12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕਿਰਪਾਲ ਆਸ਼ਰਮ ਜਗਰਾਉਂ ਵਿਖੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 27-07-2026
ਜਗਰਾਉਂ, 26 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)- ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ ਆਸ਼ਰਮ ਕੱਚਾ ਮਲਕ ਰੋਡ ਜਗਰਾਉਂ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੌਰਾਨ ਲੋਕਾਂ ਨੇ ਵੱਡੀ ਤਦਾਦ ਵਿਚ ਹਿੱਸਾ ਲਿਆ। ਇਸ ਖ਼ੂਨਦਾਨ ਕੈਂਪ ਵਿਚ ਕੋਕਿਲਾ ਹਸਪਤਾਲ ਜਗਰਾਉਂ ਦੇ ਬਲੱਡ ਬੈਂਕ ਵਲੋਂ ਖੂਨ ਇਕੱਤਰ ਕੀਤਾ ਗਿਆ। ਮਾਨਵਤਾ ਦੀ ਸੇਵਾ ਲਈ ਮਿਸ਼ਨ ਦੇਸ਼ ਭਰ ਵਿਚ ਸਮੇਂ-ਸਮੇਂ ’ਤੇ ਖੂਨਦਾਨ ਕੈਂਪਾਂ ਦਾ ਆਯੋਜਨ ਕਰਦਾ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਖੂਨ ਦਿੱਤਾ ਜਾ ਸਕੇ। ਕਿਰਪਾਲ ਆਸ਼ਰਮ ਜਗਰਾਉਂ ਦੇ ਸਕੱਤਰ ਰਾਜਨ ਸਿੰਗਲਾ ਨੇ ਦੱਸਿਆ ਕਿ ਖ਼ੂਨਦਾਨ ਮਹਾਨ ਦਾਨ ਹੈ ਅਤੇ ਇਕ ਸਿਹਤਮੰਦ ਵਿਅਕਤੀ, ਜਿਸ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੈ। ਜੋ ਬਿਨਾਂ ਕਿਸੇ ਝਿਜਕ ਦੇ ਖੂਨਦਾਨ ਕਰ ਸਕਦਾ ਹੈ। ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਮਿਸ਼ਨ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਪ੍ਰਕਾਰ ਦੇ ਨਿਸ਼ਕਾਮ ਸੇਵਾ ਦੇ ਕਾਰਜ ਕਰਦਾ ਹੈ ਅਤੇ ਸਮੇਂ ਸਮੇਂ ’ਤੇ ਮੁਫ਼ਤ ਵੱਖ ਵੱਖ ਕੈਂਪ ਲਗਾਉਂਦਾ ਹੈ। ਜਿਸ ਦਾ ਲੋਕਾ ਨੂੰ ਵੱਡਾ ਫਾਇਦਾ ਹੁੰਦਾ ਹੈ। ਇਨ੍ਹਾਂ ਕੈਂਪਾਂ ਦੌਰਾਨ ਸਰੀਰਕ ਤੌਰ ’ਤੇ ਅਪਾਹਜ਼ ਵਿਅਕਤੀਆਂ ਨੂੰ ਸਹਾਇਕ ਯੰਤਰ ਵੀ ਮੁਫ਼ਤ ਦਿੱਤੇ ਜਾਂਦੇ ਹਨ ਅਤੇ ਕਈ ਵੋਕੇਸ਼ਨਲ ਸਿਖਲਾਈ ਕੇਂਦਰਾਂ ਵਿਚ ਕਈ ਤਰ੍ਹਾਂ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 31 ਯੂਨਿਟ ਖ਼ੂਨ ਇਕੱਤਰ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦਾ’ ਦਿਨੋਂ ਦਿਨ ਕਾਫ਼ਲਾ ਵੱਡਾ ਹੋ ਰਿਹਾ ਹੈ -ਚੇਅਰਮੈਨ ਮੁੱਲਾਂਪੁਰ ਅਗਲੀ ਖ਼ਬਰ ਭਦੌੜ ਵਿਖੇ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ
Ad Position 24