28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਰਾਏਕੋਟ ਬੱਸ ਅੱਡੇ 'ਚ ਘੱਟ ਨਜ਼ਰ ਆਈ ਚਹਿਲ-ਪਹਿਲ

Ad Position 21
No active advertisement
ਹੜਤਾਲ ਕਾਰਨ ਭਾਈ ਨੂਰਾ ਮਾਹੀ ਬੱਸ ਸਟੈਂਡ ਰਾਏਕੋਟ ਵਿਖੇ ਸੁੰਨ੍ਹੇ ਪਏ ਪਲੇਟਫਾਰਮਾਂ ਦੀ ਤਸਵੀਰ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 11-06-2026
ਸਵਾਰੀਆਂ ਹੋਈਆਂ ਖੱਜ਼ਲ-ਖੁਆਰ, ਮਜ਼ਬੂਰਨ ਪ੍ਰਾਈਵੇਟ ਬੱਸਾਂ ਦਾ ਲਿਆ ਸਹਾਰਾ


ਰਾਏਕੋਟ, 10 ਜੂਨ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ 'ਤੇ ਅੱਜ ਰਾਏਕੋਟ ਸ਼ਹਿਰ ਦੇ ਭਾਈ ਨੂਰਾ ਮਾਹੀ ਬੱਸ ਸਟੈਂਡ 'ਤੇ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ | ਹੜਤਾਲ 'ਚ ਪੰਜਾਬ ਰੋਡਵੇਜ਼ ਦੇ ਨਾਲ-ਨਾਲ ਪੀ.ਆਰ.ਟੀ.ਸੀ ਦੇ ਕੰਟਰੈਕਟ ਮੁਲਾਜ਼ਮਾਂ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ, ਜਿਸ ਕਾਰਨ ਸਰਕਾਰੀ ਬੱਸਾਂ ਦੇ ਪਹੀਏ ਠੱਪ ਰਹੇ | ਸਵੇਰ ਸਮੇਂ ਤੋਂ ਹੀ ਰਾਏਕੋਟ ਬੱਸ ਅੱਡੇ 'ਤੇ ਆਮ ਦਿਨਾਂ ਵਾਂਗ ਚਹਿਲ-ਪਹਿਲ ਨਜ਼ਰ ਨਹੀਂ ਆਈ | ਬਹੁਤੇ ਪਲੇਟਫਾਰਮ ਸੁੰਨੇ ਪਏ ਸਨ ਅਤੇ ਬੱਸਾਂ ਦੇ ਖੜ੍ਹੇ ਹੋਣ ਵਾਲੇ ਥਾਂ ਖਾਲੀ ਦਿਖਾਈ ਦਿੱਤੇ | ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਰਾਏਕੋਟ ਤੋਂ ਲੁਧਿਆਣਾ, ਮਲੇਰਕੋਟਲਾ, ਜਗਰਾਉਂ, ਅਤੇ ਹੋਰ ਥਾਵਾਂ ਲਈ ਜਾਣ ਵਾਲੀਆਂ ਸਰਕਾਰੀ ਬੱਸਾਂ ਰਵਾਨਾ ਨਹੀਂ ਹੋ ਸਕੀਆਂ | ਸਰਕਾਰੀ ਬੱਸਾਂ ਨਾ ਚੱਲਣ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀਆਂ, ਦਫ਼ਤਰੀ ਮੁਲਾਜ਼ਮਾਂ, ਮਜ਼ਦੂਰਾਂ ਅਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਕਈ ਸਵਾਰੀਆਂ ਕਾਫ਼ੀ ਦੇਰ ਤੱਕ ਬੱਸ ਦਾ ਇੰਤਜ਼ਾਰ ਕਰਦੀਆਂ ਰਹੀਆਂ ਅਤੇ ਫਿਰ ਮਜ਼ਬੂਰਨ ਪ੍ਰਾਈਵੇਟ ਬੱਸਾਂ ਦਾ ਸਹਾਰਾ ਲੈਣ ਪਿਆ | ਯੂਨੀਅਨ ਆਗੂਆਂ ਨੇ ਕਿਹਾ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਨਹੀਂ ਲੈਂਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ (ਪੱਤੀਮਾਨ) ਪਿੰਡ ਚੌਕੀਮਾਨ ਵਿਖੇ ਨਗਰ ਵਿਕਾਸ ਸਭਾ ਨੇ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਸਿੱਧਵਾਂ ਕਾਲਜ ਦੇ ਐੱਨ.ਐੱਸ.ਐੱਸ ਵਲੰਟੀਅਰਾਂ ਨੇ 'ਵਿਸ਼ਵ ਵਾਤਾਵਰਨ ਦਿਵਸ' ਮਨਾਇਆ
Ad Position 24