05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਿਜਲੀ ਮੁਲਾਜ਼ਮਾਂ ਨੇ ਹੜਤਾਲ ਕਰਕੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 23-07-2026
ਬਾਬਾ ਬਕਾਲਾ ਸਾਹਿਬ, 22 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਰਈਆ ਮੰਡਲ ਬਿਆਸ (ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ) ਵਿਖੇ ਬਿਜਲੀ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਵਲੋਂ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਉਪਰ ਇੰਪਲਾਈਜ ਫੈਡਰੇਸ਼ਨ (ਪਹਿਲਵਾਨ ਗਰੁੱਪ) ਅਤੇ ਕਰਮਚਾਰੀ ਦਲ ਪੰਜਾਬ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵਲੋਂ ਪਾਵਰਕਾਮ ਅਤੇ ਪੰਜਾਬ ਸਰਕਾਰ ਵਿਰੁੱਧ ਹੱਕੀ ਮੰਗਾਂ ਨੂੰ ਲੈ ਕੇ ਅੱਜ ਦੁਸਰੇ ਦਿਨ ਵੀ ਮੁਕੰਮਲ ਹੜਤਾਲ ਕੀਤੀ ਗਈ ਅਤੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿੰਨਾ ਚਿਰ ਸਾਡੀਆਂ ਜਾਇਜ਼ ਮੰਗਾਂ ਨਾਂ ਮੰਨੀਆਂ ਗਈਆਂ, ਓਨਾ ਚਿਰ ਇਹ ਹੜਤਾਲ ਏਦਾਂ ਹੀ ਜਾਰੀ ਰਹੇਗੀ । ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ, ਪ੍ਰਧਾਨ ਸੁੱਚਾ ਸਿੰਘ, ਜੇ.ਈ. ਮਲਕੀਤ ਸਿੰਘ, ਜੇ.ਈ. ਲਖਵਿੰਦਰ ਸਿੰਘ, ਜੇ.ਈ. ਸੁਖਬੀਰ ਸਿੰਘ, ਜੇ.ਈ. ਕੁਲਦੀਪ ਸਿੰਘ, ਕਰਮਜੀਤ ਸਿੰਘ ਸੰਧੂ ਬਾਬਾ ਬਕਾਲਾ ਸਰਕਲ ਕੈਸ਼ੀਅਰ, ਗੁਰਪਾਲ ਸਿੰਘ, ਪ੍ਰਧਾਨ ਸਤਨਾਮ ਸਿੰਘ, ਜਨਰਲ ਸਕੱਤਰ ਗੁਰਵੰਤ ਸਿੰਘ, ਗੱਜਣ ਸਿੰਘ, ਸੁਖਵਿੰਦਰ ਸਿੰਘ, ਸਤਿੰਦਰ ਸਿੰਘ ਗਿੱਲ, ਸੁੱਚਾ ਸਿੰਘ, ਕੁਲਵਿੰਦਰ ਸਿੰਘ ਬੁਤਾਲਾ, ਬਲਜੀਤ ਸਿੰਘ ਮਹਿਤਾ, ਸੁਖਜਿੰਦਰ ਸਿੰਘ ਐਲ.ਐਮ., ਮਨਿੰਦਰ ਸਿੰਘ ਐੱਲ.ਐੱਮ., ਨਰਿੰਦਰ ਸਿੰਘ ਧਿਆਨਪੁਰ ਐੱਲ.ਐੱਮ., ਚੰਗੇਜ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਹੋਏ ਡਾਢੇ ਪੇ੍ਸ਼ਾਨ-ਸੋਹੀ, ਬੁੱਟਰ ਅਗਲੀ ਖ਼ਬਰ ਗੁੱਜਰਵਾਲ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਆਮ ਆਦਮੀ ਪਾਰਟੀ ਹਰ ਵਰਗ ਦੀ ਹਿਤੈਸ਼ੀ ਪਾਰਟੀ-...
Ad Position 24
No active advertisement