ਹਠੂਰ, 2 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ. ਹਠੂਰ ਵਿਖੇ ਵਿਖੇ ਬਤੌਰ ਐੱਸ.ਐੱਮ.ਓ. ਡਾ. ਗੁਰਬਿੰਦਰ ਕੌਰ ਨੇ ਚਾਰਜ਼ ਸੰਭਾਲ ਲਿਆ ਹੈ। ਜਿੰਨ੍ਹਾਂ ਦਾ ਅੱਜ ਉੱਥੇ ਪਹੁੰਚਣ ’ਤੇ ਹਸਪਤਾਲ ਦੇ ਸੀਨੀਅਰ ਨਰਸਿੰਗ ਸਿਸਟਰ ਗੁਰਵਿੰਦਰ ਕੌਰ ਢਿੱਲੋਂ, ਚੀਫ ਫਾਰਮਾਸਿਸਟ ਪਰਮਜੀਤ ਕੌਰ, ਐੱਸ.ਐੱਨ. ਵੀਰਪਾਲ ਕੌਰ ਨੇ ਸ਼ਾਨਦਾਰ ਸਵਾਗਤ ਕਰਦਿਆਂ ਗੁਲਦਸਤੇ ਦੇ ਕੇ ਜੀ ਆਇਆਂ ਨੂੰ ਕਿਹਾ। ਤਿੰਨ ਦਰਜਨ ਦੇ ਕਰੀਬ ਪੇਂਡੂ ਖਿੱਤੇ ਦੇ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਸੀ.ਐੱਚ.ਸੀ ਹਠੂਰ ਪੁੱਜ ਕੇ ਡਾ. ਗੁਰਬਿੰਦਰ ਕੌਰ ਐੱਸ.ਐੱਮ.ਓ. ਨੇ ਸਵਾਗਤੀ ਰਸਮਾਂ ਉਪਰੰਤ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਮੁੱਚੇ ਸਟਾਫ਼ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਉਹ ਬਹੁਤ ਭਾਗਾਂ ਵਾਲੇ ਹਨ, ਜਿੰਨ੍ਹਾਂ ਨੂੰ ਦਿਹਾਤੀ ਖੇਤਰ ਦੇ ਲੋਕਾਂ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਅਤੇ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ ਰਹੇਗੀ ਕਿ ਹਠੂਰ ਹਸਪਤਾਲ ਦਾ ਸਿਹਤ ਵਿਭਾਗ ਜਿੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਦੀ ਬਿਹਤਰੀ ਲਈ ਕੰਮ ਕਰੇ ਉੱਥੇ ਪੰਜਾਬ ਸਰਕਾਰ ਦੀਆਂ ਨਜ਼ਰਾਂ ’ਚ ਉੱਚਾ ਮੁਕਾਮ ਹਾਸਲ ਕਰੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਹਸਪਤਾਲ ’ਚ ਹਰ ਸਹੂਲਤ ਮਿਲੇਗੀ ਅਤੇ ਸਰਕਾਰ ਵੱਲੋਂ ਜਾਰੀ ਮੁਫ਼ਤ ਸਿਹਤ ਸਹੂਲਤਾਂ ਦਾ ਇਲਾਕੇ ਦੇ ਲੋਕ ਲਾਹਾ ਲੈਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀ.ਐੱਚ.ਸੀ. ਹਠੂਰ ਦੇ ਐੱਸ.ਐੱਮ.ਓ. ਡਾ. ਅਮਨ ਸ਼ਰਮਾ ਇੱਥੋਂ ਬਦਲ ਕੇ ਜਗਰਾਉਂ ਚਲੇ ਗਏ ਹਨ। ਇਸ ਮੌਕੇ ਹੈਲਥ ਇੰਸਪੈਕਟਰ ਪ੍ਰਕਾਸ਼ ਸਿੰਘ ਬੀਹਲਾ, ਗੁਰਬਖਸ਼ ਸਿੰਘ, ਰੋਹਿਤ ਕੁਮਾਰ, ਭੁਪਿੰਦਰ ਸਿੰਘ ਹਠੂਰ, ਅਮਨਦੀਪ ਸਿੰਘ ਹੈੱਲਥ ਇੰਸਪੈਕਟਰ, ਤੇਜਿੰਦਰ ਸਿੰਘ ਮਾਣੂੰਕੇ, ਹਰਮਿੰਦਰ ਸਿੰਘ, ਕੁਲਦੀਪ ਸਿੰਘ ਓਟ ਕੌਂਸਲਰ ਆਦਿ ਹਾਜ਼ਰ ਸਨ।