ਰਾਏਕੋਟ, 26 ਜੁਲਾਈ (ਸੁਸ਼ੀਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਬਲਾਕ ਰਾਏਕੋਟ ਦੀ ਮਹੀਨਾ ਵਾਰ ਮੀਟਿੰਗ ਬਲਾਕ ਪ੍ਰਧਾਨ ਸਰਦਾਰ ਤੇਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਹੋਈ। ਜਿਸ ਵਿੱਚ ਸੂਬਾ ਆਗੂ ਡਾ. ਗੁਲਜੀਤ ਸਿੰਘ ਬੁਰਜ ਹਰੀ ਸਿੰਘ ਅਤੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਕਲਸੀਆਂ ਵੱਲੋਂ ਵੀ ਉੱਚੇ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਵੱਖ-ਵੱਖ ਆਗੂਆਂ ਵਲੋਂ ਕਲੀਨਿਕਾਂ ਦੀ ਸਫ਼ਾਈ ਅਤੇ ਨਸ਼ਾ ਰਹਿਤ ਪ੍ਰੈਕਟਿਸ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਵੇਂ ਆਏ ਸਾਥੀਆਂ ਨੂੰ ਜਥੇਬੰਦੀ ਦੇ ਕਾਇਦੇ ਕਾਨੂੰਨ ਬਾਰੇ ਜਾਣਕਾਰੀ ਦਿੱਤੀ। ਜਥੇਬੰਦੀ ਵਲੋਂ ਦਿੱਲੀ ਵਿਖੇ ਜੰਤਰ ਮੰਤਰ ਧਰਨੇ ‘ਚ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ ਗਈ। ਪ੍ਰਧਾਨ ਤੇਜਿੰਦਰ ਸਿੰਘ ਵਲੋਂ ਮੀਟਿੰਗ ਵਿਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਾਕ ਸਕੱਤਰ ਇੰਦਰਜੀਤ ਸਿੰਘ ਤਲਵੰਡੀ, ਹਰਦੀਪ ਕੁਮਾਰ ਕਲਸੀਆਂ, ਚਰਨਜੀਤ ਕਲਸੀਆਂ, ਜਗਦੀਪ ਅਖਾੜਾ, ਚਰਨਦਾਸ ਬੱਸੀਆਂ, ਆਮਿਰ ਖਾਨ ਰਾਏਕੋਟ, ਹਰਪਾਲ ਲੰਮੇ. ਸੁਖਵੰਤ ਸਿੰਘ ਸਮੇਤ ਮਹਿਲਾ ਮੈਂਬਰ ਹਾਜ਼ਰ ਸਨ।