ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

‘ਵਾਰਿਸ ਪੰਜਾਬ ਦੇ’ ਦੀਆਂ ਹਲਕਾਵਾਰ ਮੀਟਿੰਗਾਂ ’ਚ ਵੱਡੇ ਇਕੱਠ ਸਫ਼ਲਤਾ ਦੀ ਨਿਸ਼ਾਨੀ- ਇਯਾਲੀ

Ad Position 21
No active advertisement
ਅਜੀਤ ਡੈਸਕ 14-07-2026

ਪਾਰਟੀ ਦੀ ਅਗਲੀ ਇਕੱਤਰਤਾ ਹਲਕਾ ਧਰਮਕੋਟ ’ਚ 19 ਨੂੰ
ਮੁੱਲਾਂਪੁਰ-ਦਾਖਾ, 13 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਹੋਰ ਪਾਰਟੀਆਂ ’ਚ ਵਖਰੇਵੇਂ ਕਰਕੇ ਨੈਤਿਕਤਾ ਅਤੇ ਮਾਨਵੀ ਪੱਧਰ ’ਤੇ ਟਕਸਾਲੀ ਪੰਥਕ ਵੋਟਰ ਦਾ ਝੁਕਾਅ ਅਕਾਲੀ ਦਲ ‘ਵਾਰਿਸ ਪੰਜਾਬ’ ਵੱਲ ਵਧਣਾ ਸ਼ੁਰੂ ਹੋ ਗਿਆ, ਜਿਸ ਦੀ ਮਿਸਾਲ ਹਲਕਾ ਪੱਟੀ, ਹਲਕਾ ਸਮਰਾਲਾ, ਹਲਕਾ ਗਿੱਲ, ਕਈ ਹੋਰ ਵਿਧਾਨ ਸਭਾ ਹਲਕਿਆਂ ’ਚ ਮੀਟਿੰਗਾਂ ਦਾ ਜਲਸਿਆਂ ਵਾਂਗ ਇਕੱਠ ਇਕ ਪ੍ਰਮਾਣ ਹੈ। ਇੰਚਾਰਜ ਮਾਲਵਾ ਜ਼ੋਨ-1 ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਹੋਵੇ ਜਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸਿੱਖਾਂ ਦੇ ਹਿੱਤਾਂ ਵਿਚ ਨਹੀਂ। ਇਯਾਲੀ ਨੇ ਕਿਹਾ ਕਿ ਜੇਕਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਦੀ ਰਿਹਾਈ ਨਾ ਹੋਣ ਪਿੱਛੇ ਭਾਜਪਾ ਦੀ ਕੇਂਦਰ ਸਰਕਾਰ ਜਿੰਮੇਵਾਰ ਹੈ ਤਾਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ, ਹੋਰ ਸਿੱਖ ਨੌਜਵਾਨਾਂ’ਤੇ ਐੱਨ.ਐੱਸ.ਏ. ਲਾਉਣਾ ਪੰਜਾਬ ਸਰਕਾਰ ਦਾ ਜ਼ਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਜਾਂ ਬੰਦੀ ਸਿੰਘਾਂ ਦੀ ਰਿਹਾਈ, ਸਾਡੀ ਪਾਰਟੀ ਦਾ ਧਿਆਨ ਇਨ੍ਹਾਂ ਮਾਮਲਿਆਂ ਦੇ ਹੱਲ ’ਤੇ ਕੇਂਦਰਿਤ ਰਹੇਗਾ। ਫ਼ਿਲਮ ਸਤਲੁਜ ਸਬੰਧੀ ਵਿਵਾਦ ’ਤੇ ਸ. ਇਯਾਲੀ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ 90ਵੇਂ ਦਹਾਕੇ ਦੌਰਾਨ ਸਿੱਖ ਗੱਭਰੂਆਂ ਦੀਆਂ ਗੈਰ ਕਾਨੂੰਨੀ ਹੱਤਿਆਵਾਂ ਅਤੇ ਬੇਨਾਮੇ ਸੰਸਕਾਰਾਂ ’ਤੇ ਕੇਂਦਰਿਤ ਫਿਲਮ ਸਤਲੁਜ ਤੋਂ ਕੇਂਦਰ ਸਰਕਾਰ ਨੂੰ ਕੋਈ ਸਮੱਸਿਆ ਹੋਵੇਗੀ, ਪ੍ਰੰਤੂ ਸਿੱਖਾਂ ਦੇ ਸੰਵਿਧਾਨਿਕ ਅਧਿਕਾਰਾਂ ਨੂੰ ਕੁਚਲਣਾ ਵੀ ਵਾਜ਼ਿਬ ਨਹੀਂ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੀ 1995 ’ਚ ਹੱਤਿਆ ਦੇ 15 ਵਰਿ੍ਆਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ, ਆਮ ਮ੍ਰਿਤਕਾਂ ਦੇ ਵਾਰਿਸਾਂ ਦਾ ਕੀ ਬਣਨਾ ਸੀ। ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਮੁੱਢਲੀਆਂ ਸਫਾਂ ’ਚ ਰਹਿ ਕੇ ਸਿੱਖ ਮਾਮਲਿਆਂ ਦੀ ਤਰਜ਼ਮਾਨੀ ਕਰ ਰਹੇ ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਪੰਜਾਬ ਦੀ ਆਰਥਿਕ ਪੱਖੋਂ ਤਰੱਕੀ, ਖੇਤੀ ਸੈਕਟਰ ਤੇ ਉਦਯੋਗ ਬਚਾਈ ਰੱਖਣ ਦੇ ਨਾਲ ਨੌਜਵਾਨਾਂ ’ਚ ਵਧ ਰਹੇ ਨਸ਼ਿਆਂ ਦੀ ਲਤ ਰੋਕਣਾ, ਤਾਲੀਮ ਤੇ ਖੇਡਾਂ ਦਾ ਪੱਧਰ ਉੱਪਰ ਚੁੱਕਣਾ ਸਾਡੀ ਪਾਰਟੀ ਦੇ ਏਜੰਡੇ ’ਤੇ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਇਕੱਠਾਂ ’ਚ ਜਾ ਕੇ ਵੇਖੀਦਾ ਕਿ ਕਿਵੇਂ ਪੰਜਾਬ ਦੇ ਲੋਕਾਂ ਦੀ ਦਿਸ਼ਾ ਅਤੇ ਦਸ਼ਾ ਬਦਲ ਗਈ, ਲੋਕ ਸਾਡੀ ਤਾਕਤ ਬਣਨ ਲੱਗ ਪਏ। ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਰਾਜ ਭਰ ’ਚ 117 ਵਿਧਾਨ ਸਭਾ ਹਲਕਿਆਂ ’ਚ ਭਰਵੀਆਂ ਮੀਟਿੰਗਾਂ ਜਾਰੀ ਹਨ, ਜੁਲਾਈ 19 ਨੂੰ ਧਰਮਕੋਟ ਹਲਕੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਲਾਮਿਸਾਲ ਇਕੱਠ ਨੂੰ ਮੇਰੇ ਨਾਲ ਬਾਪੂ ਤਰਸੇਮ ਸਿੰਘ, ਸਾਂਸਦ ਸਰਬਜੀਤ ਸਿੰਘ ਖਾਲਸਾ, ਹੋਰ ਪ੍ਰਮੁੱਖ ਆਗੂਆਂ ਵਲੋਂ ਸੰਬੋਧਨ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਬੇਟ ਪੁਲਿਸ ਨੇ 62 ਕਿਲੋ ਭੁੱਕੀ ਚੂਰੇ ਤੇ ਡੇਢ ਕਿੱਲੋ ਅਫੀਮ ਸਮੇਤ ਦੋ ਤਸਕਰ ਕੀਤੇ ਕਾਬੂ ਅਗਲੀ ਖ਼ਬਰ ਕਾਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ
Ad Position 24
No active advertisement