ਹੰਬੜਾਂ, 25 ਜੂਨ (ਮੇਜਰ ਹੰਬੜਾਂ)-ਪਿੰਡ ਭੱਟੀਆਂ ਢਾਹਾ ‘ਦੀ ਦੁੱਧ ਉਤਪਾਦਕ ਸਹਿਕਾਰੀ ਸਭਾ (ਲਿਮ:)’ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਗਈ। ਪ੍ਰਬੰਧਕ ਕਮੇਟੀ ਲਈ ਹੋਏ ਸਖ਼ਤ ਮੁਕਾਬਲੇ ’ਚ ਲਖਵੀਰ ਸਿੰਘ ਤੂਰ, ਰਵਿੰਦਰ ਸਿੰਘ ਤੂਰ, ਬੀਬੀ ਬਲਜੀਤ ਕੌਰ ਬਾਠ, ਅਮਨਦੀਪ ਸਿੰਘ ਬਾਠ ਅਤੇ ਕੁਲਵਿੰਦਰ ਸਿੰਘ ਤੂਰ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾਕੇ ਮੈਂਬਰ ਚੁਣੇ ਗਏ ਅਤੇ ਤਿੰਨ ਮੈਂਬਰ ਵਿਰੋਧੀ ਧੜੇ ਦੇ ਜੇਤੂ ਰਹੇ। ਜੇਤੂ ਮੈਂਬਰਾਂ ਵੱਲੋਂ ਬੁਹਮੱਤ ਨਾਲ ਮੈਂਬਰ ਲਖਵੀਰ ਸਿੰਘ ਨੂੰ ਭੱਟੀਆਂ ਢਾਹਾ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ (ਲਿਮ:) ਦੇ ਪ੍ਰਧਾਨ ਚੁਣ ਲਿਆ ਗਿਆ ਅਤੇ ਮੈਂਬਰ ਰਵਿੰਦਰ ਸਿੰਘ ਤੂਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਚੁਣੀ ਗਈ ਪ੍ਰਬੰਧਕ ਕਮੇਟੀ ਨੂੰ ਜਿੱਥੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵਧਾਈ ਦਿੱਤੀ ਉੱਥੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਵੱਲੋਂ ਵੀ ਵਧਾਈ ਦਿੱਤੀ ਤੇ ਕਿਹਾ ਕਿ ਦੁੱਧ ਉਤਪਾਦਕ ਸਭਾ ਨਾਲ ਜੁੜੇ ਮੈਂਬਰਾਂ ਵੱਲੋਂ ਨਵੀਂ ਕਮੇਟੀ ਚੁਣਕੇ ਚੰਗਾ ਫ਼ੈਸਲਾ ਲਿਆ ਹੈ ਤੇ ਸਾਡੀ ਟੀਮ ਨੇ ਬਹੁਮੱਤ ਪ੍ਰਾਪਤ ਕਰਕੇ ਮਿਸਾਲ ਕਾਇਮ ਕੀਤੀ ਹੈ ਤੇ ਉਮੀਦ ਹੈ ਕਿ ਇਹ ਪ੍ਰਬੰਧਕ ਕਮੇਟੀ ਦੁੱਧ ਸਭਾ ਨਾਲ ਜੁੜੇ ਲਾਭਪਾਤਰੀਆਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ’ਚ ਮਿਸਾਲ ਬਣੇਗੀ। ਚੇਅਰਮੈਨ ਹਰਬੀਰ ਇਯਾਲੀ ਵੱਲੋਂ ਨਵੀਂ ਚੁਣੀ ਗਈ ਦੁੱਧ ਸਭਾ ਦੀ ਪ੍ਰਬੰਧਕ ਕਮੇਟੀ ਨੂੰ ਸਿਰਪਾਓ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਗ੍ਰਾਮ ਪੰਚਾਇਤ ਭੱਟੀਆਂ ਢਾਹਾ ਸਮੇਤ ਦੁੱਧ ਸਭਾ ਨਾਲ ਜੁੜੇ ਮੈਂਬਰਾਂ ਸਮੇਤ ਹੋਰ ਪਿੰਡ ਵਾਸੀ ਪਤਵੰਤੇ ਤੇ ਬੀਬੀਆਂ ਮੌਜੂਦ ਸਨ।