09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਗਰ ਕੌਂਸਲ ਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਡੇਂਗੂ ਤੋਂ ਬਚਾਅ ਸੰਬੰਧੀ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 13-06-2026
ਜਗਰਾਉਂ, 12 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗਰਮੀ ਅਤੇ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐੱਸ.ਡੀ.ਐੱਮ. ਮੈਡਮ ਉਪਿੰਦਰਜੀਤ ਕੌਰ ਬਰਾੜ ਅਤੇ ਈ.ਓ. ਮੋਹਿਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਵਲੋਂ ਪੰਜਾਬ ਰੋਡਵੇਜ਼ ਦਫ਼ਤਰ ਅਤੇ ਵਰਕਸ਼ਾਪ ਵਿਖੇ ਡੇਂਗੂ ਦੇ ਲਾਰਵੇ ਦੀ ਪਹਿਚਾਣ ਸੰਬੰਧੀ ਟੀਮ ਵਲੋਂ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਦਫ਼ਤਰ ਦੇ ਕੂਲਰ, ਫਰਿੱਜ, ਬਾਥਰੂਮ, ਛੱਤਾਂ ਅਤੇ ਵਰਕਸ਼ਾਪ ਵਿਖੇ ਟਾਇਰ ਟਿਊਬ, ਪਾਣੀ ਦੀਆਂ ਟੈਂਕੀਆਂ, ਵਰਕਰਾਂ ਲਈ ਵਰਤੇ ਜਾਣ ਵਾਲੇ ਕੂਲਰ/ਫਰਿੱਜ, ਨਕਾਰਾ ਬੱਸਾਂ, ਕਬਾੜ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਲਈ ਡੇਂਗੂ ਦੀ ਰੋਕਥਾਮ ਸੰਬੰਧੀ ਪੈਂਫਲੇਟ ਵੰਡੇ | ਇਸ ਮੌਕੇ ਘਰ ਦੇ ਆਸਪਾਸ ਸਾਫ਼-ਸਫ਼ਾਈ ਰੱਖਣ ਅਤੇ ਹਫ਼ਤੇ ਦੇ ਹਰ ਸ਼ੁੱਕਰਵਾਰ ਕੂਲਰਾਂ ਨੂੰ ਸਾਫ਼ ਕਰਨ ਉਪਰੰਤ ਸਾਫ਼ ਪਾਣੀ ਭਰਨ, ਬੱਚਿਆਂ ਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਾਉਣ, ਮੱਛਰਾਂ ਤੋਂ ਬਚਾਅ ਲਈ ਕਰੀਮ ਦਾ ਇਸਤੇਮਾਲ ਕਰਨ, ਨਹਾਉਣ ਉਪਰੰਤ ਨਾਰੀਅਲ ਦਾ ਤੇਲ ਲਗਾਉਣ ਆਦਿ ਸੁਝਾਵ ਦਿੱਤੇ ਅਤੇ ਨਾਲੀ-ਨਾਲੀਆਂ ਤੇ ਮੱਛਰ ਮਾਰ ਦਵਾਈ ਦੀ ਸਪਰੇਅ ਵੀ ਕੀਤੀ ਗਈ | ਇਸ ਮੌਕੇ ਸਿਵਲ ਹਸਪਤਾਲ ਦਾ ਸਟਾਫ਼ ਅੰਮਿ੍ਤਪਾਲ ਸਿੰਘ ਇੰਸਪੈਕਟਰ, ਕੁਲਦੀਪ ਸਿੰਘ, ਜਗਰਾਜ ਸਿੰਘ ਜਾਦੂ, ਮਨਦੀਪ ਸਿੰਘ, ਨਰਸਿੰਗ ਸਟੂਡੈਂਟਸ, ਆਸ਼ਾ ਵਰਕਰ ਅਤੇ ਨਗਰ ਕੌਂਸਲ ਵਲੋਂ ਏ.ਐੱਮ.ਈ ਅਸ਼ੋਕ ਕੁਮਾਰ, ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਹਰੀਸ਼ ਕੁਮਾਰ ਕਲਰਕ ਗਗਨਦੀਪ ਖੁੱਲਰ, ਰਵੀ ਗਿੱਲ, ਸੁਨੀਲ ਕੁਮਾਰ ਲੱਕੀ, ਧਰਮਵੀਰ ਆਦਿ ਮੁਲਾਜ਼ਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਰਾਏਕੋਟ ਨਗਰ ਕੌਂਸਲ ਦੇ ਅਧਿਕਾਰੀ ਸਵੇਰੇ 7 ਵਜੇ ਸੜਕਾਂ 'ਤੇ ਉੱਤਰੇ ਅਗਲੀ ਖ਼ਬਰ ਪ੍ਰਮਿੰਦਰ ਸਿੰਘ ਕੰਬੋ ਬੀ.ਸੀ. ਵਿੰਗ ਹਲਕਾ ਜਗਰਾਉਂ ਦੇ ਪ੍ਰਧਾਨ ਨਿਯੁਕਤ, ਆਗੂਆਂ ਨੇ ਦਿੱਤੀਆਂ ਵਧਾਈਆਂ
Ad Position 24