ਮੁੱਲਾਂਪੁਰ-ਦਾਖਾ, 18 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਡਾ. ਸੁਰਜੀਤ ਸਿੰਘ ਧਾਲੀਵਾਲ ਦੇ ਸਰਬ-ਸੰਮਤੀ ਨਾਲ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦਾ ਪ੍ਰਧਾਨ ਚੁਣੇ ਜਾਣ ’ਤੇ ਰਿਟਾ: ਪ੍ਰਿੰਸੀਪਲ ਪਰਮਜੀਤ ਸਿੰਘ ਮੋਹੀ, ਜਗਮੋਹਣ ਸਿੰਘ ਥਿੰਦ, ਇਕਬਾਲ ਸਿੰਘ ਪਾਲੀ ਵਲੋਂ ਡਾ: ਧਾਲੀਵਾਲ ਨੂੰ ਵਧਾਈ ਦਿੰਦਿਆ ਮੂੰਹ ਮਿੱਠਾ ਕਰਵਾਇਆ ਗਿਆ। ਪ੍ਰਿੰਸੀਪਲ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 2 ਦਹਾਕੇ ਤੋਂ ਪ੍ਰੋ: ਸੁਰਜੀਤ ਸਿੰਘ ਧਾਲੀਵਾਲ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਬਾਖੂਬੀ ਨਾਲ ਪੇਸ਼ ਕਰਦਿਆਂ ਉਨ੍ਹਾ ਦੇ ਸੰਜੀਦਾ ਹੱਲ ਲਈ ਸ਼ੰਘਰਸ ਕਰਦੇ ਆ ਰਹੇ ਹਨ। ਪਿੰਡ ਗੁੜੇ ਵਸਨੀਕ ਪ੍ਰੋ: ਸੁਰਜੀਤ ਸਿੰਘ ਧਾਲੀਵਾਲ ਏ.ਡੀ ਕਾਲਜ ਧਰਮਕੋਟ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਡਾ: ਸੁਰਜੀਤ ਸਿੰਘ ਧਾਲੀਵਾਲ ਨੂੰ ਸਰਬ-ਸੰਮਤੀ ਨਾਲ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸਮੂਹ ਅਧਿਆਪਕਾਂ ਅਤੇ ਡੈਲੀਗੇਟਾਂ ਦੇ ਨੁਮਾਇੰਦਿਆ ਵਲੋਂ ਪੰਜਾਬ ਪ੍ਰਧਾਨ ਚੁਣੇ ਜਾਣ ’ਤੇ ਡਾ: ਵਿਨੇ ਸੋਫਤ, ਆਰ.ਕੇ.ਆਰੀਆ ਕਾਲਜ ਡਾ: ਭੁਪਿੰਦਰ ਸਿੰਘ, ਜੇ.ਈ ਸੁਖਦੀਪ ਸਿੰਘ ਥਿੰਦ ਹੋਰਨਾਂ ਨੇ ਵਧਾਈ ਦਿੱਤੀ।