ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਅਤੇ ਫ਼ਿਲਮ ‘ਸਤਲੁਜ’ ਦੇ ਹੱਕ ’ਚ ਬੀ.ਕੇ.ਯੂ. (ਡਕੌਂਦਾ) ਵਲੋਂ ਦਾਖਾ ’ਚ ਵੱਡਾ ਇਕੱਠ

Ad Position 21
No active advertisement
ਅਜੀਤ ਡੈਸਕ 14-07-2026

ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀ ਜ਼ਮੀਨ ਪਾਲਿਸੀ ਲਿਆਉਣ ਵਾਲੀ ‘ਆਪ’ ਪਾਰਟੀ- ਮਾ: ਕਮਾਲਪੁਰਾ
ਮੁੱਲਾਂਪੁਰ-ਦਾਖਾ, 13 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਲੈਂਡ ਪੂਲਿੰਗ ਪਾਲਿਸੀ 2025 ਦੇ ਸੋਧੇ ਹੋਏ ਰੂਪ 2026 ਨੂੰ ਮੁੱਢੋਂ ਨਕਾਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਦਾਖਾ (ਲੁਧਿ:) ’ਚ ਵੱਡੀ ਇਕੱਤਰਤਾ ਕਰਕੇ ਇਹ ਨਾਅਰਾ ਦਿੱਤਾ ਕਿ ਜ਼ਮਹੂਰੀਅਤ ’ਚ ਕਿਸਾਨ-ਮਜ਼ਦੂਰ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ। ਬੀ.ਕੇ.ਯੂ (ਡਕੌਂਦਾ-ਬੁਰਜਗਿੱਲ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਲੈਂਡ ਪੂਲਿੰਗ ਦੇ ਵਿਰੋਧ ’ਚ ਕਿਸਾਨ-ਮਜ਼ਦੂਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਮਾ: ਮਹਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਹੋਵੇ ਜਾਂ ਰਾਜ ਸਰਕਾਰਾਂ, ਕਿਸਾਨ-ਖੇਤ ਮਜ਼ਦੂਰ ਨੂੰ ਆਜ਼ਾਦੀ ਤੇ ਸਨਮਾਨ ਨਾਲ ਜਿਉਣ ਦਾ ਅਧਿਕਾਰ ਖੋਹ ਰਹੀਆਂ, ਜਦ ਲੈਂਡ ਪੂਲਿੰਗ ਪਾਲਿਸੀ ਨੂੰ ਪ੍ਰਵਾਨਗੀਂ ਮਿਲ ਗਈ, ਫਿਰ ਸਾਡੀ ਆਜ਼ਾਦੀ ਕਿਸ ਕੰਮ! ਮਹਿੰਦਰ ਸਿੰਘ ਕਮਾਲਪੁਰਾ ਨੇ ਪੰਜਾਬ ਸਰਕਾਰ ਨੂੰ ਲਲਕਾਰਿਆ ਕਿ ਜਾਂ ਤਾਂ ਲੈਂਡ ਪੂਲਿੰਗ ਦਾ ਰਾਗ ਅਲਾਪਣਾ ਬੰਦ ਕਰ ਦਿਉ, ਅਜਿਹਾ ਨਾ ਹੋਇਆ ਤਾਂ ਬੀ.ਕੇ.ਯੂ (ਡਕੌਂਦਾ-ਬੁਰਜਗਿੱਲ) ਲੈਂਡ ਪੂਲਿੰਗ ਵਿਰੁੱਧ ਸੰਘਰਸ਼ ਦੇ ਨਾਲ ਆਗਾਮੀ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਬੂਥ ਪੱਧਰ ਤੱਕ ਵਿਰੋਧ ਕਰੇਗੀ। ਲੈਂਡ ਪੂਲਿੰਗ ਦੇ ਵਿਰੋਧ ਨਾਲ ਫ਼ਿਲਮ ਸਤਲੁਜ ’ਤੇ ਪਾਬੰਦੀ ਦਾ ਤਿੱਖਾ ਵਿਰੋਧ ਕਰਦਿਆਂ ਕਮਾਲਪੁਰਾ ਨੇ ਕਿਹਾ ਕਿ ਫ਼ਿਲਮ ਸਤਲੁਜ ਓ.ਟੀ.