22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

‘ਆਪ’ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ-ਚੇਅਰਮੈਨ ਗਿੱਲ

Ad Position 21
No active advertisement
ਅਜੀਤ ਡੈਸਕ 16-06-2026
ਲੋਹਟਬੱਦੀ, 15 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਰੂਪਮਾਨ ਕਰਦੀ ਸਾਡੇ ਸੂਬੇ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਦੀ ਬਜਾਇ ਨਸ਼ਿਆਂ ਦੀ ਦਲਦਲ ‘ਚ ਹੀ ਧਕੇਲਿਆ ਜਾਂਦਾ ਰਿਹਾ ਹੈ। ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੜ੍ਹਾਈ ਅਤੇ ਖੇਡਾਂ ਦਾ ਅਸਲ ਰਸਤਾ ਵਿਖਾਇਆ ਹੈ। ਹਰ ਪਿੰਡ ‘ਚ ਆਧੁਨਿਕ ਖੇਡ ਸਟੇਡੀਅਮ ਬਣਾਉਣ ਦੀ ਮੁਹਿੰਮ ਨੇ ਪੰਜਾਬ ਅੰਦਰ ਨਵੀਂ ਰੂਹ ਫੂਕੀ ਹੈ, ਜਿਸ ਨਾਲ ਹਰ ਮਾਂ-ਬਾਪ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਹੁਣ ਪ੍ਰਗਤੀਸ਼ੀਲ ਪਿੰਡਾਂ ਦੇ ਖੇਡ ਮੈਦਾਨਾਂ ‘ਚ ਜਿੱਤਣ ਦੀ ਭਾਵਨਾ ਨਾਲ ਚੰਗੀਆਂ ਸਿਹਤਾਂ ਵਾਲੀ ਜਵਾਨੀ ਕਲਾਤਮਿਕ ਖੇਡਾਂ ਖੇਡੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਡਾ: ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਰੇਨ (ਪੰਜਾਬ) ਨੇ ਹਲਕਾ ਦਾਖਾ ਦੇ ਪਿੰਡ ਲਤਾਲਾ ਸਥਿਤ ਖੇਡ ਸਟੇਡੀਅਮ ‘ਚ ਖਿਡਾਰੀਆਂ ਨੂੰ ਫੁੱਟਬਾਲ, ਕ੍ਰਿਕਟ, ਹੋਰ ਵੱਖ-ਵੱਖ ਖੇਡ ਕਿੱਟਾਂ ਅਤੇ ਜਰਸੀਆਂ ਵੰਡਣ ਸਮੇਂ ਕੀਤਾ। ਉਨ੍ਹਾਂ ਦਹਾਕਿਆਂ ਤੋਂ ਪਿੰਡ ਲਤਾਲਾ ‘ਚ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਖਾਸਕਰ ਫੁੱਟਬਾਲ ਖੇਡ ਪ੍ਰਤੀ ਪ੍ਰੇਰਿਤ ਕਰਦੇ ਆ ਰਹੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੰਗਾ ਉਪਰਾਲਾ ਹੈ, ਜਿਸ ਨਾਲ ਸਾਡੇ ਨੌਜਵਾਨ ਚੰਗੇ ਪਾਸੇ ਤੁਰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵੱਖ-ਵੱਖ ਖੇਡਾਂ ਨਾਲ ਜੁੁੜੇ ਛੋਟੇ-ਵੱਡੇ ਖਿਡਾਰੀਆਂ ਦੀਆਂ ਟੀਮਾਂ ਨੂੰ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਚੇਅਰਮੈਨ ਡਾ: ਗਿੱਲ ਨੇ ਇਸ ਮੌਕੇ ਛੋਟੇ ਖਿਡਾਰੀਆਂ ਨਾਲ ਫੁੱਟਬਾਲ ਖੇਡ ਦੇ ਦਾਅ ਪੇਚ ਸਾਂਝੇ ਕੀਤੇ। ਉਨ੍ਹਾਂ ਪਿੰਡ ਲਤਾਲਾ, ਫੱਲੇਵਾਲ, ਰੰਗੂਵਾਲ, ਗੁੱਜਰਵਾਲ, ਸਰਾਭਾ, ਡਾਂਗੋਂ, ਪੱਖੋਵਾਲ ਆਦਿ ਪਿੰਡਾਂ ਦੀਆਂ ਚੰਗੀਆਂ ਫੁੱਟਬਾਲ ਟੀਮਾਂ ਦੀਆਂ ਪ੍ਰਾਪਤੀਆਂ ਦਾ ਜਿਕਰ ਵੀ ਕੀਤਾ। ਖੇਡ ਮੈਦਾਨ ਪ੍ਰਬੰਧਕਾਂ ਵਲੋਂ ਡਾ: ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਰੇਨ ਦਾ ਸਨਮਾਨ ਕਰਦਿਆਂ ਸਰਕਾਰ ਦੀਆਂ ਲੋਕ ਹਿੱਤੂ ਯੋਜਨਾਵਾਂ ਦੀ ਸ਼ਲਾਘਾ ਕੀਤੀ। ਦੂਜੇ ਪਾਸੇ ਚੇਅਰਮੈਨ ਗਿੱਲ ਨੇ ਕਿਹਾ ਕਿ ਸਰਕਾਰ ਦੀ 600 ਬਿਜਲੀ ਯੂਨਿਟ ਮੁਫ਼ਤ ਯੋਜਨਾ, ਹੁਣ ਮੁਫ਼ਤ ਰਾਸ਼ਨ ਕਿੱਟਾਂ ਦੀ ਵੰਡ, ਮਾਵਾਂ ਧੀਆਂ ਸਤਿਕਾਰ ਯੋਜਨਾ ‘ਚ 1000-1500 ਮਾਲੀ ਮੱਦਦ, ਪਾਰਦਰਸ਼ੀ ਢੰਗ ਨਾਲ ਹਰ ਛੋਟੀ-ਵੱਡੀ ਨੌਕਰੀ ਦੀ ਤੈਨਾਤੀ, ਨਵੀਂਆਂ ਪੁਰਾਣੀਆਂ ਸੜਕਾਂ, ਕਿਸਾਨਾਂ ਦੇ ਖੇਤਾਂ ਨੂੰ ਪੱਕੇ ਖਾਲਿਆਂ ਰਾਹੀਂ ਨਹਿਰੀ ਪਾਣੀ, ਖੇਤੀ ਸੈਕਟਰ ਲਈ ਦਿਨ ਸਮੇਂ ਬਿਜਲੀ ਸਪਲਾਈ ਆਦਿ ਸੁਵਿਧਾਵਾਂ ਨੇ ਆਗਾਮੀ ਸਰਕਾਰ ਦਾ ਮੁੱਢ ਬੰਨਿ੍ਹਆ ਹੈ। ਹੋਰਨਾਂ ਤੋਂ ਇਲਾਵਾ ਨੇ ਚਰਨ ਕਮਲ ਸਿੰਘ ਲਤਾਲਾ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਮਾਧੋ ਪੰਚ, ਮਨਪ੍ਰੀਤ ਸਿੰਘ, ਬਲਕਾਰ ਸਿੰਘ, ਜਗਜੀਤ ਸਿੰਘ, ਕਮਲਜੀਤ ਸਿੰਘ, ਚਮਕੌਰ ਸਿੰਘ, ਚਰਨ ਸਿੰਘ, ਬੂਟਾ ਸਿੰਘ ਸਾਬਕਾ ਪੰਚ, ਗਗਨਦੀਪ ਸਿੰਘ ਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਰਾਏਕੋਟ ’ਚ ਬੀ.ਐੱਲ.ਏ. ਦੀਆਂ ਨਿਯੁਕਤੀਆਂ ਲਈ ਅਕਾਲੀ ਵਰਕਰਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਦੀ ਅਪੀਲ ਅਗਲੀ ਖ਼ਬਰ ਡਰੱਗ ਜਨਗਣਨਾ ਸੰਬੰਧੀ ਲਾਈਆਂ ਜਾ ਰਹੀਆਂ ਜਬਰੀ ਡਿਊਟੀਆਂ ਦਾ ਵੱਖ ਵੱਖ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ
Ad Position 24