ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸ੍ਰੀ ਗੁਰੂ ਰਵਿਦਾਸ ਜੀ ਨੇ ਪ੍ਰਭੂ ਪ੍ਰਾਪਤੀ ਲਈ ਮਨ ਨੂੰ ਖੋਜਣ ਦਾ ਸਿਧਾਂਤ ਸਿਖਾਇਆ- ਸੰਤ ਬਲਰਾਮ ਸਿੰਘ ਡਾਂਗੋਂ ’ਚ ਗੁਰੂ ਰਵਿਦਾਸ ਜੀ ਦੇ 498ਵੇਂ ਜੋਤੀ ਜੋਤ ਦਿਵਸ ਨੂੰ ਸਮਰਪਿਤ ਸਮਾਗਮ ਸਮਾਪਤ

Ad Position 21
No active advertisement
ਅਜੀਤ ਡੈਸਕ 29-06-2026
ਪੱਖੋਵਾਲ-ਸਰਾਭਾ/ਲੋਹਟਬੱਦੀ, 10 ਜੂਨ (ਖੁਸਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਡਾਂਗੋਂ ਵਿਖੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਸੁਸਾਇਟੀ ਡਾਂਗੋਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 498ਵੇਂ ਜੋਤੀ ਜੋਤ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਯਾਦਗਾਰੀ ਪਾਰਕ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਸਮਾਗਮ ਕਰਵਾਇਆ ਗਿਆ।ਸਮਾਗਮਾਂ ਦੀ ਆਰੰਭਤਾ ਭਾਈ ਬਲਵੀਰ ਸਿੰਘ ਅਤੇ ਭਾਈ ਸੇਵਾ ਸਿੰਘ ਨੇ ਕੀਤੀ। ਉਪਰੰਤ ਸੰਤ ਬਾਬਾ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਕਤੀ ਅਤੇ ਭਗਤੀ ਭਰੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਹਮੇਸ਼ਾ ਹੀ ਦੀਨ ਦੁਖੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਾਅ ਦਾ ਨਾਅਰਾ ਮਾਰਿਆ।ਉਨ੍ਹਾਂ ਆਪਣੇ ਸਮੇਂ ਦੇ ਅਖੌਤੀ ਆਗੂਆਂ ਦੀ ਮਾਨਵਤਾ ਪ੍ਰਤੀ ਘਟੀਆ ਸੋਚ ਕਾਰਨ ਛੂਤ-ਛਾਤ ਦਾ ਸ਼ਿਕਾਰ ਭਾਰਤੀ ਸਮਾਜ ਨੂੰ ਧਰਮ ਦੀ ਪਾਲਣਾ, ਬਾਣੀ ਪੜ੍ਹਨ-ਸੁਣਨ ਦੇ ਹੱਕ ਦੁਆਏ ਅਤੇ ਸਮੇਂ ਦੇ ਹਾਕਮਾਂ ਨੂੰ ਪ੍ਰਭੂ ਦੀ ਹੋਂਦ ਦਾ ਅਹਿਸਾਸ ਕਰਵਾਇਆ। ਉਨ੍ਹਾਂ ਕਿਹਾ ਸ੍ਰੀ ਗੁਰੂ ਰਵਿਦਾਸ ਜੀ ਨੇ ਪਖੰਡਵਾਦ, ਅੰਧ ਵਿਸਵਾਸ, ਫੋਕੇ ਵਹਿਮ-ਭਰਮ, ਕਰਮ ਕਾਂਡਾਂ, ਮੂਰਤੀ ਪੂਜਾ ਦਾ ਵਿਰੋਧ ਕਰਕੇ ਸਮੁੱੱਚੀ ਲੋਕਾਈ ਨੂੰ ਆਪਣੀ ਬਾਣੀ “ਮਨ ਚੰਗਾ ਤੋ ਕਠੌਤੀ ਮੈਂ ਗੰਗਾ” ਦਾ ਸੰਦੇਸ਼ ਦਿੱਤਾ ਕਿ ਪ੍ਰਭੂ/ਪ੍ਰਮਾਤਮਾ ਨੂੰ ਪਾਉਣ ਲਈ ਆਪਣੇ ਮਨ ਨੂੰ ਖੋਜਣਾ ਚਾਹੀਦਾ ਹੈ, ਜਦੋਂ ਮਨੁੱਖੀ ਹਿਰਦਾ ਪਵਿੱਤਰ ਹੋ ਜਾਵੇ ਤਾਂ ਉਸ ਨੂੰ ਕਿਸੇ ਗੰਗਾ ਜਾਂ ਤੀਰਥ ਅਸਥਾਨ ’ਤੇ ਇਸਨਾਨ ਕਰਨ ਦੀ ਲੋੜ ਨਹੀਂ ਹੁੰਦੀ, ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਪ੍ਰਭੂ ਬੰਦਗੀ ਕਰਨ ਦੀਆਂ ਸਕਤੀਆਂ ਪ੍ਰਾਪਤ ਹੁੰਦੀਆਂ ਹਨ।ਇਸ ਮੌਕੇ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਦਰਬਾਰ ਡਾਂਗੋਂ, ਰਿਜ਼ਰਵੇਸ਼ਨ ਚੋਰ ਮੋਰਚਾ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ, ਡਾ: ਹਰਦੀਪ ਸਿੰਘ ਪਮਾਲੀ, ਸਿੰਗਾਰਾ ਸਿੰਘ ਖੰਜਰਵਾਲ ਆਦਿ ਵਿਸ਼ੇਸ਼ ਤੌਰ ’ਤੇ ਪੁੱਜੇ। ਪ੍ਰਬੰਧਕਾਂ ਵਲੋਂ ਆਏ ਹੋਏ ਸੰਤਾਂ-ਮਹਾਂਪੁਰਸ਼ਾਂ, ਸਮਾਜ ਸੇਵੀ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਅੱਜ ਸਵੇਰੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਭੋਗਾਂ ਦੇ ਸ਼ਬਦ ਗ੍ਰੰਥੀ ਸਤਨਾਮ ਸਿੰਘ ਕਾਲਸਾਂ ਨੇ ਸਰਵਣ ਕਰਵਾਏ। ਸਮਾਗਮ ਦੀ ਸਫ਼ਲਤਾ ਲਈ ਸਹਿਯੋਗ ਦੇਣ ਵਾਲੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ, ਕੁਲਦੀਪ ਸਿੰਘ ਟੇਲਰ, ਟਹਿਲ ਸਿੰਘ ਬੈਂਕ ਵਾਲੇ, ਗੁਰਮੇਲ ਸਿੰਘ ਬੈਂਕ ਵਾਲੇ, ਸਰਬਜੀਤ ਸਿੰਘ, ਸੁਖਦੇਵ ਸਿੰਘ ਬੀ.ਐੱਲ.ਓ, ਕੁਲਦੀਪ ਸਿੰਘ ਰਵੀ ਬੀ.ਐੱਲ.ਓ, ਜਗਰੂਪ ਸਿੰਘ, ਦੇਵ ਸਿੰਘ, ਬਲਵਿੰਦਰ ਸਿੰਘ ਪੀ.ਏ.ਯੂ, ਬੂਟਾ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੋਹੀਆਂ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 431ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ... ਅਗਲੀ ਖ਼ਬਰ ਜ਼ਿਲ੍ਹੇ ’ਚ 5 ਸਾਲ ਤੱਕ ਉਮਰ ਦੇ 1.01 ਲੱਖ ਤੋਂ ਵੱਧ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ 100 ਫ਼ੀਸਦੀ ਕੰਮ...
Ad Position 24
No active advertisement