06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

‘ਨੀਟ’ ਵਾਂਗ ਫਾਰਮਾਸਿਸਟ ਭਰਤੀ ਪ੍ਰੀਖਿਆ ਸਮੇਂ ਕੁਤਾਹੀ ਵਾਲੇ ਅਸਤੀਫ਼ਾ ਦੇਣ-ਲਲਤੋਂ

Ad Position 21
No active advertisement
ਅਜੀਤ ਡੈਸਕ 28-07-2026
ਮੁੱਲਾਂਪੁਰ-ਦਾਖਾ, 27 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸਿਜ਼ (ਬੀ.ਐੱਫ.ਯੂ.ਐੱਚ.ਐੱਸ) ਵਲੋਂ ਫਾਰਮੇਸੀ ਅਫ਼ਸਰ (ਫਾਰਮਾਸਿਸਟ) ਭਰਤੀ ਪ੍ਰੀਖਿਆ ਸਮੇਂ ਪੇਪਰ ਲੀਕ ਵੀ ਨੀਟ ਪੇਪਰ ਲੀਕ ਵਾਂਗ ਹੀ ਹੈ, ਜਿਸ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਕਰੀਬ 4 ਹਫ਼ਤੇ ਪ੍ਰਦਰਸ਼ਨ ਹੋਇਆ ਅਤੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ, ਹੁਣ ਪੰਜਾਬ ਸਰਕਾਰ ਦਾ ਮੈਡੀਕਲ ਸਿੱਖਿਆ ਮੰਤਰੀ ਡਾ: ਬਲਵੀਰ ਸਿੰਘ, ਸਿੱਖਿਆ ਮੰਤਰੀ ਹਰਜੋਤ ਸਿੰਘ ਕਾਰਜ ਪ੍ਰਣਾਲੀ ਨੂੰ ਲੈ ਕੇ ਅਸਤੀਫਾ ਦੇਣ, ਇਹ ਪ੍ਰਗਟਾਵਾ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਵਲੋਂ ਕੀਤਾ। ਲਲਤੋਂ ਨੇ ਕਿਹਾ ਕਿ ਅਫ਼ਸਰਾਂ ਦੀਆਂ ਪੋਸਟਾਂ ਭਰਨ ਵਾਲੀ ਇਸ ਪ੍ਰੀਖਿਆ ਵਿਚ ਕਰੀਬ 7 ਹਜ਼ਾਰ ਉਮੀਦਵਾਰਾਂ ਨੇ ਫਾਰਮਾਸਿਸਟ ਪ੍ਰੀਖਿਆ ਵਿਚ ਬੈਠਣਾ ਸੀ। ਉਨ੍ਹਾਂ ਕਿਹਾ ਕਿ ਹਰਜੋਤ ਸਿੰਘ ਬੈਂਸ ਵਲੋਂ ਇਹ ਕਹਿਣਾ ਕਿ ਫਾਰਮੇਸੀ ਪ੍ਰੀਖਿਆ ਵਿਚ ਨਕਲ ਹੋਈ, ਪੇਪਰ ਲੀਕ ਨਹੀਂ ਹੋਇਆ, ਹਾਸੋਹੀਣਾ ਹੈ। ਲਲਤੋਂ ਨੇ ਕਿਹਾ ਕਿ ਪ੍ਰੀਖਿਆ ਅੰਦਰ ਬੈਠੇ ਕੁਝ ਲੋਕਾਂ ਵਲੋਂ ਗੁਪਤ, ਪੈਨ, ਕੈਮਰੇ ਲਿਜਾ ਕੇ ਪ੍ਰਸ਼ਨ ਪੱਤਰ ਦੀਆਂ ਫੋਟੋਆਂ ਖਿੱਚੀਆਂ ਅਤੇ ਬਾਹਰ ਭੇਜ ਦਿੱਤੀਆਂ ਗਈਆਂ। ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਰਜਿਸਟਰਾਰ ਦਾ ਤਬਾਦਲਾ ਹੀ ਕਾਫੀ ਨਹੀਂ, ਸਿਹਤ ਤੇ ਸਿੱਖਿਆ ਮੰਤਰੀ ਵਲੋਂ ਅਸਤੀਫਾ ਦੇਣਾ ਬਣਦਾ ਹੈ। ਨੀਟ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੀ ਜਿੱਤ ਨੂੰ ਵਧਾਈ ਦਿੰਦਿਆਂ ਲਲਤੋਂ ਨੇ ਕਿਹਾ ਕਿ ਭਾਵੇਂ ਪੇਪਰ ਲੀਕ ਸੋਧ ਬਿੱਲ ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ, ਪਰ ਅਜੇ ਵੀ ਵਿਦਿਆਰਥੀਆਂ ਦੀਆਂ ਕੁਝ ਮੰਗਾਂ ਬਾਕੀ ਹਨ, ਨੀਟ ਪ੍ਰੀਖਿਆ ਮੁੜ ਸੁਰੱਖਿਅਤ ਤਰੀਕੇ ਨਾਲ ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਇੰਜੀਨੀਅਰਜ਼ ਦੇ ਹੱਕ ਦੇਣ ਤੋਂ ਭੱਜਣ ਵਾਲੀ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਲਈ ਇੰਜੀਨੀਅਰਾਂ ਨੇ ਕੀਤੀ ਅਹਿਮ ਮੀਟਿੰਗ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਮੌਕੇ ਪਮਾਲੀ ਤੋਂ ਸ਼ੁਰੂ ਹੋਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ
Ad Position 24
No active advertisement