ਚੌਂਕੀਮਾਨ, 26 ਜੁਲਾਈ (ਚੱਢਾ) ਜਥੇਬੰਦੀ ਸ਼ੋ੍ਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦਾ’ ਦਿਨੋ ਦਿਨ ਕਾਫ਼ਲਾ ਵੱਡਾ ਹੋ ਰਿਹਾ ਹੈ ਤੇ ਸੂਬੇ ਦੇ ਲੋਕ ਆਪ ਮੁਹਾਰੇ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ, ਕਿਉਂਕਿ ਸੂਬੇ ਦੇ ਲੋਕਾਂ ਨੂੰ ਸਿਰਫ਼ ਇੱਕੋ ਇੱਕ ਪਾਰਟੀ ’ਤੇ ਭਰੋਸਾ ਰਹਿ ਗਿਆ ਹੈ ਕਿ ਇਹ ਜਥੇਬੰਦੀ ਸੂਬੇ ਨੂੰ ਚਿੱਟੇ ਵਰਗੇ ਕੋਹੜ ਸਮੇਤ ਹੋਰ ਸਮਾਜਿਕ ਬੁਰਾਈਆਂ ਜਿਵੇਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਰੇਤ ਮਾਫੀਆਂ ਨੂੰ ਖ਼ਤਮ ਕਰਕੇ ਮੁੜ ਤੋਂ ਸੂਬੇ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਪਾ ਸਕਦੀ ਹੈ।ਇਨ੍ਹਾਂ ਸ਼ਬਦਾਂ ਪ੍ਰਗਟਾਵਾ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ, ਪਰਮਜੀਤ ਸਿੰਘ ਸਿੱਧੂ ਪੰਡੋਰੀ, ਅਵਨਿੰਦਰ ਸਿੰਘ ਗੋਲਡੀ ਸਹਿਰੀਆਂ ਤਲਵੰਡੀ ਤੇ ਹਰਜੀਤ ਸਿੰਘ ਗਰੇਵਾਲ ਮੋਰਕਰੀਮਾਂ ਨੇ ਕੀਤਾ ਤੇ ਕਿਹਾ ਕਿ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਲਗਾਤਾਰ ਸੂਬੇ ਭਰ ਵਿਚ ਬਾਪੂ ਤਰਸੇਮ ਸਿੰਘ ਤੇ ਐੱਮ.ਪੀ. ਭਾਈ ਸਰਬਜੀਤ ਸਿੰਘ ਖ਼ਾਲਸਾ ਨਾਲ ਮਿਲੇ ਸੂਬੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਹੋਏ ਜਥੇਬੰਦੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾ ਰਹੇ ਹਨ।ਉਕਤ ਆਗੂਆਂ ਨੇ ਕਿਹਾ ਕੇ ਸੂਬੇ ਦੇ ਲੋਕ ਬੇਸਬਰੀ ਨਾਲ 2027 ਦੀ ਉਡੀਕ ਕਰ ਰਹੇ ਹਨ ਕੇ ਕਦੋ ਵਿਧਾਨ ਸਭਾ ਚੋਣਾ ਹੋਣ ਤੇ ਅਸੀਂ ਸੂਬੇ ਦੀ ਵਾਂਗਡੋਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਨੂੰ ਸੌਂਪੀਏ।