ਜੋਧਾਂ, 22 ਜੁਲਾਈ (ਗੁਰਵਿੰਦਰ ਸਿੰਘ ਹੈਪੀ) ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਦੇ ਲੋਕਾਂ ਦਾ ਖ਼ਿਆਲ ਰੱਖ ਕੇ ਅੱਗੇ ਵੱਧ ਰਹੀ ਹੈ। ਇਸ ਸਰਕਾਰ ਦੇ ਰਾਜ ਅੰਦਰ ਹਰ ਵਰਗ ਖੁਸ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਕਾਕਾ ਗਰੇਵਾਲ ਕੋਆਰਡੀਨੇਟਰ ਬੁੱਧੀਜੀਵੀ ਵਰਗ ਹਲਕਾ ਦਾਖਾ ਨੇ ਪਿੰਡ ਦੇ ਨੀਲੇ ਰਾਸ਼ਨ ਕਾਰਡ ਧਾਰਕਾਂ ਨੂੰ ਰਸੋਈ ਕਿੱਟਾਂ ਵੰਡਣ ਉਪਰੰਤ ਗੱਲ ਬਾਤ ਕਰਦਿਆਂ ਕੀਤਾ। ਕਾਕਾ ਗਰੇਵਾਲ ਨੇ ਕਿਹਾ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਹਲਕੇ ਦੇ ਸਾਰੇ ਹੀ ਪਿੰਡਾਂ ਦੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਤੀ ਖੁਦ ਲੋਕਾਂ ਵਿਚ ਜਾ ਕੇ ਮੁਹੱਈਆ ਕਰਵਾ ਰਹੇ ਹਨ। ਕਾਕਾ ਗਰੇਵਾਲ ਨੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਸਨ, ਉਹ ਸਾਰੇ ਹੀ ਪੂਰੇ ਕੀਤੇ ਹਨ। ਆਉਣ ਵਾਲਾ ਸਮਾਂ ਵੀ ਆਮ ਆਦਮੀ ਪਾਰਟੀ ਪੱਖੀ ਹੋਵੇਗਾ, ਕਿਉਂਕਿ ਭਗਵੰਤ ਮਾਨ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਇਸ ਮੌਕੇ ਪਿੰਡ ਗੁੱਜਰਵਾਲ ਦੇ 600 ਦੇ ਕਰੀਬ ਪਰਿਵਾਰਾਂ ਨੂੰ ਰਸੋਈ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਬਲਜੀਤ ਸਿੰਘ ਬੀਤਾ ਗਰੇਵਾਲ, ਰਾਜਪ੍ਰੀਤ ਸਿੰਘ ਨੰਨੂੰ ਗਰੇਵਾਲ, ਬਲਜੀਤ ਸਿੰਘ ਜੀਤੂ, ਡਾ. ਪ੍ਰਿਤਪਾਲ ਸਿੰਘ, ਸ਼ਰਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਗੁਰਿੰਦਰ ਕੌਰ ਗਰੇਵਾਲ, ਕੁਲਦੀਪ ਕੌਰ, ਗੁਰਕ੍ਰਿਪਾਲ ਸਿੰਘ ਕਾਕਾ, ਕੁਲਦੀਪ ਸਿੰਘ ਫੂਡ ਸਪਲਾਈ ਅਧਿਕਾਰੀ ਆਦਿ ਹਾਜ਼ਰ ਸਨ।