09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਵੇਂ ਕਾਨੂੰਨਾਂ ਦੇ ਵਿਰੋਧ ’ਚ ਕੁੱਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਯੂਨੀਅਨ ਵਲੋਂ ਮੈਮੋਰੰਡਮ ਦਿੱਤਾ

Ad Position 21
No active advertisement
ਅਜੀਤ ਡੈਸਕ 08-07-2026

ਮੁੱਲਾਂਪੁਰ-ਦਾਖਾ, 7 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਗਨਰੇਗਾ ਯੋਜਨਾ ਵਿਚ ਬਦਲਾਅ ਦੇ ਵਿਰੋਧ, ਵਧ ਰਹੀਆ ਪੈਟਰੋਲ-ਡੀਜ਼ਲ ਕੀਮਤਾਂ, ਭਾਖੜਾ ਡੈਮ ਪ੍ਰਬੰਧਨ (ਬੀ.ਬੀ.ਐੱਮ.ਬੀ) ’ਚ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ, ਭਾਰਤ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ (ਵੀ.ਬੀ.ਜੀ ਰਾਮ ਜੀ), ਭਾਰਤ-ਅਮਰੀਕਾ ਵਪਾਰ ਸਮਝੌਤੇ, ਖਾਦਾਂ ਦੇ ਭਾਅ ’ਚ ਵਾਧਾ ਦੇ ਵਿਰੋਧ ’ਚ ਕੁੱਲ ਹਿੰਦ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੁੱਖ ਮੰਤਰੀ ਅਤੇ ਗਵਰਨਰ ਦੇ ਨਾਮ ਮੈਮੋਰੰਡਮ ਸਬ-ਤਹਿਸੀਲ ਮੁੱਲਾਂਪੁਰ ਰਾਹੀਂ ਸੁਖਵਿੰਦਰ ਸਿੰਘ ਸੇਖੋਂ, ਰੂਪ ਬਸੰਤ ਸਿੰਘ ਬੜੈਚ (ਦੋਵੇਂ ਸੂਬਾ ਸੀਨੀਅਰ ਮੀਤ ਪ੍ਰਧਾਨ), ਕੁੱਲ ਹਿੰਦ ਕਿਸਾਨ ਸਭਾ ਲਈ ਸੂਬਾ ਖ਼ਜ਼ਨਚੀ ਸਤਨਾਮ ਸਿੰਘ ਬੜੈਚ ਦੀ ਅਗਵਾਈ ਹੇਠ ਦਿੱਤਾ ਗਿਆ। ਮੈਮੋਰੰਡਮ ਦੇਣ ਬਾਅਦ ਸਰਕਾਰਾਂ ਪ੍ਰਤੀ ਰੋਸ ਪ੍ਰਗਟਾਅ ਰਹੇ ਕਿਸਾਨ-ਮਜ਼ਦੂਰਾਂ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਰੂਪ ਬਸੰਤ ਸਿੰਘ ਬੜੈਚ ਨੇ ਕਿਹਾ ਕਿ (ਵੀ.ਬੀ.ਜੀ ਰਾਮ ਜੀ) ਕਾਨੂੰਨ ਵਾਪਿਸ ਲੈਣ ਅਤੇ ਮਗਨਰੇਗਾ ਕਾਨੂੰਨ ਬਹਾਲ ਦੇ ਨਾਲ ਸਾਡੀ ਜਥੇਬੰਦੀ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਪਿਸ ਲਈ ਦੇਸ਼ ਵਿਆਪੀ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਰੀਆ ਦੀ ਥਾਂ ਨੈਨੋ ਯੂਰੀਆ ਜਾਂ ਹੋਰ ਵਾਧੂ ਖਾਦ ਸਮੱਗਰੀ ਦੇ ਕੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਖ਼ਜ਼ਾਨਚੀ ਸਤਨਾਮ ਸਿੰਘ ਬੜੈਚ ਨੇ ਤਜਵੀਜ਼ ਬਿਜਲੀ ਬਿੱਲ ਅਤੇ ਬੀਜ਼ ਬਿੱਲ 2025 ਬਾਰੇ ਸੰਖੇਪ ’ਚ ਸਾਥੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਦੋਵੇਂ ਨਵੇਂ ਕਾਨੂੰਨ ਸਾਡੇ ਹਿੱਤਾਂ ਵਿਚ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਅਬਾਦਕਾਰਾਂ ਨੂੰ ਜ਼ਮੀਨ ਮਾਲਕੀ ਦੇ ਹੱਕ ਤੋਂ ਅੱਜ ਵਾਂਝਾ ਰੱਖਿਆ ਹੋਇਆ ਹੈ। ਵਧ ਰਹੀ ਮਹਿੰਗਾਈ ’ਤੇ ਬੋਲਦਿਆਂ ਸਤਨਾਮ ਸਿੰਘ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਹਰ ਵਰਗ ਦੀ ਆਰਥਿਕ ਸਥਿਤੀ ਡਾਵਾਂਡੋਲ ਕਰ ਦਿੱਤੀ। ਖੇਤ ਮਜ਼ਦੂਰ ਯੂਨੀਅਨ ਆਗੂ ਮੋਹਣ ਸਿੰਘ ਮੁੱਲਾਂਪੁਰ ਵਲੋਂ ਮ਼ਜ਼ਦੂਰਾਂ ਲਈ ਬੀਮਾਂ ਯੋਜਨਾ ਦੀ ਮੰਗ ਦੇ ਨਾਲ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ 10-10 ਮਰਲੇ ਦਾ ਪਲਾਟ ਅਤੇ ਮਕਾਨ ਬਣਾਉਣ ਲਈ 5 ਲੱਖ ਪ੍ਰਤੀ ਪਰਿਵਾਰ ਦੀ ਮੰਗ ਕੀਤੀ। ਇਸ ਇਕੱਤਰਤਾ ਸਮੇਂ ਤੇਜਾ ਸਿੰਘ ਬੜੈਚ, ਕ੍ਰਿਪਾਲ ਸਿੰਘ ਪਮਾਲੀ (ਦੋਵੇਂ ਸੂਬਾ ਕਮੇਟੀ ਮੈਂਬਰ), ਤਹਿਸੀਲ ਪ੍ਰਧਾਨ ਪਰਮਿੰਦਰ ਸਿੰਘ, ਤਹਿਸੀਲ ਸਕੱਤਰ ਪਲਵਿੰਦਰ ਸਿੰਘ ਰਾਜੀ, ਮੈਨੇਜਰ ਗੁਰੇਦਵ ਸਿੰਘ ਮੁੱਲਾਂਪੁਰ, ਕਿਸਾਨ ਆਗੂ ਬਲਦੇਵ ਸਿੰਘ ਪਮਾਲ, ਸਰਬਜੀਤ ਸਿੰਘ ਕੈਲਪੁਰ, ਲਖਬੀਰ ਸਿੰਘ, ਬਲਬੀਰ ਸਿੰਘ, ਚਮਕੌਰ ਸਿੰਘ, ਗੇਂਦਾ ਸਿੰਘ, ਲਾਭ ਸਿੰਘ, ਸਿਕੰਦਰ ਸਿੰਘ ਮੁੱਲਾਂਪੁਰ ਤੇ ਵੱਡੀ ਤਾਆਦ ਹੋਰ ਮੈਂਬਰ ਮੌਜੂਦ ਰਹੇ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ’ਚੋਂ ਬੱਚਿਆਂ ਦਾ ਰਾਸ਼ਨ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਫ਼ਿਲਮ ‘ਸਤਲੁਜ’ ਉੱਪਰ ਪਾਬੰਦੀ ਲਗਾਉਣ ਨਾਲ ਸਰਕਾਰਾਂ ਕਾਲੇ ਦੌਰ ਦਾ ਸੱਚ ਲੁਕੋ ਨਹੀਂ ਸਕਦੀਆਂ-ਜਥੇਦਾਰ ਤਲਵੰਡੀ
Ad Position 24