ਮੁੱਲਾਂਪੁਰ-ਦਾਖਾ, 6 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਿੰਡ ਰੱਤੋਵਾਲ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਕਈ ਰੋਜ਼ ਤੋਂ ਆਰੰਭ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਹੈੱਡ ਗ੍ਰੰਥੀ, ਕੀਰਤਨੀਏ ਭਾਈ ਬਲਜੀਤ ਸਿੰਘ ਦੇ ਜੱਥੇ ਵਲੋਂ ‘ਗੁਰ ਨਾਨਕੁ ਤੁਠਾ ਕੀਨੀ ਦਾਤਿ॥’, ‘ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ॥’ ਹੋਰ ਪੰਗਤੀਆਂ ਨੂੰ ਰਸਭਿੰਨੇ ਕੀਰਤਨ ਰਾਹੀਂ ਸੰਗਤ ਦੇ ਸਨਮੁਖ ਕੀਤਾ। ਪੰਥ ਪ੍ਰਸਿੱਧ ਕਥਾਵਾਚਕ ਭਾਈ ਅੰਮ੍ਰਿਤਪਾਲ ਸਿੰਘ ਸੁਧਾਰ ਵਲੋਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਨਗਰ ਗੁਰੂ ਕੀ ਵਡਾਲੀ ਦਾ ਵਿਸ਼ੇਸ਼ ਵਰਣਨ ਕਰਦਿਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜੀਵਨ ਦਾ ਵਿਖਿਆਨ ਕੀਤਾ, ਜਿੰਨ੍ਹਾਂ ਦੇ ਬਚਨਾਂ ਸਦਕਾ ਮਾਤਾ ਗੰਗਾ ਜੀ ਨੂੰ ਉਨ੍ਹਾਂ ਦੀ ਕੁੱਖੋਂ ਬਲਵਾਨ ਤੇ ਯੋਧਾ ਪੈਦਾ ਹੋਣ ਦਾ ਵਰ ਮਿਲਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ/ਸਾਬਕਾ ਸਰਪੰਚ ਗੁਰਬਚਨ ਸਿੰਘ ਧਾਲੀਵਾਲ ਵਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ ਦਿੱਤੀ। ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰੱਤੋਵਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਵਿਚ ਸੰਗਤ ਦੀ ਭਰਵੀਂ ਇਕੱਤਰਤਾ ਰਹੀ। ਗੁਰਦੁਆਰਾ ਪ੍ਰਬੰਧਕੀ ਕਮੇਟੀ ਵਿਚ ਸ਼ਾਮਿਲ ਸੇਵਾਦਾਰ ਲਸ਼ਕਰ ਸਿੰਘ, ਸੁਰਿੰਦਰ ਸਿੰਘ ਫੌਜ਼ੀ ਮੀਤ ਪ੍ਰਧਾਨ, ਖਜ਼ਾਨਚੀ ਜਤਿੰਦਰਪਾਲ ਸਿੰਘ ਰਾਣਾ, ਸੈਕਟਰੀ ਕੁਲਦੀਪ ਸਿੰਘ ਖ਼ਾਲਸਾ, ਜਸਪਾਲ ਸਿੰਘ ਪੰਚ, ਮਨਜੀਤ ਸਿੰਘ ਫੌਜ਼ੀ, ਪੰਚ ਮਨਜੀਤ ਸਿੰਘ, ਮਾ: ਭਾਗ ਸਿੰਘ, ਮੁਖਤਿਆਰ ਸਿੰਘ ਫੌਜ਼ੀ, ਧੰਨਾ ਸਿੰਘ ਮੱਲ੍ਹੀ, ਹੋਰ ਮੈਂਬਰਾਂ, ਸੇਵਾਦਾਰਾਂ ਵਲੋਂ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਪੂਰਾ ਸਹਿਯੋਗ ਕੀਤਾ।