14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮੰਡੀ ਮੁੱਲਾਂਪੁਰ ਵਿਖੇ ‘ਆਪ’ ਦੇ ਲੋਕ ਮਿਲਣੀ ਪ੍ਰੋਗਰਾਮ ’ਚ ਡਾ: ਕੇ.ਐੱਨ.ਐੱਸ ਕੰਗ ਪਹੁੰਚੇ ਮਾਵਾਂ-ਧੀਆਂ ਸਤਿਕਾਰ ਯੋਜਨਾ ਹੇਠ ਔਰਤਾਂ ਨੂੰ ਆਰਥਿਕ ਮਜ਼ਬੂਤੀ ਮਿਲੇਗੀ- ਕੌਸਲਰ ਸਰੋਜ ਬਾਂਸਲ

Ad Position 21
No active advertisement
ਅਜੀਤ ਡੈਸਕ 19-07-2026

ਮੁੱਲਾਂਪੁਰ ਦਾਖਾ, 18 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਰ ਪ੍ਰਾਪਤੀ ਬੂਥ ਪੱਧਰ ਤੱਕ ਲਿਜਾਣ ਲਈ ਪ੍ਰੋਗਰਾਮ ‘ਲੋਕ ਮਿਲਣੀ’ ਹੇਠ ਹਲਕਾ ਦਾਖਾ ’ਚ ‘ਆਪ’ ਪਾਰਟੀ ਦੇ ਮੀਡੀਆ ਐਡਵਾਈਜ਼ਰ ਮੁਕੇਸ ਬਾਂਸਲ ਦੁਆਰਾ ਸ਼ਹਿਰ ‘ਚ ਵਾਰਡ ਨੰਬਰ-9 ਵਿਖੇ ਕਰਵਾਏ ਸਮਾਰੋਹ ਸਮੇ ਹਲਕਾ ਦਾਖਾ ਅੰਦਰ ‘ਆਪ’ ਦੇ ਇੰਚਾ: ਡਾ: ਕੰਵਲ ਨੈਨ ਸਿੰਘ ਕੰਗ ਵਿਸ਼ੇਸ ਸ਼ਮੂਲੀਅਤ ਕੀਤੀ। ਲੋਕਾਂ ਦੀ ਭਰਵੀਂ ਸ਼ਮੂਲੀਅਤ ਨੂੰ ਸੰਬੋਧਨ ਸਮੇਂ ਡਾ: ਕੇ.ਐੱਨ.ਐੱਸ ਕੰਗ ਦੱਸਿਆ ਕਿ ਸ਼ਹਿਰ ਦੇ ਹਰ ਵਾਰਡ ਅੰਦਰ ਵਿਕਾਸ ਨੂੰ ਤਵੱਜੋਂ ਦਿੱਤੀ ਗਈ, ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਔਰਤਾਂ ਲਈ ਮਾਵਾਂ-ਧੀਆਂ ਸਤਿਕਾਰ ਯੋਜਨਾਂ ਲੋਕ ਭਲਾਈ ਵਾਲਾ ਕਦਮ ਹੈ। ਹਰ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ, ਮੁੱਖ ਮੰਤਰੀ ਸਿਹਤ ਯੋਜਨਾਂ ਸਮੇਤ ਲੋਕ ਪੱਖੀ ਨੀਤੀਆ ਅਤੇ ਭਲਾਈ ਸਕੀਮਾਂ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇਮਾਨਦਾਰੀ ਨਾਲ ਲਾਗੂ ਕਰ ਰਹੀ ਹੈ। ਪੰਡਾਲ ’ਚ ਬੈਠੇ ਲੋਕਾਂ ਨੂੰ ਡਾ: ਕੇ.ਐੱਨ.ਐੱਸ ਕੰਗ ਸਪੱਸਟ ਕੀਤਾ ਕਿ ਵਿਕਾਸ ਨੀਤੀਆ ਬਦਲੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੁਬਾਰਾ ਬਣਨਾ ਵੀ ਤਹਿ ਹੈ। ਇਸ ਸਮਾਰੋਹ ’ਚ ਉਚੇਚਾ ਪਹੁੰਚੇ ਵਿਧਾਨ ਸਭਾ ਹਲਕਾ ਦਾਖਾ ਲਈ ‘ਆਪ’ ਪਾਰਟੀ ਦੇ ਹਲਕਾ ਦਾਖਾ ਲਈ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧੂ ਵਲੋਂ ਵੀ ਸੰਬੋਧਨ ਹੁੰਦਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੁਆਰਾ ਵਿਕਾਸ ਕੰਮਾਂ ਅਤੇ ਲੋਕ ਭਲਾਈ ਸਕੀਮਾਂ ਬਾਰੇ ਸੰਖੇਪ ’ਚ ਦੱਸਿਆ ਗਿਆ। ਪਰਮਿੰਦਰ ਸਿੰਘ ਕਿਹਾ ਕਿ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਹੇਠ ਸਰਕਾਰ ਵਲੋਂ ਨਸ਼ਾ ਤਸਕਰਾਂ ਦੀਆਂ ਜਾਇਦਾਦਾ ਜ਼ਬਤ ਹੋ ਰਹੀਆ। ਪਰਮਿੰਦਰ ਸਿੰਘ ਕਿਹਾ ਕਿ 2027 ’ਚ ਮੁੜ ਸਰਕਾਰ ਬਣਾਉਣ ਲਈ ਨੌਜਵਾਨਾਂ ਦੀ ਅਹਿਮ ਭੂਮੀਕਾ ਰਹੇਗੀ। ਮੁੱਲਾਂਪੁਰ ਦਾਖਾ ਨਗਰ ਕੌਸ਼ਲ ਦੇ ਕੌਸ਼ਲਰ ਮੈਡਮ ਸਰੋਜ ਬਾਂਸਲ ਸੰਬੋਧਨ ਹੁੰਦਿਆ ਸਰਕਾਰ ਵਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੁਆਰਾ ਇਸ ਸਕੀਮ ਨਾਲ ਔਰਤਾਂ ਨੂੰ ਆਰਥਿਕ ਮਜਬੂਤੀ ਮਿਲੇਗੀ। ਮੁਕੇਸ ਬਾਂਸਲ, ਸ਼ਹਿਰੀ ਪ੍ਰਧਾਨ ਨਵਲ ਕਿਸੋਰ, ਰਾਜੂ ਕਾਂਸਲ, ਜਸਵੰਤ ਸਿੰਘ ਭੱਟੀ, ਜੈ ਕ੍ਰਿਸਨ ਭੂਸਣ, ਰਾਹੁਲ ਜੋਸੀ ਵਲੋਂ ‘ਲੋਕ ਮਿਲਣੀ’ ਇਕੱਤਰਤਾ ‘ਚ ਜੁੜੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਨੂੰ ਵੇਖ ਵਿਰੋਧੀ ਪਾਰਟੀਆ ਦੇ ਆਗੂ ਬੌਖਲਾਹਟ ਵਿਚ ਆ ਗਏ, ਸੱਚ ਇਹ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣਨਾ ਤਹਿ ਹੈ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਵੱਡੇ ਕੱਟ! ਝੋਨੇ ਦੇ ਖੇਤਾਂ ’ਚ ਪਾਣੀ ਸੁੱਕਣਾ ਸ਼ੁਰੂ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਸੈਸ਼ਨ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ
Ad Position 24