07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੜਕ ਕਿਨਾਰੇ ਤੰਬਾਕੂ-ਸਿਗਰਟ ਖੋਖਿਆਂ ਦੀ ਵਧਦੀ ਗਿਣਤੀ ਰੋਕਣ ਲਈ ਦਾਖਾ ਪੁਲਿਸ ਵਲੋਂ ਤਾੜਨਾ

Ad Position 21
No active advertisement
ਅਜੀਤ ਡੈਸਕ 03-07-2026
ਮੁੱਲਾਂਪੁਰ-ਦਾਖਾ, 2 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸ਼ਹਿਰ ’ਚ ਪ੍ਰਵਾਸੀਆਂ ਵਲੋਂ ਨੈਸ਼ਨਲ ਹਾਈਵੇ ਜਾਂ ਸਰਵਿਸ ਲੇਨ ਸੜਕ ਕਿਨਾਰੇ ਸਾਂਝੀਆਂ ਥਾਵਾਂ ’ਤੇ ਤੰਬਾਕੂ, ਸਿਗਰਟ ਦੇ ਖੋਖਿਆਂ ਦੀ ਵਧ ਰਹੀ ਗਿਣਤੀ ਨੂੰ ਕੋਟਪਾ ਦੀ ਧਾਰਾ 4 ਹੇਠ ਰੋਕਣ ਲਈ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਕਿਹਾ ਕਿ ਸੜਕ ਕਿਨਾਰੇ ਪਟੜੀਆਂ ’ਤੇ ਸਿਗਰਟ, ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਨਾ ਹੋਵੇ। ਉਨ੍ਹਾਂ ਇਹ ਵੀ ਤਾੜਨਾ ਕੀਤੀ ਕਿ ਸਿੱਖਿਆ ਅਦਾਰੇ ਦੇ 100 ਗਜ਼ ਘੇਰੇ ਵਿਚ ਤਾਂ ਤੰਬਾਕੂ ਦਾ ਕੋਈ ਖੋਖਾ ਲੱਗਣਾ ਹੀ ਨਹੀਂ ਚਾਹੀਦਾ। ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਡਾ: ਅੰਕੁਰ ਗੁਪਤਾ ਦੇ ਆਦੇਸ਼ਾਂ ਨਾਲ ਨਸ਼ਾ ਤਸਕਰਾਂ, ਗੈਰ ਕਾਨੂੰਨੀ ਖਨਨ ਵਾਲਿਆਂ ਵਿਰੁੱਧ ਬੇਹੱਦ ਸਖ਼ਤ ਡੀ.ਐੱਸ.ਪੀ. ਕਰਨ ਸਿੰਘ ਸੰਧੂ ਵਲੋਂ ਆਪਣੀ ਸਬ ਡਵੀਜ਼ਨ ਅਧੀਨ ਥਾਣਾ ਦਾਖਾ, ਥਾਣਾ ਸੁਧਾਰ, ਥਾਣਾ ਜੋਧਾਂ ਮੁਖੀਆਂ ਨੂੰ ਆਦੇਸ਼ ਹੈ ਕਿ ਨਸ਼ੇ ਦੀ ਬੁਰਾਈ ਖ਼ਤਮ ਕਰਨ ਲਈ ਪੰਜਾਬ ਪੁਲਿਸ ਦੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਨਸ਼ਾ ਸੌਦਾਗਰਾਂ ਪ੍ਰਤੀ ਕੋਈ ਨਰਮੀ ਨਾ ਵਰਤੀ ਜਾਵੇ। ਹੈਰੋਇਨ, ਭੁੱਕੀ ਅਤੇ ਗਾਂਜ਼ਾ ਵਰਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਦੇ ਨਾਲ ਮੈਡੀਕਲ ਨਸ਼ਿਆਂ ਉੱਪਰ ਨਕੇਲ ਕੱਸਣ ਲਈ ਸੁਹਿਰਦ ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਇਲਾਕੇ ਦੇ ਸਰਪੰਚ, ਪੰਚ, ਮੋਹਤਬਰਾਂ ਨਾਲ ਵੀ ਤਾਲਮੇਲ ਬਣਾ ਕੇ ਰੱਖਿਆ ਹੋਇਆ। ਨਸ਼ਿਆਂ ਨੂੰ ਰੋਕਣ ਲਈ ਡੀ.ਐੱਸ.ਪੀ ਵਲੋਂ ਜੀ.ਟੀ.ਬੀ ਕਾਲਜ ਦਾਖਾ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ ਨਾਲ ਮੀਟਿੰਗ ਕਰਕੇ ਨਸ਼ਿਆਂ ਦੀ ਰੋਕਥਾਮ, ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਲਈ ਕਾਲਜ ਅੰਦਰ ਵਿਦਿਆਰਥੀ, ਅਧਿਆਪਕ ਅਤੇ ਮਾਪਿਆਂ ਦੀ ਸਾਂਝੀ ਕਮੇਟੀ ਦਾ ਸੁਝਾਅ ਦਿੱਤਾ ਗਿਆ। ਕਾਲਜ ਪ੍ਰਬੰਧਕਾਂ ਨੂੰ ਇਹ ਵੀ ਕਿਹਾ ਗਿਆ ਕਿ ਕਾਲਜ ਦੇ ਐੱਨ.ਐੱਸ.ਐੱਸ ਯੂਨਿਟ ਵਿਦਿਆਰਥੀਆਂ ਨੂੰ ਬਰਸਾਤ ਦੇ ਦਿਨਾਂ ’ਚ ਬੂਟੇ ਲਗਾਉਣ ਲਈ ਪ੍ਰੇਰਿਆ ਜਾਵੇ। ਹਰਿਆਵਲ ਤਹਿਤ ਲਗਾਏ ਜਾਣ ਵਾਲੇ ਫੁੱਲ, ਫਲ਼, ਛਾਂਅਦਾਰ ਬੂਟੇ ਚੰਗੀਆਂ ਨਰਸਰੀਆਂ ਰਾਹੀਂ ਪੁਲਿਸ ਲੈ ਕੇ ਦੇਵੇਗੀ।
Ad Position 22
No active advertisement
ਪਿਛਲੀ ਖ਼ਬਰ ਸੀ.ਐੱਚ.ਸੀ. ਹਠੂਰ ’ਚ ਡਾ. ਗੁਰਬਿੰਦਰ ਕੌਰ ਨੇ ਐੱਸ.ਐੱਮ.ਓ. ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਲੁਧਿਆਣਾ-ਜਗਰਾਉਂ ਮੁੱਖ ਮਾਰਗ ’ਤੇ ਅੱਡਾ ਚੌਂਕੀਮਾਨ ਵਿਖੇ ਛਬੀਲ ਲਗਾਈ
Ad Position 24
No active advertisement