ਟੀ ਪਲੇਟਫਾਰਮ ਤੋਂ ਹਟਾਏ ਜਾਣ ਬਾਅਦ ਦਰਸ਼ਕਾਂ ਦੀ ਫ਼ਿਲਮ ਵੇਖਣ ਲਈ ਕਾਹਲ ਹੋਰ ਵਧ ਗਈ, ਜਿਸ ਨੂੰ ਪਿੰਡ-ਪਿੰਡ ਵਿਖਾਏ ਜਾਣ ਦਾ ਬੀ.ਕੇ.ਯੂ (ਡਕੌਂਦਾ-ਬੁਰਜਗਿੱਲ) ਸਮਰਥਕ ਕਰਦੀ ਹੈ। ਲੈਂਡ ਪੂਲਿੰਗ ਦੇ ਵਿਰੋਧ ਅਤੇ ਫਿਲਮ ‘ਸਤਲੁਜ’ ਮੁੜ ਲਗਾਏ ਜਾਣ ਦੇ ਸਮਰਥਨ ’ਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਭਰਵੇਂ ਇਕੱਠ ਵਿਚ ਡਾ: ਸੁਖਪਾਲ ਸਿੰਘ ਈਸੇਵਾਲ, ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾ, ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਚੱਕ ਭਾਈ ਕਾ, ਮੀਤ ਪ੍ਰਧਾਨ ਬਲਵਿੰਦਰ ਸਿੰਘ ਕਮਾਲਪੁਰਾ, ਗੁਰਸੇਵਕ ਸਿੰਘ ਦਾਖਾ, ਸਤਵੀਰ ਸਿੰਘ ਬੋਪਾਰਾਏ ਖੁਰਦ, ਗਗਨਦੀਪ ਸਿੰਘ ਪਮਾਲੀ, ਬਲਕਾਰ ਸਿੰਘ ਬੋਪਾਰਾਏ ਖੂਰਦ, ਮਨਪ੍ਰੀਤ ਸਿੰਘ ਰੁੜਕਾ, ਸਾਧੂ ਸਿੰਘ ਲੱਖਾ, ਜਥੇਦਾਰ ਬੂਟਾ ਸਿੰਘ ਮਲਕ, ਮਨਮੋਹਣ ਸਿੰਘ ਬੱਸੀਆਂ, ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਬਲਦੇਵ ਸਿੰਘ ਅਕਾਲਗੜ੍ਹ, ਸੁਖਦੇਵ ਸਿੰਘ ਐਤੀਆਣਾ, ਜਸਵਿੰਦਰ ਸਿੰਘ ਮੰਡਿਆਣੀ, ਅਤਿੰਦਰਪਾਲ ਸਿੰਘ ਮੋਹੀ, ਰਵਿੰਦਰ ਸਿੰਘ ਗੁੜੇ, ਵਰਿੰਦਰ ਸਿੰਘ ਬੰਟੀ ਭਨੋਹੜ, ਬਾਬੂ ਸਿੰਘ ਭਨੋਹੜ, ਗੁਰਵਿੰਦਰ ਸਿੰਘ ਪੱਖੋਵਾਲ, ਹਰਚੰਦ ਸਿੰਘ ਢੋਲਣ, ਹਾਕਮ ਸਿੰਘ ਬਿੰਝਲ, ਮਾ: ਕੁਲਵਿੰਦਰ ਸਿੰਘ ਛੋਕਰਾਂ, ਅਮਰਪਾਲ ਸਿੰਘ ਲਲਤੋਂ ਕਲਾਂ, ਡਾ: ਜਗਤਾਰ ਸਿੰਘ ਐਤੀਆਣਾ, ਹਰਵਿੰਦਰ ਸਿੰਘ ਮੋਹੀ, ਗੁਰੀ ਘੂਡਾਣੀ, ਬਲਜਿੰਦਰ ਸਿੰਘ ਈਸੇਵਾਲ, ਮਨਜੀਤ ਸਿੰਘ ਈਸੇਵਾਲ, ਹੋਰਨਾਂ ਨੇ ਕਿਸਾਨ-ਮਜ਼ਦੂਰਾਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਸੋਧੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ।

Ad Position 22
No active advertisement
ਪਿਛਲੀ ਖ਼ਬਰ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਦੇ ਅਧਿਆਪਕਾਂ ਨੂੰ ਜੂਨ ਮਹੀਨੇ ਦੀ ਤਨਖ਼ਾਹ ਨਹੀਂ ਹੋਈ ਨਸੀਬ ਅਗਲੀ ਖ਼ਬਰ ਪੰਜਾਬ ਵਿਚ ਕਾਨੂੰਨ-ਵਿਵਸਥਾ ਠੱਪ, ਵਾਅਦਿਆਂ ਦੀ ਸਰਕਾਰ ਇਸ਼ਤਿਹਾਰਾਂ ਤੱਕ ਸੀਮਤ - ਸੰਗਤ ਸਿੰਘ ਗਿਲਜੀਆਂ
Ad Position 24
No active advertisement