੀ ਜਾਣੂ ਕਰਵਾਉਣਗੇ |
Ad Position 22
No active advertisement
ਪਿਛਲੀ ਖ਼ਬਰ ਕਟਾਰੀਆਂ ਵਿਖੇ ਲੋੜਵੰਦ ਲੜਕੀਆਂ ਦੇ ਵਿਆਹ 26 ਨੂੰ -ਗੁਰੂ, ਜੱਖੂ ਅਗਲੀ ਖ਼ਬਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਭੂੰਦੜੀ ਵਿਖੇ ਮੂੰਗਫ਼ਲੀ ਦੀ ਡੈਮੋ ਬਿਜਾਈ ਕਰਵਾਈ
Ad Position 24