ਮੁੱਲਾਂਪੁਰ-ਦਾਖਾ, 15 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਫ਼ਿਲਮ ਸਤਲੁਜ ਨੂੰ ਓ.ਟੀ.ਟੀ ਪਲੇਟਫਾਰਮ ’ਤੇ ਹਟਾਏ ਜਾਣ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਮਹਿਲਾ ਵਿੰਗ (ਮਹਿਲਾਵਾਂ) ਨੂੰ ਫ਼ਿਲਮ ਸਤਲੁਜ ਪਿੰਡ-ਪਿੰਡ ਵੱਡੇ ਪਰਦੇ ’ਤੇ ਵੇਖਣ ਦੀ ਅਪੀਲ ਬਾਅਦ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਦਫ਼ਤਰ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਕੌਰ, ਚਰਨਜੀਤ ਕੌਰ ਦਿਓਲ ਵਲੋਂ ਪਾਰਟੀ ਦੀਆਂ ਹੋਰ ਸਰਗਰਮ ਬੀਬੀਆਂ ਨਾਲ ਬੈਠ ਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਇਕੱਤਰਤਾ ਵਿਚ ਆਪਣੇ ਵਿਚਾਰ ਰੱਖਦਿਆਂ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਕੌਰ ਕਿਹਾ ਕਿ ਫਿ਼ਲਮ ਸਤਲੁਜ ਪੰਜਾਬ ਦੇ ਕਾਲੇ ਦੌਰ ਦੀ ਸੱਚਾਈ ਨੂੰ ਬਾਖੂਬੀ ਬਿਆਨ ਕਰਦੀ ਹੈ, ਸ਼ਹੀਦ ਜਸਵੰਤ ਸਿੰਘ ਖ਼ਾਲੜਾ ਦੇ ਜੀਵਨ ਉੱਪਰ ਅਧਾਰਿਤ ਇਸ ਫ਼ਿਲਮ ਨੂੰ ਪਿੰਡ-ਪਿੰਡ ਵਿਖਾਏ ਜਾਣ ਦਾ ਪ੍ਰੋਗਰਾਮ ਨਿਰੰਤਰ ਜਾਰੀ ਰਹੇਗਾ। ਇਕੱਠ ਨੂੰ ਸੰਬੋਧਨ ਹੁੰਦਿਆਂ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਭਾਈ ਜਸਵੰਤ ਸਿੰਘ ਖ਼ਾਲੜਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹੁਣ ਸ਼ਹੀਦਾਂ ਦੀ ਯਾਦ ਵਿਚ ਹਰੀਕੇ ਪੱਤਣ ਵਿਖੇ ਯਾਦਗਾਰ ਉਸਾਰਨ ਬਾਅਦ ਪੰਜਾਬ ਵਿਚ ਕਾਲੇ ਦੌਰ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਸਾਬਕਾ ਡੀ.ਜ਼ੀ.ਪੀ ਕੇ.ਪੀ.ਐੱਸ ਗਿੱਲ ਦੇ ਕਾਲੇ ਕਾਰਨਾਮੇ ਇਕ ਇਤਿਹਾਸ ਬਣ ਜਾਣਗੇਂ। ਡੱਲਾ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਧਾਰਿਤ ਫ਼ਿਲਮ ਨੂੰ ਹਲਕਾ ਦਾਖਾ ਦੇ ਹਰ ਪਿੰਡ ਲਿਜਾਣ ਲਈ ਹਲਕਾ ਦਾਖਾ ’ਚ ਇਸਤਰੀ ਅਕਾਲੀ ਦਲ ਦੀ ਪ੍ਰਮੁੱਖ ਬੀਬੀ ਚਰਨਜੀਤ ਕੌਰ ਦਿਓਲ, ਹਲਕਾ ਇਸਤਰੀ ਵਿੰਗ ਪ੍ਰਧਾਨ ਸੁਖਮਿੰਦਰ ਕੌਰ ਗੁੱਜਰਵਾਲ, ਜਸਵੀਰ ਕੌਰ ਗੁੜੇ, ਰਮਨਜੀਤ ਕੌਰ ਚਮਿੰਡਾ, ਜਸਵੀਰ ਕੌਰ ਸੇਖੂਪੁਰਾ, ਅਮਰਜੀਤ ਕੌਰ, ਲਖਵਿੰਦਰ ਕੌਰ ਗੁੱਜਰਵਾਲ, ਕਮਲਜੀਤ ਕੌਰ ਸਿੱਧੂ, ਸੀਤਾ ਮੁੱਲਾਂਪੁਰ, ਜਸਪ੍ਰੀਤ ਕੌਰ ਭਨੋਹੜ, ਨੀਲਮ ਰਾਣੀ ਮੁੱਲਾਂਪੁਰ, ਅਕਾਲੀ ਗੁਰਦੀਪ ਸਿੰਘ ਫੱਲੇਵਾਲ, ਬਲਦੇਵ ਸਿੰਘ ਬੀੜ ਗਗੜਾ, ਸਵਰਨ ਸਿੰਘ ਛੱਜਾਵਾਲ, ਹਰਿੰਦਰ ਸਿੰਘ ਈਸੇਵਾਲ, ਅਮਨਦੀਪ ਸਿੰਘ ਅਮਨਾ, ਸੁਰਜੀਤ ਸਿੰਘ ਕੋਠੇ ਹਾਂਸ, ਅੰਮ੍ਰਿਤਪਾਲ ਸਿੰਘ ਖੰਡੂਰ, ਗੁਰਦੀਪ ਸਿੰਘ ਕਾਕਾ ਸਵੱਦੀ, ਜਗਦੀਪ ਸਿੰਘ ਮੋਹੀ, ਜਸਵਿੰਦਰ ਸਿੰਘ ਛੀਨਾ, ਸ਼ੁਸ਼ੀਲ ਵਿੱਕੀ ਚੌਧਰੀ, ਸੁਰਿੰਦਰ ਸਿੰਘ ਲਤਾਲਾ, ਬਸੰਤ ਸਿੰਘ ਛੱਜਾਵਾਲ, ਸਿਕੰਦਰ ਸਿੰਘ ਸਿੱਧਵਾਂ, ਬਿੰਦਾ ਫੱਲੇਵਾਲ, ਸੁਖਦੇਵ ਸਿੰਘ ਰਕਬਾ, ਉਪਕਾਰ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਭਨੋਹੜ, ਦਲਵੀਰ ਸਿੰਘ ਲਤਾਲਾ, ਗੁਰਮੁਖ ਸਿੰਘ ਲਤਾਲਾ, ਹੋਰਨਾਂ ਵਲੋਂ ਐਲਾਨ ਕੀਤਾ ਕਿ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਨਾਲ ਦਰਦਨਾਕ ਦੌਰ ਦੀ ਕਹਾਣੀ ਪੇਸ਼ ਕਰਦੀ ਫਿਲਮ ਸਤਲੁਜ ਪਿੰਡ-ਪਿੰਡ ਵਿਖਾਏ ਜਾਣ ਦਾ ਯਤਨ ਰਹੇਗਾ।