ਭੂੰਦੜੀ, 8 ਜੂਨ (ਕੁਲਦੀਪ ਸਿੰਘ ਮਾਨ)-ਪੰਜਾਬ ਭਰ ਦੇ ਮਗਨਰੇਗਾ ਮੁਲਾਜ਼ਮਾਂ ਵਲੋਂ ਪੰਚਾਇਤੀ ਵਿਭਾਗ ਵਿਚ ਮਰਜ਼ ਕਰਕੇ ਸੇਵਾਵਾਂ ਪੱਕੀਆਂ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੀ ਕਲਮਛੋੜ ਹੜਤਾਲ ਅੱਠਵੇਂ ਦਿਨ ਵੀ ਜਾਰੀ ਰਹੀ | ਇਸ ਤਹਿਤ ਬਲਾਕ ਮੁੱਲਾਂਪੁਰ ਦੇ ਮਗਨਰੇਗਾ ਮੁਲਾਜ਼ਮਾਂ ਨੇ ਸਿੱਧਵਾਂ ਬੇਟ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਹੜਤਾਲ ਦੌਰਾਨ ਮੁਲਾਜ਼ਮ ਬਲਾਕ ਪੱਧਰ 'ਤੇ ਸ਼ਾਂਤਮਈ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਗੁਰਇਕਬਾਲ ਸਿੰਘ (ਏ.ਪੀ.ਓ.), ਸੁਖਜਿੰਦਰ ਸਿੰਘ ਅਤੇ ਸ਼ਿਵਮ ਜਿੰਦਲ (ਟੀ.ਏ.), ਕੁਲਦੀਪ ਕੌਰ (ਸੀ.ਏ.), ਬਲਜਿੰਦਰ ਕੌਰ (ਅਕਾਊਾਟੈਂਟ), ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ, ਜਸਵੀਰ ਸਿੰਘ, ਜਗਜੀਤ ਸਿੰਘ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ, ਮਨਪ੍ਰੀਤ ਕੌਰ, ਰਾਜੇਸ਼ ਕੁਮਾਰ, ਹਰਦੀਪ ਸਿੰਘ ਅਤੇ ਨਿਤਿਸ਼ ਢੰਡ (ਜੀ.ਆਰ.ਐੱਸ.) ਸਮੇਤ ਸਮੂਹ ਮਗਨਰੇਗਾ ਸਟਾਫ਼ ਹਾਜ਼ਰ ਸੀ |