15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪੀਰ ਮਾਣਕ ਸ਼ਾਹ ਹਲਵਾਰਾ ਦੀ ਦਰਗਾਹ ’ਤੇ ਸਾਲਾਨਾ ਭੰਡਾਰੇ ਅਤੇ ਸੱਭਿਆਚਾਰਕ ਮੇਲੇ ’ਤੇ ਕਾਮਿਲ ਬੋਪਾਰਾਏ ਪੁੱਜੇ

Ad Position 21
No active advertisement
ਅਜੀਤ ਡੈਸਕ 26-06-2026
ਹਲਵਾਰਾ, 25 ਜੂਨ (ਮਨਦੀਪ ਸਿੰਘ ਉੱਭੀ)-ਹਲਵਾਰਾ-ਪੱਖੋਵਾਲ ਰੋਡ ’ਤੇ ਸਥਿਤ ਪੀਰ ਮਾਣਕ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਪ੍ਰੋਗਰਾਮ ਅਤੇ ਸੱਭਿਆਚਾਰ ਮੇਲੇ ’ਤੇ ਹਲਕਾ ਰਾਏਕੋਟ ਦੇ ਇੰਚਾਰਜ ਕਾਂਗਰਸੀ ਆਗੂ ਕਾਮਿਲ ਬੋਪਾਰਾਏ ਪੁੱਜੇ। ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਬੂਟੇ ਸ਼ਾਹ ਨੇ ਕੀਤਾ। ਇਸ ਮੌਕੇ ਮਸ਼ਹੂਰ ਕੱਵਾਲ ਰਵੀ ਹਿੰਮਤਪੁਰਾ ਅਤੇ ਦੁਰਗਾ ਰੰਗੀਲਾ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਵੱਡੀ ਗਿਣਤੀ ਵਿਚ ਦੂਰ ਦੁਰਾਡੇ ਤੋਂ ਸੰਗਤਾਂ ਪੁੱਜੀਆਂ। ਸੰਗਤਾਂ ਲਈ ਮਿੱਠੇ ਜਲ ਅਤੇ ਜਲ ਜੀਰੇ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਰਘੂਨਾਥ ਹਸਪਤਾਲ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਵੀ ਲਾਇਆ ਗਿਆ। ਸੰਗਤਾਂ ਲਈ ਚੌਲ ਪ੍ਰਸ਼ਾਦਾ ਤੇ ਜਲੇਬੀਆਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਦੇ ਪੀ.ਏ. ਪ੍ਰਭਦੀਪ ਸਿੰਘ ਨਾਰੰਗਵਾਲ, ਬਲਜੀਤ ਹਲਵਾਰਾ, ਸਰਪੰਚ ਸੁਖਪਾਲ ਸਿੰਘ ਗੋਂਦਵਾਲ, ਤਲਵਿੰਦਰ ਸਿੰਘ ਨੰਬਰਦਾਰ, ਵੀਰਪਾਲ ਸਿੰਘ, ਕੁਲਵਿੰਦਰ ਸਿੰਘ, ਬਲੌਰ ਸਿੰਘ, ਬਲਵੰਤ ਸਿੰਘ, ਕਰਤਾਰ ਸਿੰਘ, ਬਲਵੀਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਰੁਪਿੰਦਰ ਕੌਰ (ਸਾਰੇ ਪੰਚ ਹਲਵਾਰਾ) ਸੁਖਦੇਵ ਸਿੰਘ, ਹਰਪਾਲ ਸਿੰਘ, ਰਵਿੰਦਰ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਵਾਨ ਨੇ ਲਈਅਰ ਵੈਲੀ ਦੀ ‘ਬਰਬਾਦੀ’ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਨੂੰ ਘੇਰਿਆ ਅਗਲੀ ਖ਼ਬਰ ਹਰਬੀਰ ਇਯਾਲੀ ਵਲੋਂ ‘ਦੀ ਭੱਟੀਆਂ ਢਾਹਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਲਿਮ.)’ ਦੀ ਜੇਤੂ ਪ੍ਰਬੰਧਕ ਕਮੇਟੀ ਦਾ ਸਨਮਾਨ
Ad Position 24