ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਗੁਰਦੁਆਰਾ ਮਾਤਾ ਸਾਹਿਬ ਕੌਰ ਜਗਰਾਉਂ ਵਿਖੇ ਅੰਮ੍ਰਿਤ ਵੇਲਾ ਕੀਰਤਨ ਸਮਾਗਮ

Ad Position 21
No active advertisement
ਅਜੀਤ ਡੈਸਕ 29-06-2026
ਜਗਰਾਉਂ, 28 ਜੂਨ ( ਹਰਵਿੰਦਰ ਸਿੰਘ ਖ਼ਾਲਸਾ)- ਬੰਦੀ ਛੋੜ ਦਾਤਾ, ਸੰਤ ਸਿਪਾਹੀ ਦੇ ਮਹਾਨ ਪ੍ਰਤੀਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਜਗਰਾਉਂ ਵਿਖੇ ਅੰਮ੍ਰਿਤ ਵੇਲਾ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਭਾਈ ਕੁਲਵਿੰਦਰ ਸਿੰਘ ਅਤੇ ਭਾਈ ਪਰਮਿੰਦਰ ਸਿੰਘ ਤਰਨਤਾਰਨ ਵਾਲਿਆਂ ਦੇ ਜੱਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਇਸ ਕੀਰਤਨੀ ਜੱਥੇ ਨੇ ਪੂਰੇ ਦੋ ਘੰਟੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਸ਼ਬਦਾਾਂ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਅਪਾਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬਹੁਤ ਮਹਾਨ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਜਿਥੇ ਭੁੱਲੇ ਭਟਕਿਆਂ ਨੂੰ ਬਾਣੀ ਰਾਹੀਂ ਗੁਰੂ ਦੇ ਨਾਲ ਜੋੜਿਆ, ਉੱਥੇ ਉਨ੍ਹਾਂ ਜ਼ਾਲਮ ਲੋਕਾਂ ਦੇ ਦੰਦ ਖੱਟੇ ਕਰਨ ਲਈ ਹਥਿਆਰ ਚੁੱਕਣ ਨੂੰ ਵੀ ਜਾਇਜ਼ ਦੱਸਿਆ। ਉਨ੍ਹਾਂ ਸੰਗਤਾਂ ਨੂੰ ਅਜਿਹੇ ਸਮਾਗਮ ਵਿਚ ਆਪਣੇ ਬੱਚਿਆਂ ਨੂੰ ਵੀ ਨਾਲ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਧਰਮ ਤੇ ਵਿਰਸੇ ਤੋਂ ਜਾਣੂ ਹੋ ਸਕਣ। ਇਸ ਮੌਕੇ ਮਿੱਸੇ ਪ੍ਰਸ਼ਾਦਿਆਂ ਦੇ ਵੀ ਲੰਗਰ ਲਾਏ ਗਏ। ਇਸ ਮੌਕੇ ਮਾਤਾ ਹਰਜੀਤ ਕੌਰ, ਗੁਰਮੀਤ ਸਿੰਘ, ਪਰਮਵੀਰ ਸਿੰਘ ਗਿੱਲ, ਯਾਦਵਿੰਦਰ ਸਿੰਘ ਗਿੱਲ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਰਿੰਕੀ ਚਾਵਲਾ, ਦਿਲਮੋਹਣ ਸਿੰਘ, ਇਕਬਾਲ ਸਿੰਘ ਨਾਗੀ, ਜਸਪਾਲ ਸਿੰਘ ਛਾਬੜਾ, ਜਗਜੀਤ ਸਿੰਘ, ਜਗਤਾਰ ਸਿੰਘ ਚਾਵਲਾ, ਅਜਾਇਬ ਸਿੰਘ ਮੱਲੀ, ਰਵਿੰਦਰ ਸਿੰਘ ਰਵੀ ਰਾਜਾ, ਜਗਜੀਤ ਕੌਰ ਗਰਚਾ, ਪਰਮਿੰਦਰ ਕੌਰ ਸਿੱਧਵਾਂ, ਮਨਜੀਤ ਕੌਰ ਮੀਤਾ, ਮਨਜੀਤ ਕੌਰ, ਰਜਿੰਦਰ ਕੌਰ ਗਿੰਦਰਾ, ਕੁਲਦੀਪ ਕੌਰ, ਤੇਜਿੰਦਰ ਕੌਰ, ਰੁਪਿੰਦਰ ਕੌਰ ਗਿੱਲ, ਰੀਨੂੰ ਨਿੱਜਰ, ਹਰਸ਼ਾਨ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਹਰ ਮਹਿਲਾ ਨੂੰ ਮਿਲੇਗਾ ਲਾਭ-ਪ੍ਰਧਾਨ ਜਗਦੇਵ/ਪੰਚ ਹਰਜੀਤ ਸਿੰਘ ਅਗਲੀ ਖ਼ਬਰ ਪ੍ਰਕਰਮਾ ਜਲ ਸੇਵਾ ਸੁਸਾਇਟੀ ਨੇ ਸੰਗਤਾਂ ਨੂੰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ
Ad Position 24
No active advertisement