ਮੁੱਲਾਂਪੁਰ-ਦਾਖਾ, 8 ਜੂਨ (ਨਿਰਮਲ ਸਿੰਘ ਧਾਲੀਵਾਲ)- ਬੱਦੋਵਾਲ (ਲੁਧਿ:) ਪਿੰਡ ਅੰਦਰ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਦੇ ਚੇਅਰਮੈਨ ਗੁਰਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਗੁੱਲੂ ਬੱਦੋਵਾਲ, ਸੈਕਟਰੀ ਖਾਨ ਬੱਦੋਵਾਲ, ਗਾਜ਼ਾ ਬੱਦੋਵਾਲ, ਸ਼ੇਰੂ ਬੱਦੋਵਾਲ, ਰਮਨਦੀਪ ਸਿੰਘ ਵਲੋਂ ਕਬੱਡੀ ਪ੍ਰਮੋਟਰ ਸਟਾਰ ਖਿਡਾਰੀ ਬਲਬੀਰ ਸਿੰਘ ਬੀਰਾ ਕੈਨੇਡਾ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਚਰਨਜੀਤ ਚੰਨਾ ਅਮਰੀਕਾ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ | ਲੁਧਿਆਣਾ ਨੈਸ਼ਨਲ ਹਾਈਵੇ 'ਤੇ ਬੱਦੋਵਾਲ ਖੇਡ ਗਰਾਊਾਡ 'ਚ ਸ਼ਨਿਚਰਵਾਰ 13 ਜੂਨ ਨੂੰ ਇਸ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਬੱਦੋਵਾਲ ਜਸਮੀਤ ਕੌਰ ਗਰੇਵਾਲ, ਪਿੰਡ ਦੇ ਹੋਰ ਪਤਵੰਤਿਆਂ ਵਲੋਂ ਹੋਵੇਗਾ | ਗੁਰਜੀਤ ਸਿੰਘ ਆਸਟ੍ਰੇਲੀਆ ਅਨੁਸਾਰ ਵਜ਼ਨੀ ਕਬੱਡੀ 35 ਕਿੱਲੋ ਭਾਰ, 62 ਕਿੱਲੋ ਭਾਰ ਦੇ ਨਾਲ ਕਬੱਡੀ ਓਪਨ ਮੁਕਾਬਲੇ ਵਾਲੀਆਂ ਟੀਮਾਂ ਵਿਚ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਖਿਡਾਰੀ ਹੋਣਗੇਂ | ਕਬੱਡੀ ਓਪਨ ਹਰ ਟੀਮ ਨੂੰ 3 ਖਿਡਾਰੀ ਬਾਹਰੋਂ ਪਾਉਣ ਦੀ ਖੁੱਲ੍ਹ ਹੋਵੇਗੀ | ਬੱਦੋਵਾਲ ਕਬੱਡੀ ਟੂਰਨਾਮੈਂਟ ਲਈ ਟੀਮਾਂ 12 ਮਈ ਐਂਟਰ ਹੋਣੀਆਂ ਜ਼ਰੂਰੀ ਹਨ | ਨਕਦ ਇਨਾਮਾਂ ਵਾਲੇ ਬੱਦੋਵਾਲ ਟੂਰਨਾਮੈਂਟ 'ਤੇ ਖਿਡਾਰੀਆਂ, ਦਰਸ਼ਕਾਂ, ਪ੍ਰਬੰਧਕਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਹੋਵੇਗੀ | ਬੱਦੋਵਾਲ ਟੂਰਨਾਮੈਂਟ ਦੀ ਸਫ਼ਲਤਾ ਲਈ ਰਣਜੀਤ ਸਿੰਘ ਰਾਣਾ, ਭੁਪਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਚੱਕ ਕਲਾਂ, ਕੋਚ ਅਮਰਜੀਤ ਸਿੰਘ, ਸੰਦੀਪ ਮਹਿਤਾ, ਹਰਦੀਪ ਸਿੰਘ ਕੈਨੇਡਾ, ਜਸਵੀਰ ਸਿੰਘ ਬਿੱਟੂ, ਗਗਨ ਬੱਦੋਵਾਲ, ਜੈਪਾਲ ਸਿੰਘ ਬੱਦੋਵਾਲ ਸ਼ੈਰੀ ਝਾਂਡੇ, ਹੋਰ ਪ੍ਰਬੰਧਕਾਂ ਨੂੰ ਸਹਿਯੋਗ ਕਰ ਰਹੇ ਹਨ |