28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਗੁਰਦੁਆਰਾ ਸਾਹਿਬ (ਪੱਤੀਮਾਨ) ਪਿੰਡ ਚੌਕੀਮਾਨ ਵਿਖੇ ਨਗਰ ਵਿਕਾਸ ਸਭਾ ਨੇ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 11-06-2026
ਚੌਕੀਮਾਨ, 10 ਜੂਨ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਸਾਹਿਬ (ਪੱਤੀਮਾਨ)-ਪਿੰਡ ਚੌਂਕੀਮਾਨ ਵਿਖੇ ਨਗਰ ਵਿਕਾਸ ਸਭਾ ਚੌਂਕੀਮਾਨ ਵਲੋਂ ਸਰਦਾਰੀਆਂ ਟਰੱਸਟ ਪੰਜਾਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 9ਵਾਂ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਕਰੀਬ 50 ਨੌਜਵਾਨਾਂ ਸਮੇਤ ਬੱਚਿਆਂ ਨੇ ਹਿੱਸਾ ਲਿਆ ਤੇ ਭਾਈ ਹੀਰਾ ਸਿੰਘ ਆਦਮਕੇ (ਇੰਟਰਨੈਸ਼ਨਲ ਦਸਤਾਰ ਕੋਚ) ਨੇ ਨੌਜਵਾਨਾਂ ਤੇ ਬੱਚਿਆਂ ਨੂੰ 10 ਦਿਨ ਦਸਤਾਰ ਸਜਾਉਣ ਸਮੇਤ ਦੁਮਾਲਾ ਸਜਾਉਣ ਦੀ ਸਿਖਲਾਈ ਦਿੱਤੀ ਗਈ | ਇਸ ਮੌਕੇ ਮਾ: ਤਰਲੋਚਨ ਸਿੰਘ ਮਾਨ, ਮਾ: ਬਰਿੰਦਰਪਾਲ ਸਿੰਘ ਬਿੱਟੂ ਮਾਨ ਤੇ ਬੀਬਾ ਕੁਲਵਿੰਦਰ ਕੌਰ ਖ਼ਾਲਸਾ ਨੇ ਦਸਤਾਰ ਸਿਖਲਾਈ ਕੈਂਪ ਵਿਚ ਆਉਣ ਵਾਲੇ ਨੌਜਵਾਨਾਂ ਤੇ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਣ ਦੇ ਨਾਲ ਸਿੰਖ ਕੌਮ ਦੇ ਗੋਰਵਮਈ ਇਤਿਹਾਸ ਤੋਂ ਜਾਣੂੰ ਕਰਵਾਇਆ ਤੇ ਦੱਸਿਆ ਕਿ ਸਾਨੂੰ ਗੁਰੂ ਸਾਹਿਬਾਨਾਂ ਨੇ ਆਪਣਾ-ਆਪ ਤੇ ਪਰਿਵਾਰ ਵਾਰ ਕੇ ਦਸਤਾਰ ਬਖਸੀ ਹੈ ਤੇ ਤਾਂ ਹੀ ਸਾਨੂੰ ਸੰਸਾਰ ਵਿਚ ਸਰਦਾਰ ਦੀ ਉਪਾਧੀ ਹਾਸਲ ਹੋਈ | ਇਸ ਮੌਕ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਸੈਕਟਰੀ ਗੁਰਦੀਪ ਸਿੰਘ ਚੌਂਕੀਮਾਨ, ਕਬੱਡੀ ਖਿਡਾਰੀ ਚਰਨਜੀਤ ਸਿੰਘ ਚੰਨਾ ਮਾਨ, ਨੰਬਰਦਾਰ ਮਨਦੀਪ ਸਿੰਘ ਮਾਨ, ਜਗਵਿੰਦਰ ਸਿੰਘ ਮਾਨ, ਹਰਵਿੰਦਰ ਸਿੰਘ ਬਿੱਟੂ ਮਾਨ ਤੇ ਜੱਸਾ ਸਿੰਘ ਚੌਂਕੀਮਾਨ ਨੇ ਦੱਸਿਆ ਕੇ ਅੱਜ ਕੈਂਪ ਦੇ ਅਖਰੀਲੇ ਦਿਨ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਿਨ੍ਹਾਂ 'ਚ ਜੇਤੂ ਰਹਿਣ ਵਾਲੇ ਨੌਜਵਾਨਾਂ ਤੇ ਬੱਚਿਆਂ ਸਮੇਤ ਦਸਤਾਰ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਨਗਰ ਵਿਕਾਸ ਸਭਾ ਦੇ ਪ੍ਰਧਾਨ ਜਗਮੇਲ ਸਿੰਘ ਧਾਲੀਵਾਲ, ਹਰਮਨਦੀਪ ਸਿੰਘ, ਗੁਰਬਖਸ ਸਿੰਘ ਕੈਨੇਡਾ ਤੇ ਗੁਰਮੀਤ ਸਿੰਘ ਮੁੱਲਾਂਪੁਰ ਦੇ ਸਹਿਯੋਗ ਨਾਲ ਦਸਤਾਰਾਂ ਤੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨੰਬਰਦਾਰ ਪ੍ਰੀਤਮ ਸਿੰਘ ਮਾਨ, ਮਾ: ਆਤਮਾ ਸਿੰਘ ਬੋਪਾਰਾਏ, ਜਸਵੰਤ ਸਿੰਘ ਮਾਨ, ਰਮਨਦੀਪ ਸਿੰਘ ਰਮਨਾ ਮਾਨ, ਜਗਮੋਹਨ ਸਿੰਘ ਜੱਗੀ ਮਾਨ, ਹਰਮਨਦੀਪ ਸਿੰਘ ਮਾਨ, ਹਰਬੰਸ ਸਿੰਘ ਮਾਨ, ਹਰਦੇ ਸਿੰਘ ਮਾਨ, ਸੂਬੇਦਾਰ ਪਰਮਜੀਤ ਸਿੰਘ ਮਠਾੜੂ, ਪਵਨਪ੍ਰੀਤ ਸਿੰਘ ਭੰਡਾਲ, ਨੰਬਰਦਾਰ ਜਸਵਿੰਦਰ ਸਿੰਘ ਜੱਸਾ ਮਾਨ, ਨੰਬਰਦਾਰ ਜਗਦੀਪ ਸਿੰਘ ਡੁਬਈ, ਗੁਰਦੀਪ ਸਿੰਘ ਮਾਨ, ਸਰਬਜੀਤ ਸਿੰਘ ਰਾਜੂ ਬੋਪਾਰਾਏ ਆਦਿ ਵੱਡੀ ਗਿਣਤੀ ਵਿਚ ਨੌਜਵਾਨ ਵੀਰ ਤੇ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਕ ਕਨਾਲ ਜ਼ਮੀਨ 'ਚ ਜੰਗਲ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਦਿੱਤਾ ਸੱਦਾ <br/> -ਖਹਿਰਾ ਭਰਾਵਾਂ ਨੇ ਕੀਤੀ ਪ੍ਰੇਰਨ... ਅਗਲੀ ਖ਼ਬਰ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਰਾਏਕੋਟ ਬੱਸ ਅੱਡੇ 'ਚ ਘੱਟ ਨਜ਼ਰ ਆਈ ਚਹਿਲ-ਪਹਿਲ
Ad Position 24