14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬਿਜਲੀ ਦੇ ਵੱਡੇ ਕੱਟ! ਝੋਨੇ ਦੇ ਖੇਤਾਂ ’ਚ ਪਾਣੀ ਸੁੱਕਣਾ ਸ਼ੁਰੂ

Ad Position 21
No active advertisement
ਅਜੀਤ ਡੈਸਕ 19-07-2026

ਮੁੱਲਾਂਪੁਰ-ਦਾਖਾ, 18 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਝੋਨੇ ਦੀ ਬਿਜ਼ਾਈ ਤੋਂ ਬਾਅਦ ਮੌਨਸੂਨ ਉਮੀਦ ਮੱਠੀ ਰਹਿਣ ਅਤੇ ਬਿਜਲੀ ਦੇ ਵੱਡੇ ਕੱਟ ਲੱਗਣ ਨਾਲ ਬਹੁਤੇ ਝੋਨੇ ਦੇ ਖੇਤਾਂ ’ਚ ਭੋਰਾ ਪਾਣੀ ਨਹੀ, ਜਿਸ ਨੂੰ ਵੇਖ ਕੇ ਲੱਗਦਾ ਕਿ ਕਿਸਾਨਾਂ ਨੂੰ ਕੁਝ ਖੇਤਾਂ ’ਚ ਝੋਨੇ ਦੀ ਫ਼ਸਲ ਵਾਹੁਣੀ ਹੀ ਨਾ ਪੈ ਜਾਵੇ। ਇਸ ਵਾਰ ਜ਼ਿਆਦਾ ਗਰਮੀ ਪੈਣ ਕਰਕੇ ਕਿਸਾਨਾਂ ਨੂੰ ਬਿਜਲੀ ਦੀ ਭਾਰੀ ਥੁੜ ਦਾ ਸਾਹਮਣਾ ਕਰਨਾ ਪੈ ਰਿਹਾ। ਹੁੰਮ੍ਹਸ ਭਰੀ ਗਰਮੀ ਵਿਚ ਕਿਸਾਨਾਂ ਨੂੰ ਸਿਫਟਾਂ ’ਚ ਟਿਊਬਵੈਲ ਮੋਟਰ ਲਈ 8 ਘੰਟੇ ਮਿਲਣ ਵਾਲੀ ਬਿਜਲੀ 6 ਘੰਟੇ ਰਹਿ ਗਈ। ਵਾਰ-ਵਾਰ ਬਿਜਲੀ ਕੱਟ ਲੱਗਣ ਕਰਕੇ ਕਿਸਾਨ ਪੂਰੀ ਮੁਸ਼ਕਿਲ ‘ਚ ਘਿਰਿਆ ਪਿਆ। ਪਿਛਲੇ 2 ਵਰ੍ਹਿਆਂ ’ਚ ਪ੍ਰਤੀ ਮੀਟਰ 300 ਯੂਨਿਟ ਘਰੇਲੂ ਬਿਜਲੀ ਮੁਫ਼ਤ ਹੋਣ ਨਾਲ ਘਰਾਂ ’ਚ ਏ.ਸੀ ਦੀ ਗਿਣਤੀ ਤੇਜ਼ੀ ਨਾਲ ਵਧੀ, ਜਿਸ ਕਰਕੇ ਪਾਵਰਕਾਮ ਨੂੰ ਬਾਹਰੀ ਸਰੋਤਾਂ ਅਤੇ ਕੇਂਦਰੀ ਪੂਲ ਤੋਂ ਮਹਿੰਗੀ ਬਿਜਲੀ ਲੈਣੀ ਪੈ ਰਹੀ ਹੈ। ਕਿਸਾਨਾਂ ਦਾ ਕਹਿਣਾ ਕਿ ਭਾਵੇਂ ਮੌਸਮ ਵਿਭਾਗ ਨੇ ਯੈਲੋ ਚਿਤਾਵਨੀ ਜਾਰੀ ਕੀਤੀ ਹੋਈ ਹੈ, ਪਰ ਮੀਂਹ ਭੋਰਾ ਨਹੀਂ, ਜਿਸ ਕਰਕੇ ਕਿਸਾਨ ਆਪਣੀ ਫ਼ਸਲ ਬਚਾਉਣ ਲਈ ਮਹਿੰਗਾ ਭਾਅ ਡੀਜ਼ਲ ਫੂਕ ਰਿਹਾ, ਅਜਿਹਾ ਨਹੀਂ ਕਰਦਾ ਤਾਂ ਕਿਸਾਨ ਦੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਵੇਗਾ।
ਭਾਖੜਾ ’ਚ ਪਾਣੀ ਪੱਧਰ-
ਪਿਛਲੇ ਵਰ੍ਹੇ ਜੁਲਾਈ ਦੇ ਤੀਸਰੇ ਹਫ਼ਤੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1591.00 ਫੁੱਟ ਸੀ, ਹੁਣ 1574.92 ਨੋਟ ਕੀਤਾ ਗਿਆ। ਪਾਣੀ ਦਾ ਭੰਡਾਰ ਕਰਨ ਵਾਲੀ ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ ਆਪਣੀ ਸਮਰੱਥਾ 1685 ਫੁੱਟ ਤੋਂ ਕਾਫੀ ਹੇਠਾਂ ਹੈ।

Ad Position 22
No active advertisement
ਪਿਛਲੀ ਖ਼ਬਰ ਗਣਨਾ ਫਾਰਮ (ਐੱਸ.ਆਈ.ਆਰ.) ਲਈ ਅੱਜ ਵਿਸ਼ੇਸ਼ ਰਹੇਗਾ-ਡੀ.ਸੀ. ਹਿਮਾਂਸ਼ੂ ਜੈਨ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਵਿਖੇ ‘ਆਪ’ ਦੇ ਲੋਕ ਮਿਲਣੀ ਪ੍ਰੋਗਰਾਮ ’ਚ ਡਾ: ਕੇ.ਐੱਨ.ਐੱਸ ਕੰਗ ਪਹੁੰਚੇ ਮਾਵਾਂ-ਧੀਆਂ ਸਤਿਕਾਰ ਯੋਜਨ...
Ad Position 24