ਹਠੂਰ, 26 ਜੁਲਾਈ (ਜਸਵਿੰਦਰ ਸਿੰੰਘ ਛਿੰਦਾ)- ਸੱਚਖੰਡਵਾਸੀ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ 104ਵੇਂ ਜਨਮ ਦਿਵਸ ਨੂੰ ਸਮਰਪਿਤ ਗੁਰੂਦੁਆਰਾ ਨਾਨਕਸਰ ਤਪ ਅਸਥਾਨ ਬਾਬਾ ਨਰਾਇਣ ਸਿੰਘ ਜੀ ਵਿਧਾਤਾ ਰੋਡ ਪੱਤੀ ਦੀਪ ਸਿੰਘ ਭਦੌੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਸਮਾਗਮ ਕਰਵਾਏ ਗਏ। ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮਾਂ ਦੀ ਸਮਾਪਤੀ ਮੌਕੇ ਸਜਾਏ ਦੀਵਾਨਾਂ ਵਿਚ ਭਾਈ ਸਤਨਾਮ ਸਿੰਘ ਨਾਨਕਸਰ, ਭਾਈ ਮਨਜੀਤ ਸਿੰਘ ਨਾਨਕਸਰ, ਭਾਈ ਵਾਹਿਗੁਰੂ ਸਿੰਘ, ਭਾਈ ਅਜਮੇਰ ਸਿੰਘ ਕਾਲਸਾਂ, ਭਾਈ ਨਿਰਮਲ ਸਿੰਘ ਨੂਰ ਦੇ ਜੱਥਿਆਂ ਨੇ ਕੀਰਤਨ ਅਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਇਸ ਮੌਕੇ ਪ੍ਰਬਚਨ ਕਰਦਿਆਂ ਆਪਣੇ ਮੁਰਸ਼ਦ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ ਜੀਵਨ ਪ੍ਰਸੰਗ ਸੰਗਤਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਹਰ ਸਿੱਖ ਦਾ ਫਰਜ਼ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ‘ਸਿੱਖੀ’ ਨੂੰ ਅਪਣਾ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸੇ ਦਾ ਰੂਪ ਲੈਣ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜਣ ਅਤੇ ਗੁਰੂਆਂ ਦੇ ਉਪਦੇਸ਼ ’ਤੇ ਅਮਲ ਕਰਕੇ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ। ਇਸ ਮੌਕੇ ਉਨ੍ਹਾਂ ਨੇ ਆਏ ਸਮੂਹ ਮਹਾਂਪੁਰਸ਼ਾਂ, ਰਾਗੀ, ਜੱਥਿਆਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਟੇਜ਼ ਦੀ ਕਾਰਵਾਈ ਭਾਈ ਸਤਿਨਾਮ ਸਿੰਘ ਭਦੌੜ ਵਾਲਿਆਂ ਨੇ ਚਲਾਈ। ਇਸ ਮੌਕੇ ਬਾਬਾ ਸਾਵਣ ਦਾਸ ਬਖਤਗੜ੍ਹ, ਬਾਬਾ ਸਤਵੀਰ ਸਿੰਘ ਭੱਦਰਵੱਢ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਗੁਲਾਬੀ ਬਾਗ ਦਿੱਲੀ, ਬਾਬਾ ਰਵਿੰਦਰ ਸਿੰਘ ਜੌਨੀ, ਬਾਬਾ ਦਲਬਾਰ ਸਿੰਘ ਚੰਨਣਵਾਲ ਵਾਲੇ, ਭਾਈ ਗੇਜਾ ਸਿੰਘ ਨਾਨਕਸਰ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਬਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ, ਸਰਪੰਚ ਜਗਰਾਜ ਸਿੰਘ ਗਿੱਲ, ਬੰਤ ਸਿੰਘ ਗਰੇਵਾਲ, ਹਰਪਾਲ ਸਿੰਘ, ਕੁਲਦੀਪ ਸਿੰਘ ਆਹਲੂਵਾਲੀਆ, ਹਰਪ੍ਰੀਤ ਸਿੰਘ, ਉਂਕਾਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਜੈਦ, ਕਾਲਾ ਸਿੰਘ, ਹਾਕਮ ਸਿੰਘ, ਕੇਵਲ ਸਿੰਘ, ਤੇਜਾ ਸਿੰਘ, ਭੁੱਟੋ ਸਿੰਘ, ਸੁਰਜਨ ਸਿੰਘ ਚੰਨਣਵਾਲ, ਰਾਮ ਸਿੰਘ ਚੰਨਣਵਾਲ, ਤਰਸੇਮ ਸਿੰਘ ਬੀਹਲਾ, ਹਰਬੰਸ ਸਿੰਘ ਬੀਹਲੀ, ਅਵਤਾਰ ਸਿੰਘ ਹਠੂਰ, ਬਲਜੀਤ ਸਿੰਘ ਮਾਣੂੰਕੇ ਆਦਿ ਤੋਂ ਇਲਾਵਾ ਝੋਰੜਾਂ, ਮੱਲ੍ਹਾ, ਤਲਵੰਡੀ, ਭਦੌੜ, ਗਹਿਲਾਂ, ਚੰਨਣਵਾਲ, ਸਹਿਣਾ, ਬਿਧਾਤਾ, ਹਿੰਮਤਪੁਰਾ ਆਦਿ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ ਹੋਈਆਂ ਸਨ।