08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕਟਾਰੀਆਂ ਵਿਖੇ ਲੋੜਵੰਦ ਲੜਕੀਆਂ ਦੇ ਵਿਆਹ 26 ਨੂੰ -ਗੁਰੂ, ਜੱਖੂ

Ad Position 21
No active advertisement
ਅਜੀਤ ਡੈਸਕ 03-06-2026
ਕਟਾਰੀਆਂ, 2 ਜੂਨ (ਪ੍ਰੇਮੀ ਸੰਧਵਾਂ)-ਅੱਲਾ ਦੇ ਸ਼ਾਹੀ ਫਕੀਰ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਇਲਾਹੀ ਦਰਬਾਰ ਪਿੰਡ ਕਟਾਰੀਆਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਮੇਲਾ 23 ਤੋਂ 25 ਜੂਨ ਤੱਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਮੇਲੇ ਸੰਬੰਧੀ ਬਾਬਾ ਮੁਖਤਿਆਰ ਸਿੰਘ ਗੁਰੂ, ਅਮਰੀਕ ਸਿੰਘ ਗੁਰੂ, ਪ੍ਰਧਾਨ ਅਮਰਜੀਤ ਸਿੰਘ ਕੰਗ, ਪਰਮਜੀਤ ਬੰਗਾ ਤੇ ਸਦਾ ਰਾਮ ਜੱਖੂ ਆਦਿ ਸੇਵਾਦਾਰਾਂ ਨੇ ਦੱਸਿਆ ਕਿ 23 ਜੂਨ ਸ਼ਾਮ 5 ਵਜੇ ਚਿਰਾਗ ਤੇ ਅਸਥਾਨ ਦੀਆਂ ਹੋਰ ਰਸਮਾਂ ਉਪਰੰਤ ਰਾਤ ਨੂੰ ਵੱਖ-ਵੱਖ ਕਵਾਲ ਪਾਰਟੀਆਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ | ਉਨ੍ਹਾਂ ਦੱ ਸਿਆ ਕਿ 24 ਤੇ 25 ਜੂਨ ਨੂੰ ਕਲਾਕਾਰ ਆਪਣਾ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ ਦੌਰਾਨ ਵੱਖ-ਵੱਖ ਦਰਬਾਰਾਂ ਤੋਂ ਫੱਕਰ ਰੂਹਾਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੀਆਂ | ਬਾਬਾ ਮੁਖਤਿਆਰ ਸਿੰਘ ਗੁਰੂ, ਅਮਰੀਕ ਸਿੰਘ ਗੁਰੂ ਤੇ ਸਦਾ ਰਾਮ ਜੱਖੂ ਆਦਿ ਸੇਵਾਦਾਰਾਂ ਨੇ ਦੱਸਿਆ ਕਿ 26 ਜੂਨ ਨੂੰ ਕਟਾਰੀਆਂ ਦੇ ਗੁਰੂ ਘਰ ਵਿਖੇ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ ਤੇ ਲੜਕੀਆਂ ਨੂੰ ਲੋੜ ਅਨੁਸਾਰ ਘਰੇਲੂ ਸਾਮਾਨ ਸੇਵਾਦਾਰਾਂ ਵਲੋਂ ਦਿੱਤਾ ਜਾਵੇਗਾ | ਪ੍ਰਬੰਧਕਾਂ ਨੇ ਲੋੜਵੰਦ ਲੜਕੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ 26 ਜੂਨ ਨੂੰ ਲੜਕੀਆਂ ਦੇ ਹੋਣ ਵਾਲੇ ਅਨੰਦ ਕਾਰਜ ਤੋਂ ਕਰੀਬ 10 ਦਿਨ ਪਹਿਲਾਂ ਸੇਵਾਦਾਰਾਂ ਕੋਲ ਆ ਕੇ ਆਪਣੇ ਨਾਮ ਦਰਜ ਕਰਵਾਉਣ | ਇਸ ਮੌਕੇ ਅਮਰੀਕ ਸਿੰਘ ਗੁਰੂ, ਸਦਾ ਰਾਮ ਜੱਖੂ, ਪਰਮਜੀਤ ਬੰਗਾ ਆਦਿ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ ਵਿਖੇ ਬਰਸੀ ਸਮਾਗਮ 8 ਨੂੰ ਅਗਲੀ ਖ਼ਬਰ ਗੁਰਦੁਆਰਾ ਭਜਨਗੜ੍ਹ ਸਾਹਿਬ ਜਗਰਾਉਂ ਵਿਖੇ ਜੀਵਨ ਜਾਚ ਤੇ ਦਸਤਾਰ ਸਿਖਲਾਈ ਕੈਂਪ ਸ਼ੁਰੂ
Ad Position 24